ਪਤਨੀ ਦਾ ਕਤਲ ਕਰ ਵੇਹੜੇ 'ਚ ਦਫ਼ਨਾਈ ਲਾਸ਼, ਪੁੱਤ ਨੇ ਖੋਲ੍ਹਿਆ ਰਾਜ

12/29/2020 1:47:30 PM

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇਕ ਵਿਅਕਤੀ ਨੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ 'ਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਘਰ ਦੇ ਵੇਹੜੇ 'ਚ ਦਫ਼ਨਾ ਦਿੱਤੀ। ਉਸ ਦੇ ਨਾਬਾਲਗ ਪੁੱਤ ਨੂੰ ਇਸ ਦਿਲ ਦੇਣ ਵਾਲੀ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਦੋਸ਼ੀ ਪਿਓ ਫੜੇ ਜਾਣ ਦੇ ਡਰ ਕਾਰਨ ਫਰਾਰ ਹੋ ਗਿਆ।

ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਲੋਹਤਾ ਖੇਤਰ ਦੇ ਭਿਟਾਰੀ ਪਿੰਡ ਦੀ ਦਲਿਤ ਬਸਤੀ 'ਚ ਸੋਮਵਾਰ ਨੂੰ ਹੋਈ, ਜਦੋਂ ਖਿਡੌਣਾ ਕਾਰੀਗਰ ਰਾਜੇਂਦਰ ਪ੍ਰਸਾਦ ਨੇ ਆਪਣੀ ਪਤਨੀ ਆਸ਼ਾ ਦੇਵੀ ਦੇ ਚਰਿੱਤਰ 'ਤੇ ਸ਼ੱਕ ਹੋਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀਆਂ ਅੱਖਾਂ ਕੱਢ ਲਈਆਂ ਗ ਈਆਂ ਸਨ ਅਤੇ ਮੂੰਹ 'ਚ ਕੱਪੜੇ ਪਾਏ ਹੋਏ ਸਨ। ਮ੍ਰਿਤਕਾ ਦੇ 3 ਪੁੱਤ ਅਤੇ ਇਕ ਧੀ ਹੈ। ਧੀ ਦਾ ਵਿਆਹ ਹੋ ਚੁੱਕਿਆ ਹੈ। ਤਿੰਨੋਂ ਬੱਚੇ ਮਜ਼ਦੂਰੀ ਕਰਦੇ ਹਨ।


DIsha

Content Editor DIsha