ਸ਼ਰਮਨਾਕ! ਪਤੀ ਨੂੰ ਦਰੱਖਤ ਨਾਲ ਬੰਨ੍ਹ ਪਤਨੀ ਨਾਲ ਚਾਰ ਲੋਕਾਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

Friday, Mar 25, 2022 - 12:36 PM (IST)

ਸ਼ਰਮਨਾਕ! ਪਤੀ ਨੂੰ ਦਰੱਖਤ ਨਾਲ ਬੰਨ੍ਹ ਪਤਨੀ ਨਾਲ ਚਾਰ ਲੋਕਾਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਨਵੀਂ ਮੰਡੀ ਥਾਣਾ ਖੇਤਰ ਦੇ ਇਕ ਪਿੰਡ 'ਚ ਇਕ ਵਿਅਕਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਪਤਨੀ ਨਾਲ ਚਾਰ ਲੋਕਾਂ ਵਲੋਂ ਸਮੂਹਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ 2 ਨਾਬਾਲਗਾਂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੁਪਰਡੈਂਟ ਅਰਪਿਤ ਵਿਜੇਵਰਗੀਏ ਨੇ ਦੱਸਿਆ ਕਿ ਪੁਲਸ ਨੇ ਸਮੂਹਕ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰ ਕੇ 2 ਨਾਬਾਲਗਾਂ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਨੂੰਹ ਨੇ ਸਹੁਰੇ ਦੀਆਂ ਗੰਦੀਆਂ ਆਦਤਾਂ ਤੋਂ ਤੰਗ ਆ ਕੇ ਦੰਦਾਂ ਨਾਲ ਵੱਢਿਆ ਪ੍ਰਾਈਵੇਟ ਪਾਰਟ

ਪੀੜਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਪਤੀ ਨਾਲ ਆਪਣੇ ਪੇਕੇ ਤੋਂ ਸਹੁਰੇ ਘਰ ਪਰਤ ਰਹੀ ਸੀ, ਉਦੋਂ 10 ਲੋਕਾਂ ਨੇ ਰਸਤੇ 'ਚ ਉਨ੍ਹਾਂ ਨੂੰ ਰੋਕ ਲਿਆ ਅਤੇ ਉਹ ਉਨ੍ਹਾਂ ਨੂੰ ਅੰਬ ਦੇ ਬਗੀਚੇ ਕੋਲ ਲੈ ਗਏ। ਪੀੜਤਾ ਦਾ ਦੋਸ਼ ਹੈ ਕਿ ਬਗੀਚੇ 'ਚ 6 ਲੋਕਾਂ ਨੇ ਉਸ ਦੇ ਪਤੀ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ 4 ਲੋਕਾਂ ਨੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ। ਵਿਜੇਵਰਗੀਏ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਇਸ ਸੰਬੰਧ 'ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਚ.ਓ. ਪੰਕਜ ਪੰਤ ਅਨੁਸਾਰ ਪੀੜਤਾ ਦਾ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਜਲਦ ਦਰਜ ਕਰਵਾਇਆ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News