ਪਤੀ ਨੇ ਚਾਰ ਸਾਲਾਂ ਤੋਂ ਨਹੀਂ ਬਣਾਏ ਸਰੀਰਕ ਸਬੰਧ, ਪਤਨੀ ਨੇ ਸੁਸਾਇਡ ਨੋਟ 'ਚ ਬਿਆਨ ਕੀਤਾ ਕੌੜਾ ਸੱਚ

11/12/2017 6:56:19 PM

ਨਵੀਂ ਦਿੱਲੀ— ਇਕ ਔਰਤ ਨੇ ਸਹੁਰਾ ਪਰਿਵਾਰ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਆਪਣੇ ਘਰ ਦੀ ਛੱਤ ਨਾਲ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਔਰਤ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ 'ਤੇ ਸਹੁਰਾ ਪਰਿਵਾਰ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਦਾਸਤਾਨ ਲਿਖੀ ਹੋਈ ਸੀ। ਸੁਸਾਇਡ ਨੋਟ 'ਚ ਇਹ ਵੀ ਲਿਖਿਆ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਦੀ ਲਾਸ਼ ਨੂੰ ਟੱਚ ਨਾ ਕਰੇ।
ਇਹ ਮਾਮਲਾ ਦਿੱਲੀ ਦੇ ਸਰਾਏ ਰੋਹਿਲਾ ਪੁਲਸ ਥਾਣੇ ਦਾ ਹੈ। ਮ੍ਰਿਤਕਾ ਦੀ ਪਛਾਣ 32 ਸਾਲਾਂ ਨਿਧੀ ਬੰਸਲ ਦੇ ਰੂਪ 'ਚ ਹੋਈ ਹੈ। ਨਿਧੀ ਆਪਣੇ ਪਤੀ ਅਤੁੱਲ ਬੰਸਲ  ਨਾਲ ਸ਼ਾਸ਼ਤਰੀ ਨਗਰ ਰਹਿੰਦੀ ਸੀ। ਦੋਵਾਂ ਦਾ ਵਿਆਹ ਦਸੰਬਰ 2013 'ਚ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਦੋਵਾਂ ਵਿਚਕਾਰ ਝਗੜਾ ਹੋਣ ਲੱਗਾ। ਦੱਸਿਆ ਗਿਆ ਕਿ ਚਾਰ ਸਾਲ ਤੱਕ ਅਤੁੱਲ ਨੇ ਨਿਧੀ ਨਾਲ ਸਰੀਰਕ ਸਬੰਧ ਨਹੀਂ ਬਣਾਏ। ਇਸੇ ਕਾਰਨ ਦੋਵਾਂ ਵਿਚਕਾਰ ਰੁਜ਼ਾਨਾ ਝਗੜਾ ਹੁੰਦਾ ਸੀ। ਬੀਤੇ ਸ਼ੁੱਕਰਵਾਰ ਦੀ ਸ਼ਾਮ ਨਿਧੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਰ 'ਚ ਮੌਜੂਦ ਲੋਕਾਂ ਨੇ ਨਿਧੀ ਦੀ ਲਾਸ਼ ਦੇਖ ਕੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠਾ ਕਰ ਲਿਆ। 
ਪੁਲਸ ਨੂੰ ਲਾਸ਼ ਦੇ ਨੇੜੇਓਂ ਇਕ ਸੁਸਾਇਡ ਨੋਟ ਮਿਲਿਆ, ਜਿਸ 'ਤੇ ਨਿਧੀ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਸੀ। ਉਸ ਨੇ ਲਿਖਿਆ ਸੀ ਕਿ ਉਸ ਦਾ ਪਤੀ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਸੀ। ਉਸ ਦੇ ਪਤੀ ਨੇ ਕਦੀ ਉਸ ਨੂੰ ਹੱਥ ਵੀ ਨਹੀਂ ਲਾਇਆ ਸੀ। ਇਸ ਲਈ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕੋਈ ਹੱਥ ਨਾ ਲਾਵੇ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸਥਾਨਕ ਐੱਸ.ਡੀ.ਐੱਮ. ਨੂੰ ਸੌਂਪ ਦਿੱਤੀ ਹੈ।


Related News