ਹੁਣ ਬਿਜਲੀ ਖੇਤਰ 'ਚ ਚੀਨ ਨੂੰ ਹਾਈ ਵੋਲਟੇਜ ਝਟਕਾ, ਕਸਟਮ ਡਿਊਟੀ ਵਧਾਈ

Thursday, Jul 02, 2020 - 08:23 PM (IST)

ਨਵੀਂ ਦਿੱਲੀ : ਭਾਰਤ ਚੀਨ ਨੂੰ ਲਗਾਤਾਰ ਆਰਥਿਕ ਝਟਕੇ ਦੇ ਰਿਹਾ ਹੈ। ਡਿਜੀਟਲ ਅਤੇ ਸੜਕ ਨਿਰਮਾਣ ਖੇਤਰ 'ਚ ਝਟਕੇ ਤੋਂ ਬਾਅਦ ਹੁਣ ਬਿਜਲੀ ਖੇਤਰ 'ਚ ਡ੍ਰੈਗਨ ਨੂੰ ਹਾਈ ਵੋਲਟੇਜ ਝਟਕਾ ਦਿੱਤਾ ਗਿਆ ਹੈ। ਬਿਜਲੀ ਪ੍ਰਾਜੈਕਟਾਂ ਲਈ ਚੀਨ ਤੋਂ ਜੋ ਵੀ ਆਯਾਤ ਹੁੰਦਾ ਸੀ, ਹੁਣ ਕੇਂਦਰ ਸਰਕਾਰ ਉਸ ਨੂੰ ਰੈਗੁਲੇਟ ਕਰ ਸਕਦੀ ਹੈ। ਇਸ ਖੇਤਰ 'ਚ ਕਸਟਮ ਡਿਊਟੀ ਵਧਾਈ ਜਾ ਸਕਦੀ ਹੈ।

ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਚੀਨ ਦੇ ਬਿਜਲੀ ਉਪਕਰਣਾਂ 'ਤੇ ਕਸਟਮ ਡਿਊਟੀ ਨੂੰ ਵਧਾਇਆ ਜਾਵੇਗਾ ਤਾਂ ਕਿ ਆਸਾਨੀ ਨਾਲ ਹੋਣ ਵਾਲੇ ਆਯਾਤ ਨੂੰ ਰੋਕਿਆ ਜਾ ਸਕੇ। ਚੀਨੀ ਕੰਪਨੀਆਂ ਨੂੰ ਰੋਕਣ ਲਈ ਕਸਟਮ ਦੇ ਨਾਲ-ਨਾਲ ਨਿਯਮਾਂ 'ਚ ਸਖ਼ਤੀ ਵਰਤੀ ਜਾਵੇਗੀ।
 


Inder Prajapati

Content Editor

Related News