ਪਤਨੀ ਤੋਂ ਤੰਗ ਆ ਕੇ ਡਾਕਟਰ ਚੜ੍ਹਿਆ ਟਾਵਰ ''ਤੇ, ਕਿਹਾ ਚਾਹੀਦਾ ਹੈ ਤਲਾਕ

Thursday, Nov 16, 2017 - 06:15 PM (IST)

ਪਤਨੀ ਤੋਂ ਤੰਗ ਆ ਕੇ ਡਾਕਟਰ ਚੜ੍ਹਿਆ ਟਾਵਰ ''ਤੇ, ਕਿਹਾ ਚਾਹੀਦਾ ਹੈ ਤਲਾਕ

ਨੈਸ਼ਨਲ ਡੈਸਕ— ਸੁਪਰਹਿੱਟ ਫਿਲਮ 'ਸ਼ੋਲੇ' ਅੱਜ ਵੀ ਸਭ ਦੇ ਦਿਮਾਗ 'ਚ ਹੈ। ਇਸ ਫਿਲਮ ਦਾ ਇਕ ਮਸ਼ਹੂਰ ਸੀਨ ਸੀ, ਜਿਸ 'ਚ ਬਸੰਤੀ ਨਾਲ ਵਿਆਹ ਕਰਨ ਲਈ ਵੀਰੂ ਪਾਣੀ ਦੀ ਟੰਕੀ 'ਤੇ ਚੜ੍ਹ ਗਿਆ ਸੀ। ਅਜਿਹੀ ਹੀ ਘਟਨਾ ਤੇਲੰਗਾਨਾ 'ਚ ਦੇਖਣ ਨੂੰ ਮਿਲੀ, ਜਿੱਥੇ ਇਕ ਡਾਕਟਰ ਆਪਣੀ ਪਤਨੀ ਤੋਂ ਤਲਾਕ ਲਈ ਮੋਬਾਇਲ ਟਾਵਰ 'ਤੇ ਚੜ੍ਹ ਗਿਆ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਨਾਲ ਪਰੇਸ਼ਾਨ ਹੈ ਅਤੇ ਉਸ ਤੋਂ ਛੁਟਕਾਰਾ ਚਾਹੁੰਦਾ ਹੈ। ਜਦੋਂ ਤੱਕ ਉਸ ਨੂੰ ਤਲਾਕ ਨਹੀਂ ਮਿਲੇਗਾ ਉਹ ਹੇਠਾਂ ਨਹੀਂ ਆਵੇਗਾ।
ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਅਰਪੱਲੀ ਪਿੰਡ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਪ੍ਰੈਕਟਿਸ ਕਰਨ ਵਾਲੇ ਡਾਕਟਰ ਬੀ.ਅਜੈ ਕੁਮਾਰ ਰਾਵ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ 40 ਫੁੱਟ ਉਚੇ ਟਾਵਰ 'ਤੇ ਚੜ੍ਹ ਗਿਆ। ਰਾਵ ਦਾ ਦੋਸ਼ ਹੈ ਕਿ ਉਸ ਦੀ ਪਤਨੀ ਲਸਆ ਉਸ 'ਤੇ ਝੂਠੇ ਦੋਸ਼ ਲਗਾ ਕੇ ਪੁਲਸ ਕੇਸ ਕਰ ਰਹੀ ਹੈ। ਇਸ ਨਾਲ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਹੋ ਗਿਆ ਹੈ। ਉਸ ਨੇ ਆਪਣੀ ਪਤਨੀ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਹ ਨਹੀਂ ਮੰਨੀ। 
ਅਜੈ ਨੇ ਦੱਸਿਆ ਕਿ ਉਸ ਨੇ ਪੱਤਰ ਲਿਖ ਕੇ ਅਫਸਰਾਂ ਤੋਂ ਵੀ ਸ਼ਿਕਾਇਤ ਕੀਤੀ ਹੈ ਪਰ ਪੁਲਸ ਇਸ ਮਾਮਲੇ ਨੂੰ ਲੈ ਕੇ ਉਸ 'ਤੇ ਦਬਾਅ ਬਣਾ ਰਹੀ ਹੈ। ਅਜੈ ਦੀ ਮੰਗ ਹੈ ਕਿ ਉਸ ਉਸ ਨੂੰ ਬੇਟੀ ਦੀ ਕਸਟਡੀ ਮਿਲੇ ਅਤੇ ਪਤਨੀ ਤੋਂ ਹਰ ਹਾਲ 'ਚ ਤਲਾਕ ਉਸ ਨੂੰ ਚਾਹੀਦਾ ਹੈ। ਪੁਲਸ ਨੇ ਉਸ ਨੂੰ ਸਮਝਾ ਕੇ ਟਾਵਰ ਤੋਂ ਹੇਠਾਂ ਉਤਾਰਿਆ। ਥਾਣੇ ਦੇ ਪੁਲਸ ਇੰਸਪੈਕਟਰ ਪ੍ਰਕਾਸ਼ ਨੇ ਦੱਸਿਆ ਕਿ ਅਜੈ ਅਤੇ ਲਸਆ ਦਾ ਵਿਆਹ 7 ਸਾਲ ਪਹਿਲੇ ਹੋਇਆ ਸੀ, ਉਨ੍ਹਾਂ ਦੀ ਇਕ ਬੇਟੀ ਵੀ ਹੈ। ਅਜੈ 'ਤੇ ਉਸ ਦੀ ਪਤਨੀ ਨੇ ਘਰੇਲੂ ਹਿੰਸਾ ਅਤੇ ਦਾਜ ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾ ਕੇ ਕੇਸ ਦਰਜ ਕਰਵਾਇਆ ਹੈ।


Related News