ਸਲਮਾਨ ਖਾਨ ਨੂੰ ਬਿਸ਼ਨੋਈ ਗਿਰੋਹ ਨੇ ਕਿਉਂ ਭੇਜੀ ਸੀ ਧਮਕੀ ਭਰੀ ਚਿੱਠੀ, ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਦੱਸੀ ਵਜ੍ਹਾ

Tuesday, Jun 14, 2022 - 02:13 PM (IST)

ਸਲਮਾਨ ਖਾਨ ਨੂੰ ਬਿਸ਼ਨੋਈ ਗਿਰੋਹ ਨੇ ਕਿਉਂ ਭੇਜੀ ਸੀ ਧਮਕੀ ਭਰੀ ਚਿੱਠੀ, ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਦੱਸੀ ਵਜ੍ਹਾ

ਮੁੰਬਈ- ਸਿੱਧੂ ਮੂਸੇਵਾਲਾ ਦੇ ਕਤਲ ਕਰਨ ਦੇ ਕੁਝ ਦਿਨਾਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਗਈ। ਇਸ ਚਿੱਠੀ 'ਚ 'ਮੂਸੇਵਾਲਾ ਵਰਗਾ ਹਾਲ' ਕਰ ਦੇਣ ਦੀ ਗੱਲ ਕੀਤੀ ਗਈ। ਜਿਸ ਦੇ ਬਾਅਦ ਤੋਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ। ਮਹਾਰਾਸ਼ਟਰ ਗ੍ਰਹਿ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਬਿਸ਼ਨੋਈ ਗਿਰੋਹ ਨੇ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਸਿਰਫ਼ ਆਪਣੀ ਸ਼ਕਤੀ ਦਿਖਾਉਣ ਲਈ ਦਿੱਤੀ ਸੀ। ਉਹ ਡਰ ਦਾ ਮਾਹੌਲ ਬਣਾ ਕੇ ਵੱਡੇ-ਵੱਡੇ ਬਿਜ਼ਨੈੱਸਮੈਨ ਅਤੇ ਅਦਾਕਾਰ ਤੋਂ ਪੈਸੇ ਵਸੂਲਣ ਦੀ ਤਿਆਰੀ ਕਰ ਰਹੇ ਸਨ।

PunjabKesari

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਸਲਮਾਨ ਨੂੰ ਭੇਜੀ ਸੀ ਧਮਕੀ ਭਰੀ ਚਿੱਠੀ, ਪੁੱਛਗਿੱਛ ਮਹਾਕਾਲ ਨੇ ਕੀਤਾ ਖੁਲਾਸਾ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੁਲਸ ਨੇ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉੱਥੇ ਹੀ ਹੋਰ ਦੋਸ਼ੀਆਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ। ਸਲਮਾਨ ਖਾਨ ਮਾਮਲੇ 'ਚ ਬਰਾਮਦ ਚਿੱਠੀ ਤੋਂ ਜ਼ਿਆਦਾ ਲਿੰਕ ਨਹੀਂ ਮਿਲ ਸਕਦੇ ਹਨ ਪਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਬਈ ਪੁਲਸ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਚਿੱਠੀ ਗੈਂਗਸਟਰ ਲਾਰੈਂਸ ਨੇ ਹੀ ਲਿਖੀ ਸੀ। ਪੁਲਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਚਿੱਠੀ ਛੱਡਣ ਤਿੰਨ ਲੋਕ ਰਾਜਸਥਾਨ ਦੇ ਜਾਲੋਰ ਤੋਂ ਮੁੰਬਈ ਆਏ ਸਨ। ਇਹ ਤਿੰਨ ਲੋਕ ਲਾਰੈਂਸ ਗੈਂਗ ਦੇ ਮੈਂਬਰ ਹਨ। ਇੰਨਾ ਹੀ ਨਹੀਂ ਇਨ੍ਹਾਂ ਤਿੰਨਾਂ ਨੇ ਚਿੱਠੀ ਛੱਡਣ ਤੋਂ ਬਾਅਦ ਸੌਰਭ ਮਹਾਕਾਲ ਨਾਲ ਵੀ ਮੁਲਾਕਾਤ ਕੀਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News