ਤੀਜੀ ਬੇਟੀ ਹੋਣ ’ਤੇ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ
Sunday, Dec 29, 2024 - 12:31 AM (IST)
ਪਰਭਨੀ- ਮਹਾਰਾਸ਼ਟਰ ਦੇ ਪਰਭਨੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਅੱਗ ਦੀਆਂ ਲਪਟਾਂ ’ਚ ਘਿਰੀ ਔਰਤ ਸੜਕ ’ਤੇ ਦੌੜਦੀ ਦਿਖੀ ਤਾਂ ਕੁਝ ਲੋਕਾਂ ਨੇ ਪਾਣੀ ਅਤੇ ਚਾਦਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ।
ਮੁਲਜ਼ਮ ਕੁੰਡਲਿਕ ਕਾਲੇ ਆਪਣੀ ਪਤਨੀ ਅਤੇ ਬੇਟੀਆਂ ਨਾਲ ਪਰਭਨੀ ਦੇ ਫਲਾਈਓਵਰ ਇਲਾਕੇ ’ਚ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਕੁਝ ਦਿਨ ਪਹਿਲਾਂ ਤੀਜੀ ਵਾਰ ਪਿਤਾ ਬਣਿਆ ਸੀ। ਉਸ ਦੀਆਂ ਪਹਿਲਾਂ ਹੀ 2 ਧੀਆਂ ਸਨ, ਇਸ ਵਾਰ ਵੀ ਬੇਟੀ ਹੋਣ ਕਾਰਨ ਉਹ ਆਪਣੀ ਪਤਨੀ ਤੋਂ ਬੇਹੱਦ ਨਾਰਾਜ਼ ਸੀ। ਉਸ ਦੀ ਭਰਜਾਈ ਨੇ ਕੁੰਡਲਿਕ ਖ਼ਿਲਾਫ ਥਾਣੇ ਵਿਚ ਕਤਲ ਦਾ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਕੁੰਡਲਿਕ ਨੂੰ ਹਿਰਾਸਤ ਵਿਚ ਲੈ ਲਿਆ ਹੈ।