ਸੀ.ਪੀ. ਜੋਸ਼ੀ ਨੇ ਸੁਪਰੀਮ ਕੋਰਟ ''ਚ ਪੈਰਵੀ ਲਈ ਸਿੱਬਲ ਨੂੰ ਕਿਉਂ ਚੁਣਿਆ?

Friday, Jul 31, 2020 - 02:35 AM (IST)

ਸੀ.ਪੀ. ਜੋਸ਼ੀ ਨੇ ਸੁਪਰੀਮ ਕੋਰਟ ''ਚ ਪੈਰਵੀ ਲਈ ਸਿੱਬਲ ਨੂੰ ਕਿਉਂ ਚੁਣਿਆ?

ਨਵੀਂ ਦਿੱਲੀ - ਕਾਨੂੰਨੀ ਪੇਸ਼ੇ ਦੇ 2 ਪ੍ਰਮੁੱਖ ਦਿੱਗਜ ਅਭਿਸ਼ੇਕ ਮਨੂੰ ਸਿੰਘਵੀ ਅਤੇ ਕਪਿਲ ਸਿੱਬਲ ਹਮੇਸ਼ਾ ਇੱਕ-ਦੂਜੇ ਦੇ ਵਿਰੋਧੀ ਰਹੇ ਹਨ। ਇਤਫਾਕਨ ਦੋਵੇਂ ਰਾਜ ਸਭਾ ਦੇ ਮੈਂਬਰ ਹਨ ਅਤੇ ਦੋਵੇਂ ਕਾਂਗਰਸ ਪਾਰਟੀ 'ਚ ਹਨ, ਪਰ ਜਿਸ ਪੇਸ਼ੇ ਲਈ ਉਹ ਜਾਣ ਜਾਂਦੇ ਹਨ, ਉਸ 'ਚ ਉਹ ਇੱਕ-ਦੂਜੇ ਨੂੰ ਬਿਲਕੁੱਲ ਵੀ ਨਹੀਂ ਪਸੰਦ ਕਰਦੇ ਹਨ।  ਪਾਰਟੀ ਮੰਚਾਂ 'ਤੇ ਦੋਵਾਂ ਨੂੰ ਇਕੱਠੇ ਕਦੇ ਵੀ ਨਹੀਂ ਦੇਖਿਆ ਜਾ ਸਕਦਾ ਹੈ ਪਰ ਰਾਜਸਥਾਨ ਦੇ ਰਾਜਨੀਤਕ ਸੰਕਟ ਨੇ ਇੱਕ ਦਿਲਚਸਪ ਕਹਾਣੀ ਸਾਹਮਣੇ ਲਿਆ ਦਿੱਤੀ।

ਰਾਜਸਥਾਨ ਵਿਧਾਨ ਸਭਾ ਦੇ ਪ੍ਰਧਾਨ ਸੀ.ਪੀ. ਜੋਸ਼ੀ ਨੇ ਅਭਿਸ਼ੇਕ ਮਨੂੰ ਸਿੰਘਵੀ ਨੂੰ ਰਾਜਸਥਾਨ ਹਾਈ ਕੋਰਟ 'ਚ ਆਪਣੇ ਵਕੀਲ ਦੇ ਰੂਪ 'ਚ ਨਿਯੁਕਤ ਕੀਤਾ। ਵਿਧਾਨ ਸਭਾ ਪ੍ਰਧਾਨ ਨੇ 19 ਅਸੰਤੁਸ਼ਟ ਕਾਂਗਰਸੀ ਵਿਧਾਇਕਾਂ ਦੀ ਪਟੀਸ਼ਨ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ ਜੋ ਉਨ੍ਹਾਂ ਦੇ ਨੋਟਿਸ ਤੋਂ ਅਸਹਿਮਤ ਸਨ। ਅਭਿਸ਼ੇਕ ਮਨੂੰ ਸਿੰਘਵੀ ਨੇ ਸਪੀਕਰ ਵਲੋਂ ਸੁਣਵਾਈ ਦੌਰਾਨ ਕਿਹਾ ਕਿ ਉਹ ਇਨ੍ਹਾਂ ਵਿਧਾਇਕਾਂ ਖਿਲਾਫ ਉਦੋਂ ਤੱਕ ਕੋਈ ਕਾਰਵਾਈ ਨਹੀਂ ਕਰਣਗੇ, ਜਦੋਂ ਤੱਕ ਕਿ ਕੋਰਟ ਆਪਣਾ ਫੈਸਲਾ ਨਹੀਂ ਸੁਣਾਉਂਦਾ। ਪ੍ਰਧਾਨ ਇਸ ਗੱਲ ਤੋਂ ਨਰਾਜ਼ ਸਨ ਕਿ ਉਨ੍ਹਾਂ ਵਲੋਂ ਹਾਈ ਕੋਰਟ 'ਚ ਅਜਿਹਾ ਵਿਕਲਪ ਕਿਉਂ ਦਿੱਤਾ ਗਿਆ ਜਿਸ ਦੇ ਚੱਲਦੇ ਹਾਈ ਕੋਰਟ ਨੇ ਅੰਤਰਿਮ ਆਦੇਸ਼ 'ਚ ਸਪੀਕਰ ਨੂੰ ਕੋਈ ਕਾਰਵਾਈ ਨਹੀਂ ਕਰਨ ਦਾ ਨਿਰਦੇਸ਼ ਦਿੱਤਾ। ਜਿਸ ਦੇ ਚੱਲਦੇ ਨਾਰਾਜ਼ ਜੋਸ਼ੀ ਨੇ ਕਪਿਲ ਸਿੱਬਲ ਨੂੰ ਦਿੱਲੀ 'ਚ ਤੁਰੰਤ ਫੋਨ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਮਾਮਲਾ ਸੁਪਰੀਮ ਕੋਰਟ 'ਚ ਚੁੱਕਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਿੱਬਲ ਨੇ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਨੁਮਾਇੰਦਗੀ ਕੀਤੀ। 

ਸੂਤਰਾਂ ਦਾ ਕਹਿਣਾ ਸੀ ਕਿ ਸਿੰਘਵੀ ਰਾਜਸਥਾਨ ਤੋਂ ਹਨ ਅਤੇ ਸੂਬੇ 'ਚ ਕਾਂਗਰਸ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਹਨ। ਉਹ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੀ ਕਰੀਬੀ ਹਨ ਅਤੇ ਮਾਮਲਾ ਸੁਪਰੀਮ ਕੋਰਟ 'ਚ ਆਉਣ 'ਤੇ ਯਕੀਨੀ ਤੌਰ 'ਤੇ ਕਾਂਗਰਸ ਦੀ ਨੁਮਾਇੰਦਗੀ ਕਰਨਗੇ ਪਰ ਇਹ ਉਨ੍ਹਾਂ ਲਈ ਇੱਕ ਹੈਰਾਨੀਜਨਕ ਅਨੁਭਵ ਸੀ ਕਿ ਪ੍ਰਧਾਨ ਨੇ ਉਨ੍ਹਾਂ ਦੀ ਬਜਾਏ ਸੁਪਰੀਮ ਕੋਰਟ 'ਚ ਕਪਿਲ ਸਿੱਬਲ ਨੂੰ ਚੁਣਿਆ।

ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਰਾਜਨੀਤਕ ਘਟਨਾਕ੍ਰਮ ਕਾਰਨ ਸਪੀਕਰ ਨੇ ਸੁਪਰੀਮ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੇ ਹਾਈ ਕੋਰਟ 'ਚ ਪਟੀਸ਼ਨ ਲਗਾਉਂਦੇ ਸਮੇਂ ਗਲਤੀਆਂ ਕੀਤੀਆਂ ਸਨ। ਉਥੇ ਹੀ ਹੁਣ ਸਪੀਕਰ ਮੁੜ ਸੋਧ ਕੇ ਪਟੀਸ਼ਨ ਦੇ ਨਾਲ ਸੁਪਰੀਮ ਕੋਰਟ 'ਚ ਪਹੁੰਚ ਗਏ ਹਨ, ਇੱਕ ਅਜੀਬ ਸਥਿਤੀ ਹੈ।


author

Inder Prajapati

Content Editor

Related News