ਪ੍ਰੇਮੀ ਨਾਲ ਦੌੜੀ 3 ਸਾਲਾ ਪੁੱਤ ਦੀ ਮਾਂ, ਪੰਚਾਇਤ 'ਚ ਪਤੀ ਨੇ ਖ਼ੁਦ ਸ਼ਖ਼ਸ ਨੂੰ ਸੌਂਪੀ ਪਤਨੀ

Tuesday, Apr 04, 2023 - 11:04 AM (IST)

ਪ੍ਰੇਮੀ ਨਾਲ ਦੌੜੀ 3 ਸਾਲਾ ਪੁੱਤ ਦੀ ਮਾਂ, ਪੰਚਾਇਤ 'ਚ ਪਤੀ ਨੇ ਖ਼ੁਦ ਸ਼ਖ਼ਸ ਨੂੰ ਸੌਂਪੀ ਪਤਨੀ

ਮਿਰਜ਼ਾਪੁਰ- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਰਾਜਗੜ੍ਹ ਥਾਣਾ ਖੇਤਰ ’ਚ ਇਕ ਪਿੰਡ ’ਚ ਪੰਚਾਇਤ ’ਚ ਹੋਏ ਫ਼ੈਸਲੇ ਤੋਂ ਬਾਅਦ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਦੇ ਹਵਾਲੇ ਕਰ ਦਿੱਤਾ। ਪਤਨੀ ਆਪਣੇ 3 ਸਾਲਾਂ ਦੇ ਬੱਚੇ ਨੂੰ ਪਤੀ ਨੂੰ ਸੌਂਪ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਕਤ ਥਾਣਾ ਖੇਤਰ ਦੀ ਕੁੜੀ ਦਾ 3 ਸਾਲ ਪਹਿਲਾਂ ਫਿਰੋਜ਼ਾਬਾਦ ’ਚ ਵਿਆਹ ਹੋਇਆ ਸੀ। ਆਪਣੇ ਪਤੀ ਤੋਂ ਉਸ ਦਾ ਇਕ 3 ਸਾਲ ਦਾ ਪੁੱਤਰ ਵੀ ਹੈ। 

ਇਹ ਵੀ ਪੜ੍ਹੋ- ਤੋਹਫ਼ੇ 'ਚ ਮਿਲੇ ਹੋਮ ਥੀਏਟਰ 'ਚ ਜ਼ਬਰਦਸਤ ਧਮਾਕਾ; ਲਾੜੇ ਦੀ ਮੌਤ, 3 ਦਿਨ ਪਹਿਲਾਂ ਹੋਇਆ ਸੀ ਵਿਆਹ

ਬੀਤੇ ਦਿਨੀਂ ਉਹ ਆਪਣੇ ਪੇਕੇ ਆਈ ਹੋਈ ਸੀ। ਨੇੜੇ ਦੇ ਇਕ ਪਿੰਡ ਦੇ ਨੌਜਵਾਨ ਨਾਲ ਉਸ ਨੂੰ ਪਿਆਰ ਹੋ ਗਿਆ ਅਤੇ ਉਹ ਦੋਵੇਂ ਫਰਾਰ ਹੋ ਗਏ। ਕੁੜੀ ਦੇ ਪਿਤਾ ਨੇ ਇਸ ਸਿਲਸਿਲੇ ਵਿਚ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲੈ ਆਈ। ਐਤਵਾਰ ਨੂੰ ਪਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ। ਔਰਤ ਪੱਖ ਦੇ ਲੋਕ ਵੀ ਥਾਣੇ ਆ ਗਏ। 

ਇਹ ਵੀ ਪੜ੍ਹੋ- MBA ਪਾਸ ਕਾਰੋਬਾਰੀ ਬਣਿਆ ਕੁੜੀ, 3 ਕਿਲੋ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਵੇਖਦੇ ਰਹਿ ਗਏ ਲੋਕ

ਪੁਲਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾ ਕੇ ਪੰਚਾਇਤ ਕਰਵਾਈ। ਆਪਣੀ ਪਤਨੀ ਦਾ ਦੂਜੇ ਨੌਜਵਾਨ ਨਾਲ ਪਿਆਰ ਵੇਖ ਕੇ ਪਤੀ ਨੇ ਆਪਣੀ ਇੱਛਾ ਨਾਲ ਪਤਨੀ ਨੂੰ ਉਸ ਦੇ ਪ੍ਰੇਮੀ ਨੂੰ ਸੌਂਪ ਦਿੱਤਾ। ਮਾਂ ਨੇ ਬੱਚੇ ਨੂੰ ਰੱਖਣ ਤੋਂ ਨਾਂਹ ਕਰ ਦਿੱਤੀ ਅਤੇ ਬੱਚਾ ਉਸ ਦੇ ਪਿਤਾ ਨੂੰ ਸੌਂਪ ਦਿੱਤਾ ਗਿਆ। ਸੁਲਹਾ-ਸਮਝੌਤਾ ਹੋਇਆ ਅਤੇ ਬੱਚਾ ਪਿਤਾ ਨੂੰ ਦੇ ਦਿੱਤਾ ਗਿਆ। ਥਾਣਾ ਮੁਖੀ ਰਾਣਾ ਪ੍ਰਤਾਪ ਨੇ ਦੱਸਿਆ ਕਿ ਵਿਆਹੁਤਾ ਆਪਣੇ ਪ੍ਰੇਮੀ ਨਾਲ ਚੱਲ ਗਈ।

ਇਹ ਵੀ ਪੜ੍ਹੋ- ਲੰਡਨ 'ਚ ਭਾਰਤੀ ਵਿਦਿਆਰਥੀ ਨਾਲ ਵਿਤਕਰਾ, 'ਹਿੰਦੂ ਪਛਾਣ' ਹੋਣ ਕਾਰਨ ਚੋਣ ਲੜਨ ਤੋਂ ਰੋਕਿਆ

 


author

Tanu

Content Editor

Related News