ਦੇਸ਼ ''ਚ ਖਾਦ ਦਾ ਪੂਰਾ ਭੰਡਾਰ, ਘਬਰਾਉਣ ਦੀ ਲੋੜ ਨਹੀਂ : JP ਨੱਢਾ

Friday, Mar 27, 2026 - 12:38 PM (IST)

ਦੇਸ਼ ''ਚ ਖਾਦ ਦਾ ਪੂਰਾ ਭੰਡਾਰ, ਘਬਰਾਉਣ ਦੀ ਲੋੜ ਨਹੀਂ : JP ਨੱਢਾ

ਨਵੀਂ ਦਿੱਲੀ- ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਦੇਸ਼ 'ਚ ਖਾਦ ਦਾ ਪੂਰਾ ਭੰਡਾਰ ਹੈ ਅਤੇ ਇਸ ਨੂੰ ਲੈ ਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਸਦਨ 'ਚ ਪ੍ਰਸ਼ਨਕਾਲ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਪ੍ਰਸ਼ਨ ਦੇ ਜਵਾਬ 'ਚ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਵੀਰਵਾਰ ਨੂੰ ਇਸ ਵਿਸ਼ੇ 'ਤੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨਾਲ ਗੱਲ ਹੋਈ ਹੈ। ਨੱਢਾ ਨੇ ਕਿਹਾ,''ਮੈਂ ਸਰਕਾਰ ਵਲੋਂ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿੱਥੇ ਤੱਕ ਖਾਦ ਦਾ ਸਵਾਲ ਹੈ ਤਾਂ ਸਰਕਾਰ ਨੇ ਇਸ ਦੀ ਪੂਰੀ ਵਿਵਸਥਾ ਕਰ ਰੱਖੀ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ।''

ਮੰਤਰੀ ਨੇ ਕਿਹਾ,''ਮੈਂ ਕੱਲ੍ਹ ਵੀ ਸਾਰੇ ਖੇਤੀਬਾੜੀ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਸਭ ਨੂੰ ਕਿਹਾ ਕਿ ਜੋ ਘਬਰਾਹਟ ਪੈਦਾ ਕੀਤੀ ਜਾ ਰਹੀ ਹੈ, ਇਸ ਦੀ ਕੋਈ ਲੋੜ ਨਹੀਂ ਹੈ। ਸਾਡੇ ਕੋਲ ਪੂਰਾ ਭੰਡਾਰ ਹੈ ਅਤੇ ਕਿਸਾਨਾਂ ਨੂੰ ਜਿੰਨੀ ਖਾਦ ਦੀ ਲੋੜ ਹੋਵੇਗੀ, ਉਪਲੱਬਧ ਕਰਵਾਈ ਜਾਵੇਗੀ।'' ਉਨ੍ਹਾਂ ਦੱਸਿਆ ਕਿ ਜਾਰਡਨ, ਸਾਊਦੀ ਅਰਬ ਅਤੇ ਕਈ ਹੋਰ ਦੇਸ਼ਾਂ ਨਾਲ ਲੰਬੇ ਸਮੇਂ ਤੋਂ ਸਮਝੌਤੇ ਕੀਤੇ ਜਾ ਰਹੇ ਹਨ ਤਾਂ ਕਿ ਖਾਦ ਲਈ ਜ਼ਰੂਰੀ ਸਮੱਗਰੀ ਆਯਾਤ ਕੀਤੀ ਜਾ ਸਕੇ। ਨੱਢਾ ਨੇ ਕਿਹਾ,''ਯੂਰੀਆ ਦਾ ਉਤਪਾਦਨ ਵਧਾਇਆ ਗਿਆ ਹੈ। ਪਿਛਲੇ 10 ਸਾਲਾਂ 'ਚ ਯੂਰੀਆ ਦਾ ਉਤਪਾਦਨ 230 ਲੱਖ ਮੀਟ੍ਰਿਕ ਟਨ ਤੋਂ ਵੱਧ ਕੇ 315 ਲੱਖ ਮੀਟ੍ਰਿਕ ਟਨ ਹੋ ਗਿਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News