ਹੋਲੀ ਮਨਾਉਣ ਦਿੱਲੀ ਤੋਂ ਸਹਰਸਾ ਆ ਰਿਹਾ ਪੂਰਾ ਪਰਿਵਾਰ ਸੜਕ ਹਾਦਸੇ ਦਾ ਹੋਇਆ ਸ਼ਿਕਾਰ
Sunday, Mar 28, 2021 - 01:03 AM (IST)
ਸਹਰਸਾ - ਹੋਲੀ ਦੀਆਂ ਛੁੱਟੀਆਂ ਵਿੱਚ ਆਪਣੇ ਘਰ ਬਨਗਾਂਵ ਆ ਰਿਹਾ ਪੂਰਾ ਪਰਿਵਾਰ ਸੜਕ ਹਾਦਸੇ ਵਿੱਚ ਖ਼ਤਮ ਹੋ ਗਿਆ। ਹਾਦਸਾ ਗੋਪਾਲਗੰਜ ਵਿਖੋ ਹੋਇਆ। ਜਾਣਕਾਰੀ ਮੁਤਾਬਕ ਬਨਗਾਂਵ ਨਿਵਾਸੀ ਸੰਜੀਵ ਝਾ ਗੁੜਗਾਓ ਵਿੱਚ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਹੋਲੀ ਦੀ ਛੁੱਟੀ ਵਿੱਚ ਪਤਨੀ ਨਿਮੀ ਝਾ, ਧੀ ਆਸਥਾ ਝਾ (12), ਪੁੱਤਰ ਰਾਜ ਝਾ (08) ਨਾਲ ਆਪਣੀ ਕਾਰ ਰਾਹੀਂ ਪਿੰਡ ਆ ਰਹੇ ਸਨ। ਸ਼ਨੀਵਾਰ ਨੂੰ ਗੋਪਾਲਗੰਜ ਦੇ ਨੇੜੇ ਇੱਕ ਟਰੱਕ ਦੀ ਟੱਕਰ ਕਾਰ ਨਾਲ ਹੋ ਗਈ ਅਤੇ ਪੂਰਾ ਪਰਿਵਾਰ ਖ਼ਤਮ ਹੋ ਗਿਆ। ਇਸ ਦਰਦਨਾਕ ਹਾਦਸੇ ਦੀ ਸੂਚਨਾ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ
ਪਿੰਡ ਵਾਸੀਆਂ ਨੇ ਦੱਸਿਆ ਕਿ ਮਧੁਕਾਂਤ ਝਾ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਨਵੀਨ ਝਾ ਅਤੇ ਛੋਟਾ ਸੰਜੀਵ ਝਾ ਹਨ। ਮਧੁਕਾਂਤ ਝਾ ਜਮਸ਼ੇਦਪੁਰ ਵਿੱਚ ਟਾਟਾ ਕੰਪਨੀ ਵਿੱਚ ਨੌਕਰੀ ਕਰਦੇ ਸਨ। ਉਥੇ ਹੀ ਪੂਰਾ ਪਰਿਵਾਰ ਰਹਿੰਦਾ ਸੀ। ਮ੍ਰਿਤਕ ਸੰਜੀਵ ਦਾ ਵੱਡਾ ਭਰਾ ਨਵੀਨ ਝਾ ਮੁੰਬਈ ਵਿੱਚ ਰਿਲਾਇੰਸ ਵਿੱਚ ਵੱਡੇ ਅਹੁਦੇ 'ਤੇ ਕੰਮ ਕਰਦਾ ਹੈ। ਜਦੋਂ ਕਿ ਸੰਜੀਵ ਝਾ ਗੁੜਗਾਓ ਵਿੱਚ ਸ਼ੇਅਰ ਮਾਰਕੀਟ ਵਿੱਚ ਕੰਮ ਕਰਣ ਵਾਲੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਵੱਡਾ ਭਰਾ ਮੁੰਬਈ ਤੋਂ ਗੋਪਾਲਗੰਜ ਲਈ ਰਵਾਨਾ ਹੋ ਚੁੱਕਾ ਹੈ। ਦੂਜੇ ਪਾਸੇ ਮ੍ਰਿਤਕ ਦੇ ਸਹੁਰਾ-ਘਰ ਵਿੱਚ ਸੋਗ ਦੀ ਲਹਿਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।