ਪ੍ਰੇਮੀ ਨਾਲ ਗੱਲ ਕਰਨ ਤੋਂ ਰੋਕਦਾ ਸੀ ਪਤੀ, ਪਤਨੀ ਨੇ ਜ਼ਹਿਰ ਮਿਲਾ ਪਿਲਾਈ ਕੌਫ਼ੀ
Friday, Mar 28, 2025 - 01:37 PM (IST)

ਮੁਜ਼ੱਫਰਨਗਰ- ਪਤਨੀ ਵਲੋਂ ਪਤੀ ਨੂੰ ਕੌਫ਼ੀ 'ਚ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੇ ਪਤੀ ਨੂੰ ਇਸ ਕਰ ਕੇ ਜ਼ਹਿਰੀਲੀ ਕੌਫ਼ੀ ਪਿਲਾ ਦਿੱਤੀ, ਕਿਉਂਕਿ ਉਹ ਉਸ ਨੂੰ ਪ੍ਰੇਮੀ ਨਾਲ ਗੱਲ ਕਰਨ ਤੋਂ ਮਨ੍ਹਾ ਕਰਦਾ ਸੀ। ਦੇਰ ਰਾਤ ਦਫ਼ਤਰ ਤੋਂ ਆਉਣ ਤੋਂ ਬਾਅਦ ਨੌਜਵਾਨ ਨੇ ਪਤਨੀ ਤੋਂ ਕੌਫ਼ੀ ਮੰਗੀ। ਰਾਤ 10.30 ਵਜੇ ਪਤਨੀ ਨੇ ਉਸ ਨੂੰ ਕੌਫ਼ੀ ਲਿਆ ਕੇ ਦਿੱਤੀ। ਕੌਫ਼ੀ ਪੀਣ ਤੋਂ ਬਾਅਦ ਉਸ ਨੂੰ ਉਲਟੀ ਹੋਣ ਲੱਗੀ। ਘਰਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਮੇਰਠ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਹੈ। ਸੀਓ ਰਾਮ ਆਸ਼ੀਸ਼ ਯਾਦਵ ਨੇ ਦੱਸਿਆ ਕਿ ਅਨੁਜ ਸ਼ਰਮਾ (30) ਅਤੇ ਪਿੰਕੀ (28) ਦਾ ਵਿਆਹ 2 ਸਾਲ ਪਹਿਲੇ ਹੋਇਆ ਸੀ। ਦੋਵਾਂ 'ਚ ਹਮੇਸ਼ਾ ਝਗੜਾ ਹੁੰਦਾ ਸੀ। ਇਸ ਕਾਰਨ ਪਤਨੀ ਪਿੰਕੀ ਪੇਕੇ ਰਹਿੰਦੀ ਸੀ। 15 ਦਿਨ ਪਹਿਲੇ ਹੀ ਸਹੁਰੇ ਵਾਪਸ ਆਈ ਸੀ। ਅਨੁਜ ਦੀ ਭੈਣ ਨੇ ਪਿੰਕੀ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਭੰਗੋਲਾ ਵਾਸੀ ਕਿਸਨਾ ਤਾਰਚੰਦ ਦੇ 2 ਪੁੱਤ ਅਤੇ 2 ਧੀਆਂ ਹਨ। ਦੋਵੇਂ ਧੀਆਂ ਦਾ ਵਿਆਹ ਹੋ ਚੁੱਕਿਆ ਹੈ। ਵੱਡੇ ਬੇਟੇ ਅਨੁਜ ਦਾ ਵਿਆਹ 2 ਸਾਲ ਪਹਿਲੇ ਗਾਜ਼ੀਆਬਾਦ ਦੇ ਫਰੂਕਨਗਰ ਵਾਸੀ ਪਿੰਕੀ ਨਾਲ ਹੋਇਆ ਸੀ। ਅਨੁਜ ਮੇਰਠ ਦੇ ਇਕ ਨਿੱਜੀ ਹਸਪਤਾਲ 'ਚ ਰਿਸਪੈਸ਼ਨਿਸਟ ਹੈ।
ਇਹ ਵੀ ਪੜ੍ਹੋ : ਸਕੂਲ 'ਚ 40 ਵਿਦਿਆਰਥੀਆਂ ਨੇ ਆਪਣੇ ਹੱਥਾਂ 'ਤੇ ਮਾਰੇ ਬਲੇਡ, ਜਾਣੋ ਕੀ ਰਹੀ ਵਜ੍ਹਾ
ਅਨੁਜ ਦੀ ਵੱਡੀ ਭੈਣ ਨੇ ਦੱਸਿਆ,''ਪਿੰਕੀ ਦਾ ਆਪਣੇ ਤਾਏ ਦੀ ਦੀ ਕੁੜੀ ਦੇ ਬੇਟੇ ਨਾਲ ਅਫੇਅਰ ਚੱਲ ਰਿਹਾ ਸੀ ਪਰ ਉਸ ਨੇ ਪਰਿਵਾਰ ਦੇ ਦਬਾਅ 'ਚ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਵੀ ਚੋਰੀ ਉਸ ਮੁੰਡੇ ਨਾਲ ਗੱਲ ਕਰਦੀ ਸੀ। ਇਹ ਗੱਲ ਅਨੁਜ ਨੂੰ ਪਤਾ ਲੱਗ ਗਈ। ਅਨੁਜ ਨੇ ਪਿੰਕੀ ਦਾ ਮੋਬਾਇਲ ਚੈੱਕ ਕੀਤਾ ਤਾਂ ਉਸ 'ਚ ਕੁਝ ਇਤਰਾਜ਼ਯੋਗ ਮੈਸੇਜ ਮਿਲੇ। ਉਸ ਨੇ ਪਿੰਕੀ ਨੂੰ ਪ੍ਰੇਮੀ ਨਾਲ ਗੱਲ ਕਰਨ ਤੋਂ ਮਨ੍ਹਾ ਕੀਤਾ। ਇਸ ਨਾਲ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਪਿੰਕੀ ਆਪਣੇ ਪੇਕੇ ਚਲੀ ਗਈ। ਅਨੁਜ ਨੇ ਪਿੰਕੀ ਦੇ ਘਰਵਾਲਿਆਂ ਨੂੰ ਵੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਵੀ ਪਿੰਕੀ ਨੂੰ ਕੁਝ ਨਹੀਂ ਕਿਹਾ। ਇਸ ਤੋਂ ਬਾਅਦ ਭਰਾ ਨੇ ਮਾਮਲੇ ਦੀ ਸ਼ਿਕਾਇਤ ਮਹਿਲਾ ਕਮਿਸ਼ਨ 'ਚ ਕੀਤੀ। ਮਹਿਲਾ ਕਮਿਸ਼ਨ ਨੇ ਦੋਵਾਂ ਪੱਖਾਂ ਨਾਲ ਗੱਲ ਕੀਤੀ। ਉਸ ਦੌਰਾਨ ਪਿੰਕੀ ਨੇ ਕਿਹਾ ਸੀ,''ਮੈਂ ਨਾਲ ਰਹਿਣ ਨੂੰ ਤਿਆਰ ਹਾਂ। ਮਹਿਲਾ ਕਮਿਸ਼ਨ ਦੇ ਦਬਾਅ 'ਚ ਪਿੰਕੀ 15 ਦਿਨ ਪਹਿਲੇ ਸਹੁਰੇ ਵਾਪਸ ਆਈ।'' ਸਹੁਰੇ ਆਉਣ ਤੋਂ ਬਾਅਦ ਪਿੰਕੀ ਨੇ ਆਪਣੀ ਸੱਸ ਨੂੰ ਧਮਕੀ ਦਿੱਤੀ ਸੀ ਕਿ ਉਹ ਕੁਝ ਵਿਸ਼ੇਸ਼ ਮਕਸਦ ਨਾਲ ਵਾਪਸ ਆਈ ਹੈ। ਇਸ 'ਤੇ ਸੱਸ ਨੇ ਪੁੱਛਿਆ ਕਿ ਕਿਹੜਾ ਮਕਸਦ। ਜਵਾਬ 'ਚ ਪਿੰਕੀ ਨੇ ਕਿਹਾ ਸੀ ਕਿ ਉਹ ਤਾਂ ਸਮਾਂ ਆਉਣ 'ਤੇ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਮੰਗਲਵਾਰ ਰਾਤ ਉਸ ਨੇ ਅਨੁਜ ਨੂੰ ਕੌਫ਼ੀ 'ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ। ਅਨੁਜ ਦਾ ਮੇਰਠ 'ਚ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8