ਪਤਨੀ ਨੇ ਚਾਹ ਨਹੀਂ ਬਣਾਈ ਤਾਂ ਪਤੀ ਨੇ ਮਾਰਿਆ ਹਥੌੜਾ, ਕੋਰਟ ਨੇ ਕਿਹਾ- ''ਜਨਾਨੀ ਗੁਲਾਮ ਨਹੀਂ''

2/25/2021 4:19:37 PM

ਮੁੰਬਈ- ਬੰਬਈ ਹਾਈ ਕੋਰਟ ਨੇ ਆਪਣੀ ਪਤਨੀ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ 35 ਸਾਲਾ ਇਕ ਵਿਅਕਤੀ ਦਾ ਦੋਸ਼ ਬਰਕਰਾਰ ਰੱਖਿਆ। ਕੋਰਟ ਨੇ ਕਿਹਾ ਕਿ ਪਤੀ ਲਈ ਚਾਹ ਬਣਾਉਣ ਤੋਂ ਇਨਕਾਰ ਕਰਨਾ ਪਤਨੀ ਨੂੰ ਕੁੱਟਣ ਲਈ ਉਕਸਾਉਣ ਦਾ ਕਾਰਨ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਪਤਨੀ 'ਕੋਈ ਗੁਲਾਮ ਜਾਂ ਕੋਈ ਵਸਤੂ ਨਹੀਂ' ਹੈ। ਜੱਜ ਰੇਵਤੀ ਮੋਹਿਤੇ ਦੇਰੇ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪਾਸ ਆਦੇਸ਼ 'ਚ ਕਿਹਾ,''ਵਿਆਹ ਸਮਾਨਤਾ 'ਤੇ ਆਧਾਰਤ ਸਾਂਝੇਦਾਰੀ ਹੈ, ਪਰ ਸਮਾਜ 'ਚ ਪੁਰਖਾਂ ਦੀ ਧਾਰਨਾ ਹਾਲੇ ਵੀ ਕਾਇਮ ਹੈ ਅਤੇ ਹੁਣ ਵੀ ਇਹ ਸਮਝਿਆ ਜਾਂਦਾ ਹੈ ਕਿ ਜਨਾਨੀ ਪੁਰਸ਼ ਦੀ ਜਾਇਦਾਦ ਹੈ, ਜਿਸ ਕਾਰਨ ਪੁਰਸ਼ ਇਹ ਸੋਚਣ ਲੱਗਦਾ ਹੈ ਕਿ ਜਨਾਨੀ ਉਸ ਦੀ 'ਗੁਲਾਮ' ਹੈ। ਕੋਰਟ ਨੇ ਕਿਹਾ ਕਿ ਜੋੜੇ ਦੀ 6 ਸਾਲਾ ਧੀ ਦਾ ਬਿਆਨ ਭਰੋਸਾ ਕਰਨ ਲਾਇਕ ਹੈ। ਅਦਾਲਤ ਨੇ 2016 'ਚ ਇਕ ਸਥਾਨਕ ਕੋਰਟ ਵਲੋਂ ਸੰਤੋਸ਼ ਅਖਤਰ (35) ਨੂੰ ਦਿੱਤੀ ਗਈ 10 ਸਾਲ ਦੀ ਸਜ਼ਾ ਬਰਕਰਾਰ ਰੱਖੀ। ਅਖਤਰ ਨੂੰ ਗੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਇਆ ਹੈ। ਆਦੇਸ਼ ਅਨੁਸਾਰ, ਦਸੰਬਰ 2013 'ਚ ਅਖ਼ਤਰ ਦੀ ਪਤਨੀ ਉਸ ਲਈ ਚਾਹ ਬਣਾਏ ਬਿਨਾਂ ਬਾਹਰ ਜਾਣ ਦੀ ਗੱਲ ਕਰ ਰਹੀ ਸੀ, ਜਿਸ ਤੋਂ ਬਾਅਦ ਅਖ਼ਤਰ ਨੇ ਹਥੌੜੇ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : UPSC ਦੇ ਵਿਦਿਆਰਥੀਆਂ ਵੱਲੋਂ ਪਾਈ ਪਟੀਸ਼ਨ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ

ਮਾਮਲੇ ਦੀ ਪੂਰੀ ਜਾਣਕਾਰੀ ਅਤੇ ਜੋੜੇ ਦੀ ਧੀ ਅਨੁਸਾਰ, ਅਖ਼ਤਰ ਨੇ ਇਸ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਨੂੰ ਸਾਫ਼ ਕੀਤਾ ਅਤੇ ਆਪਣੀ ਪਤਨੀ ਨੂੰ ਨਹਿਲਾਇਆ ਅਤੇ ਫਿਰ ਹਸਪਤਾਲ 'ਚ ਦਾਖ਼ਲ ਕਰਵਾਇਆ। ਜਨਾਨੀ ਦੀ ਕਰੀਬ ਇਕ ਹਫ਼ਤੇ ਹਸਪਤਾਲ 'ਚ ਭਰਤੀ ਰਹਿਣ ਤੋਂ ਬਾਅਦ ਮੌਤ ਹੋ ਗਈ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਖ਼ਤਰ ਦੀ ਪਤਨੀ ਨੇ ਉਸ ਲਈ ਚਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਕਸਾਵੇ 'ਚ ਆ ਕੇ ਉਸ ਨੇ ਇਹ ਅਪਰਾਧ ਕੀਤਾ। ਕੋਰਟ ਨੇ ਇਹ ਤਰਕ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਇਹ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ ਕਿ ਜਨਾਨੀ ਨੇ ਚਾਹ ਬਣਾਉਣ ਤੋਂ ਇਨਕਾਰ ਕਰ ਕੇ ਆਪਣੇ ਪਤੀ ਨੂੰ ਉਕਸਾਇਆ, ਜਿਸ ਕਾਰਨ ਉਸ ਨੇ ਆਪਣੀ ਪਤਨੀ 'ਤੇ ਜਾਨਲੇਵਾ ਹਮਲਾ ਕੀਤਾ। ਕੋਰਟ ਨੇ ਕਿਹਾ ਕਿ ਜਨਾਨੀਆਂ ਦੀ ਸਮਾਜਿਕ ਸਥਿਤੀਆਂ ਕਾਰਨ ਉਹ ਖ਼ਦ ਨੂੰ ਆਪਣੇ ਪਤੀਆਂ ਨੂੰ ਸੌਂਪ ਦਿੰਦੀਆਂ ਹਨ। ਉਸ ਨੇ ਕਿਹਾ,''ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ 'ਚ ਪੁਰਸ਼ ਖ਼ੁਦ ਨੂੰ ਸ਼੍ਰੇਸ਼ਠ ਅਤੇ ਆਪਣੀਆਂ ਪਤਨੀਆਂ ਨੂੰ ਗੁਲਾਮ ਸਮਝਣ ਲੱਗਦੇ ਹਨ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਹਿੰਸਾ : ‘19 ਗ੍ਰਿਫਤਾਰ, 25 ਮਾਮਲੇ ਦਰਜ, ਕੇਂਦਰ ਨੇ ਹਾਈਕੋਰਟ ਵਿਚ ਦਿੱਤੀ ਜਾਣਕਾਰੀ’


DIsha

Content Editor DIsha