ਇਸ਼ਕ ''ਚ ਅੰਨ੍ਹੀ ਪਤਨੀ ਨੇ ਬੀਅਰ ਦੀ ਬੋਤਲ ਖੋਭ-ਖੋਭ ਮਾਰ''ਤਾ ਪਤੀ, ਪ੍ਰੇਮੀ ਨੂੰ ਵੀਡੀਓ ਕਾਲ ''ਤੇ ਕਿਹਾ- ''ਹੋ ਗਿਆ ਕੰਮ...''
Friday, Apr 18, 2025 - 05:47 PM (IST)

ਇੰਦੌਰ- ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖ਼ਸ ਦਾ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਦੇ ਦੋ ਦੋਸਤਾਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਤਨੀ ਨੇ ਪਤੀ 'ਤੇ ਬੀਅਰ ਦੀ ਟੁੱਟੀ ਹੋਈ ਬੀਅਰ ਦੀ ਬੋਤਲ ਨਾਲ 36 ਵਾਰ ਕੀਤੇ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਜਵਾਈ ਨਾਲ ਭੱਜੀ ਸੱਸ ਪਰਤੀ ਵਾਪਸ; ਦੱਸਿਆ ਸਾਰਾ ਸੱਚ, ਥਾਣੇ 'ਚ ਕੀਤੇ ਖ਼ੁਲਾਸੇ
ਪ੍ਰੇਮੀ ਨੂੰ ਫੋਨ ਕਰ ਕੇ ਕਿਹਾ- 'ਕੰਮ ਹੋ ਗਿਆ'
ਇਸ ਘਟਨਾ ਮਗਰੋਂ ਪਤਨੀ ਨੇ ਆਪਣੇ ਪ੍ਰੇਮੀ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਆਪਣੇ ਪਤੀ ਦੀ ਲਾਸ਼ ਦਿਖਾਉਂਦੇ ਹੋਏ ਕਿਹਾ ਕਿ 'ਕੰਮ ਹੋ ਗਿਆ ਹੈ'। ਘਟਨਾ ਤੋਂ ਬਾਅਦ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਦੇ ਦੋ ਦੋਸਤ ਜਿਨ੍ਹਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਸੀ, ਇਕੱਠੇ ਭੱਜ ਗਏ। ਓਧਰ SP ਬੁਰਹਾਨਪੁਰ ਦੇਵੇਂਦਰ ਪਾਟੀਦਾਰ ਨੇ ਕਿਹਾ ਕਿ 13 ਅਪ੍ਰੈਲ ਨੂੰ ਪੁਲਸ ਨੂੰ ਆਈ. ਟੀ. ਆਈ ਕਾਲਜ ਦੇ ਸਾਹਮਣੇ ਇੰਦੌਰ-ਇੱਛਾਪੁਰ ਸੜਕ ਦੇ ਨੇੜੇ ਝਾੜੀਆਂ ਵਿਚ ਇਕ ਲਾਸ਼ ਮਿਲਣ ਦੀ ਸੂਚਨਾ ਮਿਲੀ। ਜਾਂਚ ਕਰਨ 'ਤੇ ਮ੍ਰਿਤਕ ਦੀ ਪਛਾਣ ਸ਼ਾਹਪੁਰ ਵਾਸੀ ਰਾਹੁਲ ਉਰਫ਼ ਗੋਲਡਨ ਪੁੱਤਰ ਰਾਮਚੰਦਰ ਪਾਂਡੇ ਕੁਨਬੀ ਪਾਟਿਲ ਦੇ ਰੂਪ ਵਿਚ ਹੋਈ। ਲਾਸ਼ 'ਤੇ ਕਈ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਜਾਂਚ 'ਚ ਪਤਾ ਲੱਗਾ ਕਿ ਰਾਹੁਲ ਦੀ ਪਤਨੀ ਘਟਨਾ ਤੋਂ ਬਾਅਦ ਹੀ ਫਰਾਰ ਸੀ। ਉਸ ਦੇ ਯੁਵਰਾਜ ਨਾਮ ਦੇ ਇਕ ਨੌਜਵਾਨ ਨਾਲ ਅਫੇਅਰ ਹੈ। ਜਦੋਂ ਯੁਵਰਾਜ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਪ੍ਰੇਮਿਕਾ ਨਾਲ ਮਿਲ ਕੇ ਰਾਹੁਲ ਦੇ ਕਤਲ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ- ਚਾਈਂ-ਚਾਈਂ ਸਿਹਰਾ ਸਜਾਈ ਬੈਠਾ ਸੀ ਲਾੜਾ, ਲਾੜੀ ਦੀ ਮਾਂ ਨੇ ਕੀਤਾ ਫ਼ੋਨ- 'ਸਾਡੀ ਕੁੜੀ ਤਾਂ...'
ਸ਼ਾਪਿੰਗ ਦੇ ਬਹਾਨੇ ਰਾਹੁਲ ਨੂੰ ਬਾਹਰ ਲੈ ਗਈ ਸੀ ਪਤਨੀ
12 ਅਪ੍ਰੈਲ ਦੀ ਰਾਤ ਨੂੰ ਸਵੇਰੇ 8:00 ਤੋਂ 8:30 ਵਜੇ ਦੇ ਵਿਚਕਾਰ ਉਸ ਨੇ ਯੁਵਰਾਜ ਨੂੰ ਰਾਹੁਲ ਦੀ ਖੂਨ ਨਾਲ ਲੱਥਪੱਥ ਲਾਸ਼ ਦਿਖਾਉਣ ਲਈ ਵੀਡੀਓ ਕਾਲ ਕੀਤੀ, ਇਹ ਕਿਹਾ ਕਿ- ਕੰਮ ਹੋ ਗਿਆ ਹੈ। ਬਾਅਦ ਵਿਚ ਉਹ ਆਪਣੇ ਸਾਥੀ ਅਤੇ ਲਲਿਤ ਨਾਮ ਦੇ ਇਕ ਦੋਸਤ ਦੇ ਨਾਲ ਮੁੰਬਈ ਭੱਜ ਗਈ। ਜਾਂਚ ਦੌਰਾਨ ਪੁਲਸ ਨੇ ਰਾਹੁਲ ਦੀ ਪਤਨੀ, ਨਾਬਾਲਗ ਸਾਥੀ ਅਤੇ ਇਕ ਹੋਰ ਵਿਅਕਤੀ ਨਾਲ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ। ਪੁੱਛਗਿੱਛ ਵਿਚ ਉਸ ਨੇ ਯੁਵਰਾਜ ਨਾਲ ਕਤਲ ਦੀ ਯੋਜਨਾ ਬਣਾਉਣ ਅਤੇ ਉਸ ਦੇ ਸਾਥੀਆਂ ਨੂੰ ਪਹਿਲਾਂ ਤੋਂ ਸੂਚਿਤ ਕਰਨ ਦੀ ਗੱਲ ਮਨਜ਼ੂਰ ਕੀਤੀ। ਘਟਨਾ ਵਾਲੇ ਦਿਨ ਉਹ ਰਾਹੁਲ ਨੂੰ ਸ਼ਾਪਿੰਗ ਦੇ ਬਹਾਨੇ ਬਾਹਰ ਲੈ ਗਈ ਸੀ।