ਕਰਵਾ ਚੌਥ ਦੀ ਰਾਤ ਪਤਨੀ ਨੇ ਆਪਣੇ ਪਤੀ ਨੂੰ ਜਿੰਦਾ ਸਾੜਿਆ

Thursday, Nov 05, 2020 - 08:10 PM (IST)

ਕਰਵਾ ਚੌਥ ਦੀ ਰਾਤ ਪਤਨੀ ਨੇ ਆਪਣੇ ਪਤੀ ਨੂੰ ਜਿੰਦਾ ਸਾੜਿਆ

ਧਾਰ : ਜਿੱਥੇ ਪੂਰੇ ਦੇਸ਼ 'ਚ ਪਤਨੀਆਂ ਪਤੀ ਦੀ ਆਰਤੀ ਉਤਾਰ ਕੇ ਕਰਵਾ ਚੌਥ ਦੀ ਪੂਜਾ ਕਰ ਰਹੀ ਸੀ ਉਸ ਸਮੇਂ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇੱਕ ਕਲਯੁਗੀ ਪਤਨੀ ਨੇ ਪਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਗ 'ਚ ਝੁਲਸ ਜਾਣ ਕਾਰਨ ਪਤੀ ਨੇ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪੁਲਸ ਨੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ, ਧਾਰ ਜ਼ਿਲ੍ਹੇ ਦੇ ਗੰਧਵਾਨੀ ਥਾਣਾ ਅਨੁਸਾਰ ਬੋਰ ਡਾਬਰਾ 'ਚ ਕਰਵਾ ਚੌਥ ਦੀ ਰਾਤ ਪਤਨੀ ਹੀਰਲ ਨੇ ਪਤੀ ਤੋਪ ਸਿੰਘ 'ਤੇ ਕੈਰੋਸੀਨ ਪਾ ਕੇ ਉਸ ਨੂੰ ਸਾੜ ਦਿੱਤਾ ਪਤੀ ਨੇ ਜਿਵੇਂ ਤਿਵੇਂ ਆਪਣੇ ਭਰਾ ਨੂੰ ਘਟਨਾ ਦੱਸੀ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਸਿਹਤ ਕੇਂਦਰ ਲਿਜਾਇਆ ਗਿਆ। ਜਿੱਥੋਂ ਗੰਭੀਰ ਸਥਿਤੀ ਹੋਣ ਕਾਰਨ ਪੀੜਤ ਨੂੰ ਧਾਰ ਦੇ ਜ਼ਿਲੇ ਹਸਪਤਾਲ 'ਚ ਰੇਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਮੁਤਾਬਕ, ਭਰਜਾਈ ਨੇ ਹੀ ਭਰਾ 'ਤੇ ਕੈਰੋਸੀਨ ਪਾਇਆ ਅਤੇ ਉਸ ਨੂੰ ਜਿੰਦਾ ਸਾੜ ਦਿੱਤਾ। ਉਥੇ ਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਅਤੇ ਉਸ ਦੀ ਪਤਨੀ ਦੀ 7-8 ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਨਾਂ 'ਚ ਬੱਚਾ ਨਹੀਂ ਹੋਣ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਇੱਕ ਪਾਸੇ ਜਿੱਥੇ ਪਤਨੀ ਨੂੰ ਲੱਗਦਾ ਸੀ ਕਿ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਦੇ ਬੱਚੇ ਨਹੀਂ ਹਨ। ਤਾਂ ਉਥੇ ਹੀ ਦੂਜੇ ਪਾਸੇ ਉਹੀ ਪਤੀ ਨੂੰ ਲੱਗਦਾ ਸੀ ਕਿ ਪਤਨੀ ਦੂਜਾ ਵਿਆਹ ਕਰਨਾ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਬੱਚੇ ਨਹੀਂ ਹਨ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੋਨਾਂ  ਵਿਚਾਲੇ ਵਿਵਾਦ ਹੁੰਦਾ ਰਹਿੰਦਾ ਸੀ ਉਸੇ ਵਿਵਾਦ 'ਚ ਪਤਨੀ ਨੇ ਪਤੀ 'ਤੇ ਕੈਰੋਸੀਨ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ।


author

Inder Prajapati

Content Editor

Related News