ਪਤਨੀ ਨਾਲ ਰਹਿਣ ਕੈਨੇਡਾ ਤੋਂ ਭਾਰਤ ਆਇਆ ਪਤੀ, ਸਰਕਾਰੀ ਨੌਕਰੀ ਮਿਲਣ ''ਤੇ ਰੱਖੀ ਅਜਿਹੀ ਮੰਗ, ਸੁਣ ਉੱਡਣਗੇ ਤੁਹਾਡੇ ਹੋਸ਼

Friday, Jan 17, 2025 - 10:52 AM (IST)

ਪਤਨੀ ਨਾਲ ਰਹਿਣ ਕੈਨੇਡਾ ਤੋਂ ਭਾਰਤ ਆਇਆ ਪਤੀ, ਸਰਕਾਰੀ ਨੌਕਰੀ ਮਿਲਣ ''ਤੇ ਰੱਖੀ ਅਜਿਹੀ ਮੰਗ, ਸੁਣ ਉੱਡਣਗੇ ਤੁਹਾਡੇ ਹੋਸ਼

ਕਾਨਪੁਰ ਨਿਊਜ਼ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। 1 ਕਰੋੜ ਰੁਪਏ ਦੇਣ ਤੋਂ ਬਾਅਦ ਹੀ ਪਤਨੀ ਆਪਣੇ ਪਤੀ ਨਾਲ ਰਹਿਣ ਲਈ ਰਾਜ਼ੀ ਹੋਵੇਗੀ। ਇਹ ਮਾਮਲਾ ਹੁਣ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੈਸੇ ਦੀ ਮੰਗ ਤੋਂ ਬਾਅਦ ਪੀੜਤ ਪਤੀ ਨੇ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਵਿਰੁੱਧ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਜਾਣੋ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕਾਨਪੁਰ ਵਿੱਚ ਇੱਕ ਸਕੂਲ ਚਲਾਉਣ ਵਾਲੇ ਬਜਰੰਗ ਭਦੌਰੀਆ ਦਾ ਕਹਿਣਾ ਹੈ ਕਿ ਉਸਦੀ ਪਤਨੀ ਲਕਸ਼ਿਤਾ ਸਿੰਘ ਨੂੰ ਜਦੋਂ ਸਰਕਾਰੀ ਨੌਕਰੀ ਮਿਲੀ ਤਾਂ ਉਸ ਤੋਂ ਬਾਅਦ ਉਸਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ। ਉਹ ਆਪਣੇ ਸਹੁਰੇ ਘਰ ਯਾਨੀ ਕਾਨਪੁਰ ਆਉਣ ਤੋਂ ਝਿਜਕਣ ਲੱਗੀ। ਜਦੋਂ ਪਤੀ ਨੇ ਉਸਨੂੰ ਵਾਰ-ਵਾਰ ਘਰ ਆਉਣ ਲਈ ਕਿਹਾ ਤਾਂ ਉਸਨੇ ਹੈਰਾਨ ਕਰ ਦੇਣ ਵਾਲੀ ਮੰਗ ਰੱਖ ਦਿੱਤੀ। ਲਕਸ਼ਿਤਾ ਨੇ ਸਾਫ਼ ਤੌਰ 'ਤੇ ਕਿਹਾ ਕਿ ਉਹ ਆਪਣੇ ਪਤੀ ਨਾਲ ਤਾਂ ਹੀ ਰਹੇਗੀ ਜੇਕਰ ਉਹ ਉਸਨੂੰ 1 ਕਰੋੜ ਰੁਪਏ ਦੇਵੇਗਾ। ਬਜਰੰਗ ਭਦੌਰੀਆ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਪਤਨੀ ਨੇ ਅਜਿਹਾ ਕਦਮ ਚੁੱਕਿਆ। ਉਹ ਕੈਨੇਡਾ ਵਿੱਚ ਚੰਗੀ ਨੌਕਰੀ ਛੱਡ ਕੇ ਲਕਸ਼ਿਤਾ ਨਾਲ ਵਿਆਹ ਕਰਨ ਲਈ ਭਾਰਤ ਆਇਆ। ਹੁਣ ਉਹ ਇਸ ਹਾਲਤ ਵਿੱਚ ਆ ਗਿਆ ਹੈ ਕਿ ਉਸਦੀ ਪਤਨੀ ਨੇ ਉਸਨੂੰ ਇਸ ਤਰ੍ਹਾਂ ਧੋਖਾ ਦਿੱਤਾ ਹੈ।

ਪਤੀ ਨੇ ਪਤਨੀ ਅਤੇ ਉਸਦੇ ਪਰਿਵਾਰ ਖ਼ਿਲਾਫ਼ ਦਰਜ ਕਰਵਾਇਆ ਕੇਸ 
ਬਜਰੰਗ ਭਦੌਰੀਆ ਨੇ ਆਪਣੀ ਪਤਨੀ ਲਕਸ਼ਿਤਾ ਸਿੰਘ, ਉਸਦੇ ਮਾਤਾ-ਪਿਤਾ ਅਤੇ ਭਰਾ ਵਿਰੁੱਧ ਕਾਨਪੁਰ ਦੇ ਨੌਬਸਤਾ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਹੈ। ਉਸ ਨੇ ਕਿਹਾ ਕਿ ਉਸਨੇ ਆਪਣੀ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਵਿੱਚ ਉਸ ਦਾ ਪੂਰਾ ਸਾਥ ਦਿੱਤਾ ਪਰ ਹੁਣ ਉਹ ਉਸਨੂੰ ਛੱਡਣ ਲਈ ਕਹਿ ਰਹੀ ਹੈ ਅਤੇ 1 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਬਜਰੰਗ ਦਾ ਕਹਿਣਾ ਹੈ ਕਿ ਉਸਨੇ ਆਪਣੀ ਪਤਨੀ ਦਾ ਪੂਰਾ ਸਮਰਥਨ ਕੀਤਾ ਅਤੇ ਜਦੋਂ ਉਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ, ਤਾਂ ਉਸਨੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ਸਾਰੀ ਘਟਨਾ ਤੋਂ ਉਹ ਬਹੁਤ ਦੁਖੀ ਅਤੇ ਪਰੇਸ਼ਾਨ ਹੈ।


author

rajwinder kaur

Content Editor

Related News