ਹਵਾਈ ਸਫ਼ਰ ਹੋਵੇਗਾ ਹੁਣ ਹੋਰ ਮਹਿੰਗਾ! ਤੇਲ ਕੰਪਨੀਆਂ ਨੇ ATF ਦੀਆਂ ਕੀਮਤਾਂ 'ਚ ਕੀਤਾ 100% ਤੋਂ ਵੱਧ ਦਾ ਵਾਧਾ
Wednesday, Apr 01, 2026 - 08:46 AM (IST)
ਨਵੀਂ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਤੇਲ ਦੀ ਸਪਲਾਈ ਵਿੱਚ ਆਈਆਂ ਰੁਕਾਵਟਾਂ ਦਾ ਅਸਰ ਹੁਣ ਹਵਾਈ ਸਫ਼ਰ 'ਤੇ ਪੈਣ ਜਾ ਰਿਹਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਯਾਨੀ 1 ਅਪ੍ਰੈਲ ਤੋਂ ਜੈੱਟ ਈਂਧਨ (ATF) ਦੀਆਂ ਕੀਮਤਾਂ ਵਿੱਚ 100 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਭਾਰੀ ਵਾਧਾ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਮੁਤਾਬਕ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
ਦਿੱਲੀ 'ਚ ਕੀਮਤਾਂ ਹੋਈਆਂ ਦੁੱਗਣੇ ਤੋਂ ਪਾਰ
ਅੰਕੜਿਆਂ ਮੁਤਾਬਕ ਦਿੱਲੀ ਵਿੱਚ ਜੈੱਟ ਈਂਧਨ ਦੀ ਕੀਮਤ, ਜੋ ਮਾਰਚ ਵਿੱਚ ₹96,638 ਪ੍ਰਤੀ ਕਿਲੋਲੀਟਰ ਸੀ, ਹੁਣ ਵਧ ਕੇ ₹2,07,341 ਪ੍ਰਤੀ ਕਿਲੋਲੀਟਰ ਹੋ ਗਈ ਹੈ। ਦਿੱਲੀ ਵਿੱਚ ਕੀਮਤਾਂ ਵਿੱਚ ਸਿੱਧਾ 115 ਫੀਸਦੀ (ਲਗਭਗ ₹1,10,703) ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟਰੰਕਾਂ 'ਚ ਲੁਕਾ ਕੇ ਰੱਖੇ ਸਨ ਨੋਟਾਂ ਦੇ ਬੰਡਲ, ਗਿਣਤੀ ਲਈ ਮੰਗਵਾਈਆਂ ਮਸ਼ੀਨਾਂ
ਮਹਾਨਗਰਾਂ 'ਚ ਜੈੱਟ ਈਂਧਨ ਦੇ ਨਵੇਂ ਰੇਟ (ਪ੍ਰਤੀ ਕਿਲੋਲੀਟਰ):
ਸ਼ਹਿਰ ਅਪ੍ਰੈਲ ਦੀ ਨਵੀਂ ਕੀਮਤ ਵਾਧਾ (ਫੀਸਦੀ)
ਦਿੱਲੀ ₹2,07,341 115%
ਕੋਲਕਾਤਾ ₹2,05,955 107%
ਮੁੰਬਈ ₹1,94,969 116%
ਚੇਨਈ ₹2,14,598 114%
ਕਿਉਂ ਵਧੀਆਂ 114% ਕੀਮਤਾਂ?
ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ (Middle East) ਵਿੱਚ ਤਣਾਅ ਕਾਰਨ ਕੱਚੇ ਤੇਲ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਪਲਾਈ ਘੱਟ ਹੋਣ ਅਤੇ ਮੰਗ ਵਧਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਜਿਸ ਦਾ ਸਿੱਧਾ ਅਸਰ ਭਾਰਤੀ ਹਵਾਈ ਈਂਧਨ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : US ਦੀਆਂ ਟੈੱਕ ਕੰਪਨੀਆਂ 'ਤੇ ਹਮਲੇ ਕਰੇਗਾ ਈਰਾਨ! ਐਪਲ-ਗੂਗਲ ਸਮੇਤ 18 ਫਰਮਾਂ ਹਿੱਟ ਲਿਸਟ 'ਤੇ
ਆਮ ਆਦਮੀ 'ਤੇ ਪਵੇਗਾ ਬੋਝ
ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਇਸ ਇਤਿਹਾਸਕ ਵਾਧੇ ਤੋਂ ਬਾਅਦ ਹੁਣ ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋਣਾ ਲਗਭਗ ਤੈਅ ਹੈ। ਏਅਰਲਾਈਨ ਕੰਪਨੀਆਂ 'ਤੇ ਵਧੇ ਹੋਏ ਖਰਚੇ ਦਾ ਬੋਝ ਅੰਤ ਵਿੱਚ ਯਾਤਰੀਆਂ ਦੀ ਜੇਬ 'ਤੇ ਹੀ ਪਵੇਗਾ। ਗਰਮੀਆਂ ਦੀਆਂ ਛੁੱਟੀਆਂ ਵਿੱਚ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇਹ ਖ਼ਬਰ ਵੱਡਾ ਝਟਕਾ ਸਾਬਤ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
