PNG ਗਾਹਕਾਂ ਨੂੰ ਵੱਡੀ ਰਾਹਤ: ਹੁਣ ਘਰ ਬੈਠੇ ਆਨਲਾਈਨ ਸਰੈਂਡਰ ਹੋਵੇਗਾ LPG ਕੁਨੈਕਸ਼ਨ
Saturday, Mar 28, 2026 - 10:32 AM (IST)
ਬਿਜ਼ਨੈੱਸ ਡੈਸਕ : ਪਾਈਪਡ ਨੈਚੁਰਲ ਗੈਸ (PNG) ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਸੁਵਿਧਾਜਨਕ ਕਦਮ ਚੁੱਕਿਆ ਹੈ। ਹੁਣ ਜਿਨ੍ਹਾਂ ਘਰਾਂ ਵਿੱਚ PNG ਕੁਨੈਕਸ਼ਨ ਲੱਗ ਚੁੱਕਾ ਹੈ, ਉਨ੍ਹਾਂ ਨੂੰ ਆਪਣਾ ਪੁਰਾਣਾ ਐਲ.ਪੀ.ਜੀ. (LPG) ਕੁਨੈਕਸ਼ਨ ਸਰੈਂਡਰ ਕਰਨ ਲਈ ਗੈਸ ਏਜੰਸੀਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਘਟਾਈ ਐਕਸਾਈਜ਼ ਡਿਊਟੀ, ਕੀ ਸਸਤਾ ਹੋਵੇਗਾ ਤੇਲ ?
ਮੰਤਰਾਲੇ ਨੇ ਲਾਂਚ ਕੀਤਾ 'MyPNG-D' ਪੋਰਟਲ
ਸਰਕਾਰ ਨੇ ਉਪਭੋਗਤਾਵਾਂ ਦੀ ਸਹੂਲਤ ਲਈ “MyPNG-D” ਨਾਮ ਦਾ ਇੱਕ ਨਵਾਂ ਡਿਜੀਟਲ ਪੋਰਟਲ ਲਾਂਚ ਕੀਤਾ ਹੈ। ਪੈਟਰੋਲੀਅਮ ਸਕੱਤਰ ਨੀਰਜ ਮਿੱਤਲ ਨੇ ਦੱਸਿਆ ਕਿ ਜਿਹੜੇ ਲੋਕ ਪਹਿਲਾਂ ਹੀ PNG 'ਤੇ ਸ਼ਿਫਟ ਹੋ ਚੁੱਕੇ ਹਨ, ਉਹ ਹੁਣ ਆਪਣੇ ਰਜਿਸਟਰਡ ਮੋਬਾਈਲ ਨੰਬਰ ਜਾਂ ਐਲ.ਪੀ.ਜੀ. ਆਈ.ਡੀ. (LPG ID) ਦੀ ਵਰਤੋਂ ਕਰਕੇ ਆਨਲਾਈਨ ਹੀ ਆਪਣਾ ਕੁਨੈਕਸ਼ਨ ਬੰਦ ਕਰਵਾ ਸਕਦੇ ਹਨ। ਇਸ ਨਾਲ ਨਾ ਸਿਰਫ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ, ਸਗੋਂ ਪੂਰੀ ਪ੍ਰਕਿਰਿਆ ਵੀ ਪਾਰਦਰਸ਼ੀ ਬਣ ਜਾਵੇਗੀ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਗੈਸ ਦੀ ਕਿੱਲਤ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ
ਇਰਾਨ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਵਿੱਚ ਗੈਸ ਦੀ ਕਮੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਹਾਲਾਂਕਿ, ਕੇਂਦਰ ਸਰਕਾਰ ਨੇ ਇਨ੍ਹਾਂ ਖਦਸ਼ਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਤੇਲ ਅਤੇ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਬਿਲਕੁਲ ਆਮ ਵਾਂਗ ਬਣੀ ਹੋਈ ਹੈ।
ਇਹ ਵੀ ਪੜ੍ਹੋ : ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ ਮਹਿੰਗਾ
ਪਹਿਲੇ ਹੀ ਦਿਨ ਮਿਲਿਆ ਭਰਵਾਂ ਹੁੰਗਾਰਾ
ਸਰਕਾਰ ਦੀ ਇਸ ਪਹਿਲਕਦਮੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੋਰਟਲ ਲਾਂਚ ਹੋਣ ਦੇ ਪਹਿਲੇ ਹੀ ਦਿਨ 1,797 ਉਪਭੋਗਤਾਵਾਂ ਨੇ ਆਪਣੇ ਐਲ.ਪੀ.ਜੀ. ਕੁਨੈਕਸ਼ਨ ਸਰੈਂਡਰ ਕਰ ਦਿੱਤੇ ਹਨ। ਸਰਕਾਰ ਦਾ ਮੁੱਖ ਮਕਸਦ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਹੁਣ ਐਲ.ਪੀ.ਜੀ. ਦੀ ਵਰਤੋਂ ਨਹੀਂ ਕਰ ਰਹੇ, ਤਾਂ ਜੋ ਇਹ ਸਿਲੰਡਰ ਉਨ੍ਹਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਸਕਣ ਜਿਨ੍ਹਾਂ ਕੋਲ ਅਜੇ PNG ਦੀ ਸਹੂਲਤ ਨਹੀਂ ਹੈ।
ਨੀਰਜ ਮਿੱਤਲ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਘਰ PNG ਕੁਨੈਕਸ਼ਨ ਹੈ, ਤਾਂ ਜ਼ਿੰਮੇਵਾਰੀ ਦਿਖਾਉਂਦੇ ਹੋਏ ਆਪਣਾ ਐਲ.ਪੀ.ਜੀ. ਕੁਨੈਕਸ਼ਨ ਸਰੈਂਡਰ ਕਰੋ ਤਾਂ ਜੋ ਸਰੋਤਾਂ ਦੀ ਸਹੀ ਵਰਤੋਂ ਹੋ ਸਕੇ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ ਅਹਿਮ ਨਿਯਮ, LPG ਸਿਲੰਡਰ ਤੋਂ ਲੈ ਕੇ ATM ਤੱਕ, ਤੁਹਾਡੀ ਜੇਬ 'ਤੇ ਹੋਵੇਗਾ ਅਸਰ
ਇਹ ਵੀ ਪੜ੍ਹੋ : ਹੁਣ 25 ਦਿਨਾਂ ਬਾਅਦ ਬੁਕਿੰਗ ਵਾਲਾ ਨਿਯਮ ਵੀ ਬਦਲਿਆ, ਜਾਣੋ ਕਿਸ ਨੂੰ ਕਿੰਨੇ ਦਿਨਾਂ ਬਾਅਦ ਮਿਲੇਗਾ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
