ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਨਾਲ ਵਾਪਰਿਆ ਭਿਆਨਕ ਹਾਦਸਾ ! ਮਾਲਦੀਵ ''ਚ ਪਲਟ ਗਈ ਸਪੀਡਬੋਟ
Saturday, Mar 21, 2026 - 10:50 AM (IST)
ਨਵੀਂ ਦਿੱਲੀ- ਰੇਮੰਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਮਾਲਦੀਵ ਵਿਚ ਸਪੀਡਬੋਟ ਪਲਟਣ ਕਾਰਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਏਅਰਲਿਫਟ ਕਰ ਕੇ ਮੁੰਬਈ ਲਿਆਂਦਾ ਗਿਆ ਹੈ, ਜਿੱਥੇ ਉਹ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਉਨ੍ਹਾਂ ਦੇ ਨਾਲ ਬੋਟ ’ਤੇ ਸਵਾਰ ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਅਤੇ ਉਨ੍ਹਾਂ ਦਾ ਇਕ ਹੋਰ ਦੋਸਤ ਅਜੇ ਵੀ ਲਾਪਤਾ ਹਨ। ਇਹ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਮਾਲਦੀਵ ਦੇ ਫੇਲੀਧੂ ਐਟੋਲ ਦੇ ਕੋਲ ਵਾਪਰੀ। ਸਪੀਡਬੋਟ ’ਤੇ ਇਕ ਕੈਪਟਨ ਅਤੇ ਗੌਤਮ ਸਿੰਘਾਨੀਆ ਸਮੇਤ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ ਵਿਚ 5 ਭਾਰਤੀ, ਇਕ ਬ੍ਰਿਟਿਸ਼ ਅਤੇ ਇਕ ਰੂਸੀ ਨਾਗਰਿਕ ਸ਼ਾਮਲ ਸਨ। ਰੈਸਕਿਊ ਟੀਮ ਲਾਪਤਾ ਭਾਰਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
