ਅਭਿਸ਼ੇਕ ਮਨੂ ਸਿੰਘਵੀ ਲਈ ਸੱਭ ਪਾਰਟੀਆਂ ਕਿਉਂ ਉਤਾਵਲੀਆਂ ਹਨ

Wednesday, Jul 10, 2024 - 05:04 PM (IST)

ਅਭਿਸ਼ੇਕ ਮਨੂ ਸਿੰਘਵੀ ਲਈ ਸੱਭ ਪਾਰਟੀਆਂ ਕਿਉਂ ਉਤਾਵਲੀਆਂ ਹਨ

ਨਵੀਂ ਦਿੱਲੀ- ਭਾਵੇਂ ਉਹ ਕਾਂਗਰਸ ਹਾਈ ਕਮਾਂਡ ਹੋਵੇ ਜਾਂ ‘ਆਪ’ ਜਾਂ ਕੋਈ ਹੋਰ ਵਿਰੋਧੀ ਪਾਰਟੀ, ਸੱਭ ਚੋਟੀ ਦੇ ਕਾਨੂੰਨੀ ਮਾਹਿਰ ਅਭਿਸ਼ੇਕ ਮਨੂ ਸਿੰਘਵੀ ਦੇ ਹੱਥਾਂ ਦੀ ਕਠਪੁਤਲੀ ਹਨ।

ਸ਼ਾਇਦ ਇਹ ਸਿੰਘਵੀ ਦੀ ਕਿਸਮਤ ਹੀ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣ ਨਹੀਂ ਸਕੀ। ਵਿਰੋਧੀ ਧਿਰ ’ਚ ਹੋਣ ਦੇ ਬਾਵਜੂਦ ਭਾਜਪਾ ਨੇ ਇਹ ਸੀਟ ਜਿੱਤ ਲਈ।

‘ਆਪ’ ਨੇ ਰਾਜ ਸਭਾ ਦੀ ਮੌਜੂਦਾ ਮੈਂਬਰ ਸਵਾਤੀ ਮਾਲੀਵਾਲ ਨੂੰ ਅਸਤੀਫਾ ਦੇਣ ਤੇ ਸਿੰਘਵੀ ਲਈ ਥਾਂ ਬਣਾਉਣ ਦੀ ਕੋਸ਼ਿਸ਼ ’ਚ ਬਦਨਾਮੀ ਕਰਵਾ ਲਈ।

ਰਾਜ ਸਭਾ ਦੀਆਂ 15 ਸੀਟਾਂ ’ਤੇ ਚੋਣਾਂ ਹੋ ਸਕਦੀਆਂ ਹਨ। ਕੇਰਲ ’ਚ 3, ਬਿਹਾਰ ’ਚ 2 , ਮਹਾਰਾਸ਼ਟਰ ’ਚ 3 ਅਤੇ ਤਾਮਿਲਨਾਡੂ, ਅਾਸਾਮ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਤ੍ਰਿਪੁਰਾ ’ਚ ਇਕ-ਇਕ ਸੀਟ ’ਤੇ ਚੋਣਾਂ ਹੋ ਸਕਦੀਆਂ ਹਨ ਪਰ ਕਾਂਗਰਸ ਕੋਲ ਜਿੱਤਣ ਦਾ ਮੌਕਾ ਨਹੀਂ ਹੈ।

ਇਸ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਨੇ ਸਿੰਘਵੀ ਨੂੰ ਸੀਟ ਦੇਣ ਦਾ ਵਾਅਦਾ ਕੀਤਾ ਹੈ। ਇਸੇ ਲਈ ਪਾਰਟੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਕਿਹਾ ਕਿ ਉਹ ਰਾਜ ਸਭਾ ਦੇ ਮੈਂਬਰ ਅਨਿਲ ਯਾਦਵ ਨੂੰ ਅਸਤੀਫ਼ਾ ਦੇਣ ਲਈ ਕਹਿਣ ਪਰ ਰੈਡੀ ਨੇ ਕਾਂਗਰਸ ਹਾਈ ਕਮਾਂਡ ਤੋਂ ਸਮਾਂ ਮੰਗਿਆ ਤੇ ਬੀ. ਆਰ. ਐੱਸ. ਦੇ ਮੌਜੂਦਾ ਰਾਜ ਸਭਾ ਮੈਂਬਰ ਕੇਸ਼ਵ ਰਾਓ ਨੂੰ ਆਪਣੀ ਪਾਰਟੀ ’ਚ ਸ਼ਾਮਲ ਹੋਣ ਲਈ ਮਨਾ ਲਿਆ। ਇਸ ਸੌਦੇਬਾਜ਼ੀ ’ਚ ਕੇਸ਼ਵ ਰਾਓ ਨੂੰ ਤੇਲੰਗਾਨਾ ’ਚ ਕੈਬਨਿਟ ਰੈਂਕ ਅਤੇ ਅਹਿਮ ਅਹੁਦਾ ਦਿੱਤਾ ਜਾਵੇਗਾ।

ਕੇਸ਼ਵ ਰਾਓ ਦੀ ਸੀਟ ’ਤੇ ਤੇਲੰਗਾਨਾ ਤੋਂ ਹੁਣ ਅਭਿਸ਼ੇਕ ਮਨੂ ਸਿੰਘਵੀ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ ਜਾਵੇਗਾ। ਕੇਸ਼ਵ ਰਾਓ ਦਾ ਰਾਜ ਸਭਾ ’ਚ ਕਾਰਜਕਾਲ ਅਪ੍ਰੈਲ 2026 ਤਕ ਦਾ ਹੈ ਪਰ ਸਿੰਘਵੀ 2026 ’ਚ ਦੁਬਾਰਾ ਚੁਣੇ ਜਾ ਸਕਦੇ ਹਨ।


author

Rakesh

Content Editor

Related News