ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਧਾਮੀ ਦਾ ਬਿਆਨ ਆਇਆ ਸਾਹਮਣੇ
Monday, Oct 28, 2024 - 11:04 PM (IST)
ਕਰਤਾਰਪੁਰ (ਸਾਹਨੀ)- ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਚੋਣ ਵਿਰੋਧੀ ਧਿਰ ਨੇ ਇਕ ਯੁੱਧ ਵਾਂਗ ਲੜੀ ਅਤੇ ਸਿੱਖਾਂ ਦੀ ਇਸ ਸਰਵਉੱਚ ਸੰਸਥਾ ਨੂੰ ਰਾਜਨਿਤੀ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਕੂੜ-ਪ੍ਰਚਾਰ ਕੀਤੇ ਪਰ ਜਮਾਤ ਹੀ ਕਰਾਮਾਤ ਹੁੰਦੀ ਹੈ ਤੇ ਅੱਜ ਦੀ ਚੋਣ ਨੇ ਇਹ ਸਿੱਧ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਰਤਾਰਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰ, ਸੀਨੀਅਰ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਲਗਾਤਾਰ ਚੌਥੀ ਵਾਰ ਵੱਡੀ ਜਿੱਤ ਕੇ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਨਵੇਂ ਚੁਣੇ ਗਏ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਵੀ ਪੁੱਜੇ, ਜਿਨ੍ਹਾਂ ਦਾ ਸਿਰਪਾਓ ਬਸ਼ਸ਼ਿਸ਼ ਕਰ ਕੇ ਸੰਗਤਾਂ ਨੇ ਸਵਾਗਤ ਕੀਤਾ। ਅੱਜ ਦੀ ਚੋਣ ਵਿਚ ਜਿੱਤ ਤੋਂ ਬਾਅਦ ਆਪਣੇ ਗ੍ਰਹਿ ਹੁਸ਼ਿਆਰਪੁਰ ਜਾਂਦੇ ਸਮੇਂ ਉਹ ਕੁਝ ਸਮਾਂ ਕਰਤਾਰਪੁਰ ਵਿਖੇ ਰੁੱਕੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪਹਿਲਾਂ ਕਰੋੜਾਂ ਰੁਪਏ ਜਿਹੜੇ ਦੇਣੇਦਾਰੀ ਸੀ, ਤਨਖਾਹਾਂ ਵੀ ਨਹੀਂ ਜਾ ਰਹੀਆਂ ਸਨ ਪਰ ਅੱਜ ਸਾਰੇ ਐਜੂਕੇਸ਼ਨਲ ਅਦਾਰਿਆ ਦੇ ਕਰੋੜਾਂ ਰੁਪਏ ਦੀਆਂ ਤਨਖਾਹਾਂ ਮਹੀਨੇ ਦੀ ਮਹੀਨੇ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੀ ਇਤਿਹਾਸਕ ਨਗਰੀ, ਜੋ ਕਿ ਜਗਤ ਮਾਤਾ ਗੁਜਰੀ ਦਾ ਪੇਕੇ ਸਥਾਨ ਵੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀਂ ਇੱਥੇ ਮਾਤਾ ਗੁਜਰੀ ਜੀ ਵਿਆਹ ਪੁਰਬ ਵੀ ਮਨਾਇਆ ਤੇ ਹੁਣ 400 ਸਾਲਾ ਜਨਮ ਸ਼ਤਾਬਦੀ ਵੀ ਬਹੁਤ ਵੱਡੇ ਪੱਧਰ ’ਤੇ ਮਨਾ ਰਹੇ ਹਨ।
ਇਸ ਮੌਕੇ ਬਲਵਿੰਦਰ ਸਿੰਘ ਤਿੰਮੋਵਾਲ, ਸਾਬਕਾ ਚੇਅਰਮੈਨ ਅਜੀਤ ਸਿਘ ਸਰਾਏ, ਸਤਿੰਦਰ ਸਿੰਘ ਬਾਜਵਾ, ਲਖਵੰਤ ਸਿੰਘ ਚੀਫ ਸਤਾਸੀ, ਸ਼ੋਆਦ ਸ਼ਹਿਰੀ ਪ੍ਰਧਾਨ ਸੇਵਾ ਸਿੰਘ, ਕੁਲਵਿੰਦਰ ਸਿੰਘ ਲੁੱਡੀ, ਹਰਵਿੰਦਰ ਸਿੰਘ ਰਿੰਕੂ, ਰਣਜੀਤ ਸਿੰਘ ਰਾਣਾ, ਜਗਦੀਪ ਸਿੰਘ, ਸੁੱਚਾ ਸਿੰਘ ਭੁੱਲਰ, ਗੁਰਦੂਆਰਾ ਮੈਨੇਜਰ ਜਸਵਿੰਦਰ ਸਿੰਘ, ਹਰਜੀਤ ਸਿੰਘ ਹੇਡ ਗ੍ਰੰਥੀ, ਸੁਖਦੀਪ ਸਿੰਘ ਕਾਹਲੋਂ, ਪੰਮਾ ਕਾਹਲੋਂ, ਜਗਜੀਤ ਸਿੰਘ, ਗੁਰਦਿੱਤ ਸਿੰਘ, ਨਿਰਵੈਰ ਸਿੰਘ, ਮਨਜੀਤ ਸਿੰਘ, ਅਜੇ ਪਾਲ ਸਿੰਘ, ਸਰਬਜੀਤ ਸਿੰਘ, ਰਜਵੰਤ ਕੌਰ, ਕੁਲਵੰਤ ਕੌਰ, ਸਰਬ ਸਾਂਝੀ ਸੇਵਾ ਸੋਸਾਇਟੀ ਦੇ ਅਵਤਾਰ ਸਿੰਘ, ਹਰਬੰਸ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਸਨ।