ਦਿਹਾਂਤ ਤੋਂ ਬਾਅਦ ਬਣਵਾਇਆ ਪਤਨੀ ਦਾ ਮੰਦਰ, 12 ਸਾਲਾਂ ਤੋਂ ਰੋਜ਼ ਕਰਦੇ ਹਨ ਪੂਜਾ

Friday, Feb 23, 2018 - 01:36 PM (IST)

ਬੈਂਗਲੁਰੂ— ਕਰਨਾਟਕ ਦੇ ਇਕ ਸ਼ਖਸ ਨੇ ਆਪਣੀ ਮਰਹੂਮ ਪਤਨੀ ਨਾਲ ਪਿਆਰ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਰਾਜ ਦੇ ਇਕ ਛੋਟੇ ਜਿਹੇ ਪਿੰਡ 'ਚ ਉਸ ਦੇ ਮੰਦਰ ਦੀ ਸਥਾਪਨਾ ਕੀਤੀ ਹੈ। ਕਰਨਾਟਕ ਦੇ ਚਾਮਰਾਜਨਗਰ ਜ਼ਿਲੇ 'ਚ ਖੇਤੀ ਕਰ ਕੇ ਜੀਵਨ ਬਿਤਾਉਣ ਵਾਲੇ ਰਾਜੂਸਵਾਮੀ ਨਾਂ ਦੇ ਇਸ ਸ਼ਖਸ ਨੇ ਆਪਣੀ ਪਤਨੀ ਦੀ ਆਖਰੀ ਇੱਛਾ ਦੇ ਅਨੁਰੂਪ ਆਪਣੇ ਪਿੰਡ 'ਚ ਇਕ ਮੰਦਰ ਦਾ ਨਿਰਮਾਣ ਕਰਵਾਇਆ ਹੈ ਅਤੇ ਪਿਛਲੇ 12 ਸਾਲਾਂ ਤੋਂ ਲਗਾਤਾਰ ਉਸ ਦੀ ਪੂਜਾ ਵੀ ਕਰ ਰਹੇ ਹਨ। ਚਾਮਰਾਜਨਗਰ ਦੇ ਰਹਿਣ ਵਾਲੇ ਰਾਜੂਸਵਾਮੀ ਨੇ ਇਸ ਖਾਸ ਮੰਦਰ ਬਾਰੇ ਗੱਲ ਕਰਦੇ ਹੋਏ ਇਕ ਅਖਬਾਰ ਨੂੰ ਦੱਸਿਆ ਕਿ ਉਸ ਕੋਲ ਆਪਣੇ ਪਿੰਡ 'ਚ ਕਰੀਬ 3 ਏਕੜ ਜ਼ਮੀਨ ਹੈ। ਇਸੇ ਜ਼ਮੀਨ 'ਤੇ ਖੇਤੀ ਕਰ ਕੇ ਉਹ ਆਪਣਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਪਾਲਣ-ਪੋਸ਼ਣ ਕਰਦੇ ਹਨ।
ਰਾਜੂਸਵਾਮੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਭੈਣ ਦੀ ਬੇਟੀ ਰਾਜੰਮਾ ਨਾਲ ਵਿਆਹ ਕੀਤਾ ਸੀ। ਰਾਜੂਸਵਾਮੀ ਅਨੁਸਾਰ ਉਨ੍ਹਾਂ ਦੇ ਮਾਤਾ-ਪਿਤਾ ਦੇ ਇਸ ਵਿਆਹ ਲਈ ਤਿਆਰ ਨਾ ਹੋਣ ਕਾਰਨ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਕਈ ਵਿਰੋਧਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਆਪਣੀ ਰਾਜੰਮਾ ਦੇ ਮਾਤਾ-ਪਿਤਾ ਦੇ ਵਿਆਹ ਲਈ ਰਾਜੀ ਹੋਣ ਤੋਂ ਬਾਅਦ ਉਨ੍ਹਾਂ ਦੋਹਾਂ ਨੇ ਵਿਆਹ ਕਰ ਲਿਆ। ਰਾਜੂਸਵਾਮੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਾਜੰਮਾ ਨੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਪਿੰਡ 'ਚ ਇਕ ਮੰਦਰ ਦੀ ਸਥਾਪਨਾ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ। ਇਸ 'ਤੇ ਉਨ੍ਹਾਂ ਨੇ ਖੁਦ ਪਿੰਡ 'ਚ ਇਕ ਮੰਦਰ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਪਰ ਇਸ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਰਾਜੰਮਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪਤਨੀ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਇਸ ਮੰਦਰ ਦਾ ਨਿਰਮਾਣ ਕੰਮ ਪੂਰਾ ਕਰਵਾਇਆ ਅਤੇ ਇਸ ਤੋਂ ਬਾਅਦ ਮੰਦਰ 'ਚ ਹੋਰ ਦੇਵੀ-ਦੇਵਤਿਆਂ ਦੇ ਨਾਲ-ਨਾਲ ਰਾਜੰਮਾ ਦੀ ਵੀ ਮੂਰਤੀ ਸਥਾਪਤ ਕਰਵਾ ਦਿੱਤੀ। ਰਾਜੂਸਵਾਮੀ ਨੇ ਕਿਹਾ ਕਿ ਪਤਨੀ ਦੀ ਮੂਰਤੀ ਦੀ ਸਥਾਪਨਾ ਦੌਰਾਨ ਪਿੰਡ ਦੇ ਕਈ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਪਰ ਪਤਨੀ ਦੀ ਇੱਛਾ ਅਤੇ ਉਸ ਨੂੰ ਈਸ਼ਵਰ ਦਾ ਰੂਪ ਮੰਨਦੇ ਹੋਏ ਉਨ੍ਹਾਂ ਨੇ ਮੂਰਤੀ ਸਥਾਪਨਾ ਦਾ ਕੰਮ ਪੂਰਾ ਕੀਤਾ। ਜ਼ਿਕਰਯੋਗ ਹੈ ਕਿ ਰਾਜੂਸਵਾਮੀ ਤੋਂ ਪਹਿਲਾਂ ਬਿਹਾਰ ਦੇ ਮਧੇਪੁਰਾ ਜ਼ਿਲੇ 'ਚ ਵੀ ਇਕ ਸ਼ਖਸ ਨੇ ਆਪਣੀ ਪਤਨੀ ਦੀ ਯਾਦ 'ਚ ਕਰੀਬ ਇਕ ਲੱਖ ਰੁਪਏ ਨਾਲ ਇਕ ਮੰਦਰ ਦਾ ਨਿਰਮਾਣ ਕਰਵਾਉਂਦੇ ਹੋਏ ਪ੍ਰੇਮ ਦੇ ਪ੍ਰਤੀਕ ਰੂਪ 'ਚ 2 ਮੂਰਤੀਆਂ ਦੀ ਸਥਾਪਨਾ ਕਰਵਾਈ ਸੀ।


Related News