ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਪਤਨੀ ਨੇ ਤੋੜਿਆ ਦਮ, ਇਕ ਘਰੋਂ ਉੱਠੀਆਂ 2 ਅਰਥੀਆਂ

Tuesday, Aug 08, 2023 - 06:22 PM (IST)

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਪਤੀ ਦੀ ਮੌਤ ਦੇ 2 ਘਂਟਿਆਂ ਬਾਅਦ ਹੀ ਦਮ ਤੋੜ ਦਿੱਤਾ। ਇਸ ਤਰ੍ਹਾਂ ਘਰ 'ਚ ਇਕ ਤੋਂ ਬਾਅਦ ਇਕ 2 ਮੌਤਾਂ ਹੋਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹੇ ਦੇ ਬਘੌਰਾ ਪਿੰਡ ਵਾਸੀ 50 ਸਾਲਾ ਪ੍ਰੀਤਮ ਐਤਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਮੱਝਾਂ ਲੈ ਕੇ ਖੇਤ ਗਏ ਸਨ। ਮੀਂਹ ਦੇ ਮੌਸਮ 'ਚ ਖੇਤ ਦੇ ਰਸਤੇ 'ਤੇ ਬਘੌਰਾ ਪਿੰਡ 'ਚ ਚੈਕਡੈਮ ਦਾ ਪਾਣੀ ਆ ਜਾਂਦਾ ਹੈ। ਜਿਸ ਸਮੇਂ ਪ੍ਰੀਤਮ ਖੇਤ ਗਏ ਤਾਂ ਪਾਣੀ ਦਾ ਪੱਧਰ ਘੱਟ ਸੀ ਪਰ ਨੇੜੇ-ਤੇੜੇ ਦੇ ਇਲਾਕਿਆਂ 'ਚ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਤੋਂ ਪ੍ਰੀਤਮ ਬੇਖ਼ਬਰ ਸਨ।

ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਖੇਤ ਤੋਂ ਆਉਂਦੇ ਸਮੇਂ ਉਹ ਚੈਕਡੈਮ ਦੇ ਪਾਣੀ 'ਚ ਡੁੱਬ ਗਏ। ਕਾਫ਼ੀ ਸਮਾਂ ਬੀਤਣ ਤੋਂ ਬਾਅਦ ਜਦੋਂ ਪ੍ਰੀਤਮ ਘਰ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਚੈਕਡੈਮ ਦੇ ਕਿਨਾਰੇ ਪ੍ਰੀਤਮ ਦੀ ਚੱਪਲ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਭਾਲ ਸ਼ੁਰੂ ਕੀਤੀ ਅਤੇ ਪ੍ਰੀਤਮ ਦੀ ਲਾਸ਼ ਨੂੰ ਕੱਢਿਆ। ਦੱਸਣਯੋਗ ਹੈ ਕਿ ਪ੍ਰੀਤਮ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ 'ਚ ਮਾਤਮ ਦਾ ਮਾਹੌਲ ਬਣ ਗਿਆ। ਉੱਥੇ ਹੀ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਦਮ ਤੋੜ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਵੇਂ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਸਨ। ਮ੍ਰਿਤਕ ਜੋੜੇ ਦਾ ਇਕ ਪੁੱਤ ਅਤੇ 2 ਧੀਆਂ ਹਨ ਅਤੇ ਤਿੰਨਾਂ ਬੱਚਿਆਂ ਦਾ ਵਿਆਹ ਹੋ ਗਿਆ ਹੈ। ਉੱਥੇ ਹੀ ਮ੍ਰਿਤਕ ਦੇ ਚਾਚਾ ਊਧਮ ਸਿੰਘ ਨੇ ਕਿਹਾ ਕਿ ਰੋਜ਼ ਦੀ ਤਰ੍ਹਾਂ ਭਤੀਜਾ ਪ੍ਰੀਤਮ ਐਤਵਾਰ ਨੂੰ ਵੀ ਮੱਝਾਂ ਚਰਾਉਣ ਲਈ ਖੇਤਾਂ ਵੱਲ ਗਿਆ ਸੀ। ਇਸ ਦੌਰਾਨ ਰਸਤੇ 'ਚ ਪੈਣ ਵਾਲੇ ਚੇਕਡੈਮ 'ਚ ਅਚਾਨਕ ਪਾਣੀ ਵਧ ਗਿਆ। ਸ਼ਾਮ ਨੂੰ ਜਦੋਂ ਪ੍ਰੀਤਮ ਘਰ ਵਾਪਸ ਆ ਰਿਹਾ ਸੀ, ਉਦੋਂ ਉਹ ਚੈਕਡੈਮ ਦੇ ਪਾਣੀ 'ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News