ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ! ਜੰਗ ਵਿਚਾਲੇ ਭਾਰਤ ਨੇ ਰੂਸ ਤੋਂ ਖਰੀਦਿਆ 6 ਕਰੋੜ ਬੈਰਲ ਤੇਲ

Wednesday, Mar 25, 2026 - 01:15 PM (IST)

ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ! ਜੰਗ ਵਿਚਾਲੇ ਭਾਰਤ ਨੇ ਰੂਸ ਤੋਂ ਖਰੀਦਿਆ 6 ਕਰੋੜ ਬੈਰਲ ਤੇਲ

ਇੰਟਰਨੈਸ਼ਨਲ ਡੈਸਕ- ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਨੂੰ ਦੇਖਦੇ ਹੋਏ ਭਾਰਤ ਨੇ ਰੂਸ ਨਾਲ ਆਪਣਾ ਵਪਾਰ ਤੇਜ਼ ਕਰ ਦਿੱਤਾ ਹੈ। ਇਕ ਰਿਪੋਰਟ ਅਨੁਸਾਰ, ਭਾਰਤੀ ਰਿਫਾਇਨਰੀਆਂ ਨੇ ਅਪ੍ਰੈਲ ਮਹੀਨੇ ਦੀ ਸਪਲਾਈ ਲਈ ਰੂਸ ਤੋਂ ਲਗਭਗ 60 ਮਿਲੀਅਨ (6 ਕਰੋੜ) ਬੈਰਲ ਕੱਚਾ ਤੇਲ ਖ਼ਰੀਦਿਆ ਹੈ।

ਹੋਰਮੁਜ਼ ਖਾੜੀ ਦੇ ਪ੍ਰਭਾਵੀ ਤੌਰ 'ਤੇ ਬੰਦ ਹੋਣ ਕਾਰਨ ਸਾਊਦੀ ਅਰਬ ਅਤੇ ਇਰਾਕ ਤੋਂ ਆਉਣ ਵਾਲੇ ਤੇਲ 'ਤੇ ਸੰਕਟ ਬਣਿਆ ਹੋਇਆ ਸੀ। ਰੂਸ ਤੋਂ ਹੋਈ ਇਸ ਵੱਡੀ ਖ਼ਰੀਦ ਨੇ ਭਾਰਤ ਵਿੱਚ ਤੇਲ ਦੀ ਕਿੱਲਤ ਦੇ ਡਰ ਨੂੰ ਘਟਾ ਦਿੱਤਾ ਹੈ। ਇਹ ਖ਼ਰੀਦ ਫਰਵਰੀ ਮਹੀਨੇ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਹੈ। ਰਿਪੋਰਟਾਂ ਅਨੁਸਾਰ ਭਾਰਤ ਨੇ ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਵੱਡੀ ਮਾਤਰਾ ਵਿੱਚ ਸਟਾਕ ਜਮ੍ਹਾਂ ਕਰ ਲਿਆ ਹੈ।

ਇਹ ਵੀ ਪੜ੍ਹੋ- ਹੁਣ ਜੰਗਬੰਦੀ ਚਾਹੁੰਦੈ ਅਮਰੀਕਾ ! ਇਰਾਨ ਨੂੰ ਸੀਜ਼ਫਾਇਰ ਲਈ ਭੇਜ'ਤੀ ਸ਼ਰਤਾਂ ਦੀ ਲਿਸਟ

ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਭਾਰਤ ਨੂੰ ਰੂਸੀ ਤੇਲ ਖ਼ਰੀਦਣ ਲਈ ਇੱਕ ਵਿਸ਼ੇਸ਼ ਛੋਟ ਦਿੱਤੀ ਸੀ, ਜਿਸ ਦੀ ਮਿਆਦ ਹੁਣ ਵਧਾ ਦਿੱਤੀ ਗਈ ਹੈ। ਇਸ ਛੋਟ ਕਾਰਨ ਹੀ ਭਾਰਤੀ ਕੰਪਨੀਆਂ ਬਿਨਾਂ ਕਿਸੇ ਪਾਬੰਦੀ ਦੇ ਡਰੋਂ ਰੂਸੀ ਤੇਲ ਦੇ ਕਾਰਗੋ ਬੁੱਕ ਕਰ ਸਕੀਆਂ ਹਨ। ਇਹ ਤੇਲ 'ਬ੍ਰੈਂਟ ਕਰੂਡ' ਦੀਆਂ ਕੀਮਤਾਂ ਤੋਂ ਲਗਭਗ 5 ਤੋਂ 15 ਡਾਲਰ ਪ੍ਰਤੀ ਬੈਰਲ ਦੇ ਪ੍ਰੀਮੀਅਮ 'ਤੇ ਖ਼ਰੀਦਿਆ ਗਿਆ ਹੈ, ਜੋ ਕਿ ਮੌਜੂਦਾ ਜੰਗੀ ਹਾਲਾਤਾਂ ਵਿੱਚ ਫਿਰ ਵੀ ਇੱਕ ਸੁਰੱਖਿਅਤ ਸੌਦਾ ਮੰਨਿਆ ਜਾ ਰਿਹਾ ਹੈ।

ਇਸ ਖ਼ਰੀਦ ਨਾਲ ਰੂਸ ਦੇ ਖ਼ਜ਼ਾਨੇ ਵਿੱਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ, ਰੂਸ ਮਾਰਚ 2022 ਤੋਂ ਬਾਅਦ ਹੁਣ ਸਭ ਤੋਂ ਵੱਧ ਮੁਨਾਫ਼ਾ ਕਮਾ ਰਿਹਾ ਹੈ, ਕਿਉਂਕਿ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 100 ਡਾਲਰ ਦੇ ਨੇੜੇ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News