ਰੇਡੀਓ ਜੌਕੀ ਸਿਮਰਨ ਨੇ ਕਿਉਂ ਕੀਤੀ ਖੁਦਕੁਸ਼ੀ? ਪਰਿਵਾਰ ਨੇ ਖੋਲ੍ਹਿਆ ਭੇਦ
Saturday, Dec 28, 2024 - 02:48 PM (IST)
ਐਂਟਰਟੇਨਮੈਂਟ ਡੈਸਕ : ਹਰਿਆਣਾ ਦੇ ਗੁਰੂਗ੍ਰਾਮ 'ਚ ਫ੍ਰੀਲਾਂਸਰ ਰੇਡੀਓ ਜੌਕੀ ਸਿਮਰਨ ਸਿੰਘ ਨੇ ਕਥਿਤ ਤੌਰ ਤੇ ਸੈਕਟਰ 47 'ਚ ਆਪਣੇ ਕਿਰਾਏ ਦੇ ਮਕਾਨ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬੁੱਧਵਾਰ ਦੇਰ ਰਾਤ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਕਮਰੇ 'ਚ ਲਟਕਦੀ ਮਿਲੀ। ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸਿਮਰਨ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸੀ। ਫਿਲਹਾਲ ਉਹ ਗੁਰੂਗ੍ਰਾਮ ਦੇ ਸੈਕਟਰ-47 'ਚ ਕਿਰਾਏ ਦੇ ਮਕਾਨ 'ਚ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਦੋਸਤਾਂ ਨਾਲ ਰਹਿੰਦੀ ਸੀ ਸਿਮਰਨ
ਪੁਲਸ ਅਨੁਸਾਰ, 26 ਸਾਲਾ ਆਰਜੇ ਸਿਮਰਨ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਸੈਕਟਰ-47 ਦੀ ਕੋਠੀ ਨੰਬਰ 58 'ਚ ਆਪਣੇ ਹੋਰ ਦੋਸਤਾਂ ਨਾਲ ਕਿਰਾਏ ’ਤੇ ਰਹਿੰਦੀ ਸੀ। ਬੁੱਧਵਾਰ ਰਾਤ ਨੂੰ ਉਹ ਆਪਣੇ ਕਮਰੇ 'ਚ ਮ੍ਰਿਤਕ ਪਾਈ ਗਈ। ਇਕ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਕਰੀਬ 9.30 ਵਜੇ ਉਸੇ ਘਰ 'ਚ ਰਹਿੰਦੇ ਆਰਜੇ ਸਿਮਰਨ ਸਿੰਘ ਦੇ ਇਕ ਦੋਸਤ ਤੋਂ ਸੂਚਨਾ ਮਿਲੀ।
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਾਰਨ
ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਸਿਮਰਨ ਨੇ ਆਪਣੇ ਆਪ ਨੂੰ ਅੰਦਰੋਂ ਬੰਦ ਕਰ ਲਿਆ ਸੀ ਅਤੇ ਦਰਵਾਜ਼ਾ ਨਹੀਂ ਖੋਲ੍ਹ ਰਹੀ ਸੀ। ਮੌਕੇ 'ਤੇ ਪੁੱਜੀ ਪੁਲਸ ਟੀਮ ਨੇ ਕਿਸੇ ਤਰ੍ਹਾਂ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਸਿਮਰਨ ਦੀ ਲਾਸ਼ ਸਾਹਮਣੇ ਲਟਕ ਰਹੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਭੇਜ ਦਿੱਤਾ ਹੈ। ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਚਿੰਤਤ ਸੀ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਥਾਣਾ ਇੰਚਾਰਜ ਦੇ ਬੋਲ
ਸਦਰ ਥਾਣਾ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਆਰਜੇ ਸਿਮਰਨ ਸਿੰਘ ਆਪਣੇ ਕੁਝ ਦੋਸਤਾਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਉਸ ਦੇ ਮਾਪਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਪੁਲਸ ਨੇ ਪੋਸਟਮਾਰਟ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਦਕਿ ਮਾਮਲੇ ਦੀ ਜਾਂਚ ਜਾਰੀ ਹੈ।
ਛੱਡ ਦਿੱਤੀ ਸੀ ਨੌਕਰੀ
ਸਿਮਰਨ ਇੱਕ ਰੇਡੀਓ ਚੈਨਲ 'ਚ ਆਰ.ਜੇ. ਸੀ। ਹਾਲਾਂਕਿ, ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਹੁਣ ਫ੍ਰੀਲਾਂਸਿੰਗ ਕਰ ਰਹੀ ਸੀ। ਸਿਮਰਨ ਦਾ ਇੱਕ ਯੂਟਿਊਬ ਚੈਨਲ ਵੀ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਸਿੱਧ ਰੇਡੀਓ ਜੌਕੀ ਦੀ ਦੁਖਦਾਈ ਅਤੇ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - 65 ਟੀਕਿਆਂ ਦਾ ਦਰਦ ਝੱਲ ਮਸ਼ਹੂਰ ਅਦਾਕਾਰਾ ਨੇ ਬਣਨਾ ਸੀ ਮਾਂ, ਪਰ ਇਕ ਝਟਕੇ 'ਚ ਸਭ ਹੋ ਗਿਆ ਖ਼ਤਮ
'ਜੰਮੂ ਦੀ ਧੜਕਣ' ਵਜੋਂ ਜਾਣੀ ਜਾਂਦੀ ਸੀ ਸਿਮਰਨ
ਸਿਮਰਨ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਜੰਮੂ ਦੀ ਧੜਕਣ' ਕਹਿੰਦੇ ਸੀ। ਇੰਨਾ ਹੀ ਨਹੀਂ ਸਿਮਰਨ ਸਿੰਘ ਇਕ ਮਸ਼ਹੂਰ ਰੇਡੀਓ ਸਟੇਸ਼ਨ ਨਾਲ ਵੀ ਜੁੜੀ ਹੋਈ ਸੀ ਪਰ ਬਾਅਦ 'ਚ ਉਨ੍ਹਾਂ ਨੇ ਉਥੇ ਛੱਡ ਕੇ ਫ੍ਰੀਲਾਂਸ ਰੇਡੀਓ ਜੌਕੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।