ਔਰਤ ਦੀ ਜ਼ਮੀਨ ''ਤੇ ਹੋ ਗਿਆ ਕਬਜ਼ਾ ! ਗੁੱਸੇ ''ਚ ਟਾਵਰ ''ਤੇ ਚੜ੍ਹ ਕੀਤਾ ਹੰਗਾਮਾ
Tuesday, Sep 22, 2026 - 09:06 AM (IST)
ਨੈਸ਼ਨਲ ਡੈਸਕ- ਲਖਨਊ ’ਚ ਆਗਰਾ ਨਿਵਾਸੀ ਇਕ ਔਰਤ ਨੇ ਦਬੰਗਾਂ ’ਤੇ ਆਪਣੀ ਡੇਢ ਵਿੱਘਾ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼ ਲਾਉਂਦੇ ਹੋਏ ਸੋਮਵਾਰ ਨੂੰ ਪਾਰਕ ਰੋਡ ਦੇ ਨੇੜੇ ਇਕ ਮੋਬਾਈਲ ਨੈੱਟਵਰਕ ਟਾਵਰ ’ਤੇ ਚੜ੍ਹ ਕੇ ਹੰਗਾਮਾ ਕੀਤਾ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ। ਉਸ ਨੇ ਔਰਤ ਨੂੰ ਸਮਝਾਇਆ, ਫਿਰ ਕ੍ਰੇਨ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ।
ਪੁਲਸ ਸਰੋਤਾਂ ਅਨੁਸਾਰ, ਦੁਰਗਾ ਨਾਂ ਦੀ ਔਰਤ ਦਾ ਦੋਸ਼ ਹੈ ਕਿ ਮਾਨ ਸਿੰਘ ਨਾਮੀ ਵਿਅਕਤੀ ਨੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਉਸ ਨੇ ਦਾਅਵਾ ਕੀਤਾ ਕਿ ਕਬਜ਼ੇ ਦਾ ਵਿਰੋਧ ਕਰਨ ’ਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਔਰਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸਥਾਨਕ ਤਹਿਸੀਲ ਅਤੇ ਕਚਹਿਰੀ ਦੇ ਗੇੜੇ ਲਾ ਚੁੱਕੀ ਹੈ ਅਤੇ ਜ਼ਿਲਾ ਅਧਿਕਾਰੀ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਅਤੇ ਮੰਗ-ਪੱਤਰ ਵੀ ਦਿੱਤੇ, ਪਰ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਪੁਲਸ ਮਾਮਲੇ ਦੀ ਜਾਣਕਾਰੀ ਜੁਟਾ ਰਹੀ ਹੈ। ਪਾਰਕ ਰੋਡ ਲਖਨਊ ਦਾ ਉੱਚ ਸੁਰੱਖਿਆ ਵਾਲਾ ਖੇਤਰ ਹੈ, ਜਿੱਥੇ ਸੀਨੀਅਰ ਮੰਤਰੀਆਂ ਅਤੇ ਨੌਕਰਸ਼ਾਹਾਂ ਦੇ ਰਿਹਾਇਸ਼ਾਂ ਤੋਂ ਇਲਾਵਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੀ ਸਥਿਤ ਹੈ।
