2030 ਤੱਕ Wifi ਨਾਲ ਲੈੱਸ ਹੋਵੇਗਾ ਪੂਰਾ ਭਾਰਤ ! 100 ਕਰੋੜ ਪਾਰ ਕਰ ਜਾਵੇਗੀ 5G ਯੂਜ਼ਰਸ ਦੀ ਗਿਣਤੀ

Wednesday, Feb 11, 2026 - 03:05 PM (IST)

2030 ਤੱਕ Wifi ਨਾਲ ਲੈੱਸ ਹੋਵੇਗਾ ਪੂਰਾ ਭਾਰਤ ! 100 ਕਰੋੜ ਪਾਰ ਕਰ ਜਾਵੇਗੀ 5G ਯੂਜ਼ਰਸ ਦੀ ਗਿਣਤੀ

ਨਵੀਂ ਦਿੱਲੀ- ਕੇਂਦਰੀ ਸੰਚਾਰ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2030 ਤੱਕ ਦੇਸ਼ ਵਿੱਚ ਵਾਈ-ਫਾਈ ਕਨੈਕਟੀਵਿਟੀ ਦਾ ਟੀਚਾ ਪੂਰੀ ਤਰ੍ਹਾਂ ਹਾਸਲ ਕਰ ਲਿਆ ਜਾਵੇਗਾ। ਸਿੰਧੀਆ ਨੇ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਵਾਈ-ਫਾਈ ਕਨੈਕਟੀਵਿਟੀ ਦੇ ਨਿਰਧਾਰਤ ਟੀਚੇ ਦਾ 50 ਫੀਸਦੀ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਉਮੀਦ ਹੈ ਕਿ 2030 ਤੱਕ ਅਸੀਂ ਇਸ ਟੀਚੇ ਤੋਂ ਵੀ ਅੱਗੇ ਨਿਕਲ ਜਾਵਾਂਗੇ। ਉਨ੍ਹਾਂ ਕਿਹਾ ਕਿ 5ਜੀ ਤਕਨੀਕ ਦੇ ਮਾਮਲੇ ਵਿੱਚ ਭਾਰਤ ਅੱਜ ਵਿਸ਼ਵ ਦੇ ਮੋਹਰੀ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਿਹਾ ਹੈ।

ਦੇਸ਼ ਦੇ 99.9 ਫੀਸਦੀ ਜ਼ਿਲ੍ਹਿਆਂ 'ਚ 5ਜੀ ਸੇਵਾਵਾਂ ਸਫਲਤਾਪੂਰਵਕ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ। ਭਾਰਤ 'ਚ ਇਸ ਸਮੇਂ 40 ਕਰੋੜ ਤੋਂ ਵੱਧ 5ਜੀ ਉਪਭੋਗਤਾ ਹਨ, ਜਿਨ੍ਹਾਂ ਦੀ ਗਿਣਤੀ 2030 ਤੱਕ ਵਧ ਕੇ 100 ਕਰੋੜ ਹੋਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਦੇ ਮਿਆਂਮਾਰ ਸਰਹੱਦ ਨਾਲ ਲੱਗਦੇ ਵਿਜੇ ਨਗਰ ਖੇਤਰ 'ਚ ਸੰਚਾਰ ਸੇਵਾਵਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨੇ ਸਦਨ ਨੂੰ ਦੱਸਿਆ ਕਿ ਹੁਣ ਤੱਕ ਦੇਸ਼ ਦੀਆਂ 2 ਲੱਖ 14 ਹਜ਼ਾਰ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਜਾ ਚੁੱਕਾ ਹੈ। ਭਾਰਤਨੈੱਟ ਦੇ ਤੀਜੇ ਪੜਾਅ ਰਾਹੀਂ ਬਾਕੀ ਰਹਿੰਦੀਆਂ 40,000 ਗ੍ਰਾਮ ਪੰਚਾਇਤਾਂ ਨੂੰ ਵੀ ਜਲਦੀ ਹੀ ਆਪਟੀਕਲ ਫਾਈਬਰ ਨਾਲ ਜੋੜ ਕੇ ਹਰ ਪਿੰਡ ਤੱਕ ਤੇਜ਼ ਇੰਟਰਨੈੱਟ ਪਹੁੰਚਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੂਰਸੰਚਾਰ ਵਿਭਾਗ ਵੱਲੋਂ ਹਰ ਖੇਤਰ ਦੇ ਕੰਮਕਾਜ ਦੀ ਨਿਯਮਤ ਸਮੀਖਿਆ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਤਕਨੀਕੀ ਦਿੱਕਤ ਨੂੰ ਸਮੇਂ ਸਿਰ ਦੂਰ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News