FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ ''ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ

Monday, Sep 21, 2026 - 04:59 PM (IST)

FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ ''ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ

ਬਿਜ਼ਨੈੱਸ ਡੈਸਕ - ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਭੂ-ਸਿਆਸੀ ਹਾਲਾਤ ਨਾਲ ਲਾਗਤ ’ਤੇ ਦਬਾਅ ਵਧਣ ਦੇ ਬਾਵਜੂਦ ਦੇਸ਼ ਦੀਆਂ ਮੁੱਖ ਐੱਫ. ਐੱਮ. ਸੀ. ਜੀ. (ਰੋਜ਼ਾਨਾ ਦੀ ਖਪਤ ਦਾ ਸਾਮਾਨ ਬਣਾਉਣ ਵਾਲੀਆਂ) ਕੰਪਨੀਆਂ ਤਿਉਹਾਰੀ ਸੀਜ਼ਨ ਦੌਰਾਨ ਆਪਣੇ ਉਤਪਾਦਾਂ ਦੀਆਂ ਕੀਮਤਾਂ ’ਚ ਵੱਡਾ ਵਾਧਾ ਕਰਨ ਤੋਂ ਬਚ ਸਕਦੀਆਂ ਹਨ। ਕੰਪਨੀਆਂ ਦਾ ਜ਼ੋਰ ਫਿਲਹਾਲ ਖਪਤਕਾਰ ਮੰਗ ਅਤੇ ਵਿਕਰੀ ਦੀ ਮਾਤਰਾ ਬਣਾਈ ਰੱਖਣ ’ਤੇ ਹੈ।

ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ

ਉਦਯੋਗ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਮੁਤਾਬਕ, ਕੰਪਨੀਆਂ ਜੂਨ ਤਿਮਾਹੀ ’ਚ ਹੀ ਲਾਗਤ ਵਧਣ ਦੇ ਅਸਰ ਨੂੰ ਘੱਟ ਕਰਨ ਲਈ ਚੋਣਵੇਂ ਉਤਪਾਦਾਂ ਦੀਆਂ ਕੀਮਤਾਂ ’ਚ ਲੱਗਭਗ 2 ਤੋਂ 5 ਫੀਸਦੀ ਤੱਕ ਦਾ ਵਾਧਾ ਕਰ ਚੁੱਕੀਆਂ ਹਨ। ਅਜਿਹੇ ’ਚ ਦੀਵਾਲੀ ਤੱਕ ਕੀਮਤਾਂ ’ਚ ਹੋਰ ਵੱਡੇ ਵਾਧੇ ਦੀ ਸੰਭਾਵਨਾ ਘੱਟ ਹੈ। ਐੱਫ. ਐੱਮ. ਸੀ. ਜੀ. ਖੇਤਰ ਨੂੰ ਖੰਡ, ਖਾਣ ਵਾਲੇ ਤੇਲ, ਕੌਫੀ, ਕੋਕੋ ਅਤੇ ਪੈਕੇਜਿੰਗ ’ਚ ਇਸਤੇਮਾਲ ਹੋਣ ਵਾਲੇ ਕੱਚੇ ਤੇਲ ’ਤੇ ਆਧਾਰਿਤ ਉਤਪਾਦਾਂ ਦੀ ਵਧਦੀ ਲਾਗਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗਲੋਬਲ ਸਪਲਾਈ ਵਿਵਸਥਾ ’ਚ ਰੁਕਾਵਟ ਅਤੇ ਭੂ-ਸਿਆਸੀ ਤਣਾਅ ਨੇ ਵੀ ਕੰਪਨੀਆਂ ਦੀ ਲਾਗਤ ਵਧਾਈ ਹੈ। ਹਾਲਾਂਕਿ ਕੰਪਨੀਆਂ ਲਾਗਤ ਕੰਟਰੋਲ, ਸੰਚਾਲਨ ਕੁਸ਼ਲਤਾ ਅਤੇ ਉਤਪਾਦ ਪੋਰਟਫੋਲੀਓ ’ਚ ਬਦਲਾਅ ਜ਼ਰੀਏ ਵਧੀ ਹੋਈ ਲਾਗਤ ਦਾ ਇਕ ਵੱਡਾ ਹਿੱਸਾ ਖੁਦ ਬਰਦਾਸ਼ਤ ਕਰ ਰਹੀਆਂ ਹਨ। ਇਸ ਨਾਲ ਉਨ੍ਹਾਂ ਦੇ ਮੁਨਾਫੇ ’ਤੇ ਦਬਾਅ ਬਣਿਆ ਹੋਇਆ ਹੈ ਪਰ ਕੰਪਨੀਆਂ ਫਿਲਹਾਲ ਕੀਮਤ ਵਧਾਉਣ ਦੀ ਬਜਾਏ ਵਿਕਰੀ ਦੀ ਮਾਤਰਾ ’ਚ ਵਾਧੇ ’ਤੇ ਧਿਆਨ ਦੇ ਰਹੀਆਂ ਹਨ।

ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ,  ਸਰਕਾਰੀ ਹਸਪਤਾਲ ਨੇ ਲਗਾਈ ਰੋਕ

ਆਈ. ਟੀ. ਸੀ. ਦੇ ਫੂਡਜ਼ ਡਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਕਾਰਜਕਾਰੀ ਡਾਇਰੈਕਟਰ ਹੇਮੰਤ ਮਲਿਕ ਨੇ ਕਿਹਾ ਕਿ ਕੰਪਨੀ ਤਿਉਹਾਰੀ ਸੀਜ਼ਨ ਦੌਰਾਨ ਕੀਮਤਾਂ ਨੂੰ ਸਥਿਰ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਲਾਗਤ ਪ੍ਰਬੰਧਨ ਅਤੇ ਪੋਰਟਫੋਲੀਓ ਨਾਲ ਜੁੜੇ ਕਦਮਾਂ ਜ਼ਰੀਏ ਕੰਪਨੀ ਵਧਦੀਆਂ ਜਿਨਸਾਂ ਦੀਆਂ ਕੀਮਤਾਂ ਦੇ ਅਸਰ ਨੂੰ ਘੱਟ ਕਰਨ ਦਾ ਯਤਨ ਕਰ ਰਹੀ ਹੈ। ਮਲਿਕ ਮੁਤਾਬਕ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਰਾਂ ’ਚ ਕਮੀ ਤੋਂ ਬਾਅਦ ਕਈ ਖਪਤਕਾਰ ਉਤਪਾਦ ਸ਼੍ਰੇਣੀਆਂ ’ਚ ਮੰਗ ਅਤੇ ਵਿਕਰੀ ਦੀ ਮਾਤਰਾ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਜੇਕਰ ਲਾਗਤ ਦਾ ਦਬਾਅ ਅੱਗੇ ਵੀ ਬਣਿਆ ਰਹਿੰਦਾ ਹੈ ਤਾਂ ਵਿੱਤੀ ਸਾਲ ਦੀ ਤੀਜੀ ਜਾਂ ਚੌਥੀ ਤਿਮਾਹੀ ’ਚ ਕੀਮਤਾਂ ’ਚ ਕੁਝ ਸੋਧ ’ਤੇ ਵਿਚਾਰ ਕਰਨਾ ਪੈ ਸਕਦਾ ਹੈ। ਡਾਬਰ ਇੰਡੀਆ ਦੇ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਅੰਕੁਸ਼ ਜੈਨ ਨੇ ਕਿਹਾ ਕਿ ਕੰਪਨੀ ਨੇ ਭੂ-ਸਿਆਸੀ ਹਾਲਾਤ ਕਾਰਨ ਵਧੀ ਲਾਗਤ ਦੇ ਅਸਰ ਨੂੰ ਘੱਟ ਕਰਨ ਲਈ ਪਿਛਲੇ ਕੁਝ ਮਹੀਨਿਆਂ ’ਚ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅੱਗੇ ਵੀ ਹਾਲਾਤ ’ਤੇ ਨਜ਼ਰ ਰੱਖੇਗੀ ਅਤੇ ਮੁਕਾਬਲੇਬਾਜ਼ੀ ਵਾਲੇ ਮਾਹੌਲ ਨੂੰ ਧਿਆਨ ’ਚ ਰੱਖਦੇ ਹੋਏ ਫੈਸਲੇ ਕਰੇਗੀ।

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

ਪਾਰਲੇ ਪ੍ਰੋਡਕਟਸ ਦੇ ਮੁੱਖ ਮਾਰਕੀਟਿੰਗ ਅਧਿਕਾਰੀ (ਸੀ. ਐੱਮ. ਓ.) ਮਯੰਕ ਸ਼ਾਹ ਨੇ ਕਿਹਾ ਕਿ ਜ਼ਿਆਦਾਤਰ ਐੱਫ. ਐੱਮ. ਸੀ. ਜੀ. ਕੰਪਨੀਆਂ ਫਿਲਹਾਲ ਕੀਮਤਾਂ ਵਧਾਉਣ ਦੀ ਬਜਾਏ ਉਨ੍ਹਾਂ ਨੂੰ ਸਥਿਰ ਰੱਖਣਾ ਪਸੰਦ ਕਰਨਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਦੋਵਾਂ ਬਾਜ਼ਾਰਾਂ ’ਚ ਮੰਗ ਉਤਸ਼ਾਹਜਨਕ ਬਣੀ ਹੋਈ ਹੈ ਅਤੇ ਕੰਪਨੀਆਂ ਤਿਉਹਾਰੀ ਮੌਸਮ ’ਚ ਮੰਗ ਦੀ ਇਸ ਰਫਤਾਰ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਸ਼ਾਹ ਅਨੁਸਾਰ ਘੱਟੋ-ਘੱਟ ਦੀਵਾਲੀ ਤੱਕ ਐਫਐਮਸੀਜੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਿਸੇ ਵੱਡੇ ਵਾਧੇ ਦੀ ਸੰਭਾਵਨਾ ਨਹੀਂ ਹੈ। ਕੁਝ ਸਰਕਾਰੀ ਉਪਾਵਾਂ ਕਾਰਨ ਚੀਨੀ ਵਰਗੀ ਕੁਝ ਪ੍ਰਮੁੱਖ ਜਿਨਸਾਂ ਦੀਆਂ ਕੀਮਤਾਂ ਵਿੱਚ ਨਰਮੀ ਨਾਲ ਵੀ ਕੰਪਨੀਆਂ ਨੂੰ ਰਾਹਤ ਮਿਲੀ ਹੈ। ਕੁੱਲ ਮਿਲਾ ਕੇ, ਐਫਐਮਸੀਜੀ ਕੰਪਨੀਆਂ ਦੀ ਮੌਜੂਦਾ ਰਣਨੀਤੀ ਲਾਗਤ ਵਧਣ ਦੇ ਬਾਵਜੂਦ ਕੀਮਤਾਂ ਨੂੰ ਜਿੰਨਾ ਹੋ ਸਕੇ ਸਥਿਰ ਰੱਖਣ ਅਤੇ ਬਿਕਰੀ ਦੀ ਮਾਤਰਾ ਵਧਾਉਣ ਦੀ ਹੈ। ਹਾਲਾਂਕਿ, ਜੇਕਰ ਕੱਚੇ ਮਾਲ ਦੀਆਂ ਕੀਮਤਾਂ ਦਾ ਦਬਾਅ ਆਉਣ ਵਾਲੇ ਮਹੀਨਿਆਂ ਵਿੱਚ ਵੀ ਜਾਰੀ ਰਹਿੰਦਾ ਹੈ, ਤਾਂ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਚੋਖੀ ਵਿੱਚ ਕੰਪਨੀਆਂ ਦੁਬਾਰਾ ਕੀਮਤਾਂ ਵਿੱਚ ਵਾਧੇ 'ਤੇ ਵਿਚਾਰ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News