ਅਫਗਾਨਿਸਤਾਨ ਦੇ ਹਾਲਾਤ ਲਈ ਜ਼ਿੰਮੇਵਾਰ ਕੌਣ?

Wednesday, Aug 18, 2021 - 11:06 AM (IST)

ਨਵੀਂ ਦਿੱਲੀ– ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਇਸ ਵਿਚ ਕੋਈ ਸ਼ੱਕ ਨਹੀਂ ਕਿ ਵਾਸ਼ਿੰਗਟਨ ਨੇ ਨਾ ਸਿਰਫ ਅਫਗਾਨਿਸਤਾਨ ਤੋਂ ਇਕ ਵਿਵਸਥਾ ਭਰੀ ਵਾਪਸੀ ਕੀਤੀ, ਸਗੋਂ ਸ਼ੁਰੂ ਤੋਂ ਹੀ ਸੰਕਟ ਪ੍ਰਤੀ ਉਸ ਦਾ ਨਜ਼ਰੀਆ ਖਰਾਬ ਰਿਹਾ ਪਰ ਇਸ ਤਬਾਹੀ ਲਈ ਕਿਸ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ?
ਵਿਦੇਸ਼ ਨੀਤੀ ਦੇ ਤਜਰਬੇਕਾਰ ਮੰਨੇ ਜਾਂਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਫਗਾਨਿਸਤਾਨ ਤੋਂ ਫੌਜ ਦੀ ਵਾਪਸੀ ’ਤੇ ਦਲੀਲ ਦਿੰਦੇ ਹਨ ਕਿ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵਿਆਪਕ ਸੰਕਟ ਵਿਰਾਸਤ ਵਿਚ ਮਿਲਿਆ ਹੈ, ਜਿਨ੍ਹਾਂ ਨੇ ਫਰਵਰੀ 2020 ਵਿਚ ਦੋਹਾ ’ਚ ਇਕ ਆਤਮਸਮਰਪਣ ਦਸਤਾਵੇਜ਼ ’ਤੇ ਹਸਤਾਖਰ ਕਰ ਕੇ ਫਾਸਟੀਅਨ ਸੌਦੇਬਾਜ਼ੀ ਕੀਤੀ ਸੀ। ਉਸੇ ਸੌਦੇ ਨੇ ਅਫਗਾਨਿਸਤਾਨ ਤਾਲਿਬਾਨ ਨੂੰ ਸੌਂਪ ਦਿੱਤਾ। ਇਸ ਤੋਂ ਕਈ ਮਹੀਨੇ ਪਹਿਲਾਂ ਟਰੰਪ ਨੇ ਅਮਰੀਕਾ ਦੇ ਸਮਰਥਨ ਵਾਲੀ ਅਸ਼ਰਫ ਗਨੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਪ੍ਰਕਿਰਿਆ ਵਿਚ ਕੈਂਪ ਡੇਵਿਡ ਨੂੰ ਸੱਦਾ ਦੇ ਕੇ ਤਾਲਿਬਾਨ ਨੂੰ ਇਕ ਆਉਣ ਵਾਲੀ ਸਰਕਾਰ ਦੇ ਰੂਪ ਵਿਚ ਅਸਲ ਮਾਨਤਾ ਪ੍ਰਦਾਨ ਕੀਤੀ ਸੀ।

ਇਹ ਵੀ ਪੜ੍ਹੋ– ਫੇਸਬੁੱਕ ਦੀ ਵੱਡੀ ਕਾਰਵਾਈ: ਤਾਲਿਬਾਨ ’ਤੇ ਲਗਾਇਆ ਬੈਨ, ਸੰਗਠਨ ਨਾਲ ਜੁੜੇ ਅਕਾਊਂਟ ਹੋਣਗੇ ਡਿਲੀਟ

ਲਾਦੇਨ ਤੋਂ ਬਾਅਦ ਅਮਰੀਕਾ ਕਰ ਸਕਦਾ ਸੀ ਪੈਕਅਪ
ਓਸਾਮਾ-ਬਿਨ-ਲਾਦੇਨ ਨੂੰ ਮਾਰਨ ਤੋਂ ਬਾਅਦ ਅਮਰੀਕਾ ਸ਼ਾਇਦ ਜਲਦੀ ਹੀ ਪੈਕਅਪ ਕਰ ਸਕਦਾ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਮਜ਼ੋਰ ਕੋਸ਼ਿਸ਼ ਕੀਤੀ ਪਰ ਉਸ ਵੇਲੇ ਵਾਸ਼ਿੰਗਟਨ ਨੂੰ ਰਾਸ਼ਟਰ ਨਿਰਮਾਣ ਦੇ ਕੰਮ ਵਿਚ ਇਸ ਭਾਵਨਾ ਨਾਲ ਬਹਿਕਾਇਆ ਗਿਆ ਕਿ ਪੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਅਫਗਾਨਿਸਤਾਨ ਅਤੇ ਉਸ ਦੇ ਵਾਸੀਆਂ ਨੂੰ ਆਧੁਨਿਕਤਾ ਤਕ ਪਹੁੰਚਾਉਣਾ ਪਵੇਗਾ।

ਅਫਗਾਨ ਸਮਾਜ ਦੇ ਮੌਜੂਦਾ ਕਬਾਇਲੀਵਾਦ ਨੂੰ ਅਮਰੀਕਾ ਨਹੀਂ ਮੰਨਦਾ ਸੀ। ਅਫਗਾਨਿਸਤਾਨ ਦੇ ਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਸਹਾਇਤਾ ਦੇਣ ਦੀ ਬਜਾਏ ਵਾਸ਼ਿੰਗਟਨ ਵਿਚ ਅਮਰੀਕੀ ਜਨਰਲਾਂ ਅਤੇ ਫੌਜੀਵਾਦੀਆਂ ਨੇ ਅਫਗਾਨ ਲੋਕਾਂ ਤੇ ਸਰਦਾਰਾਂ ਨੂੰ ਅਰਬਾਂ ਦੀ ਕਮਈ ਕਰਨ ਦੀ ਮਨਜ਼ੂਰੀ ਦਿੱਤੀ।

ਜਿਸ ਰਫਤਾਰ ਨਾਲ ਅਫਗਾਨਿਸਤਾਨ ਅਤੇ ਉਸ ਦੇ ਪ੍ਰਮੁੱਖ ਸੂਬਿਆਂ ਤੇ ਸ਼ਹਿਰਾਂ ਦਾ ਪਤਨ ਹੋਇਆ, ਉਸ ਦਾ ਸਬੰਧ ਬਿਨਾਂ ਤਨਖਾਹ ਵਾਲੇ ਅਤੇ ਘੱਟ ਤਨਖਾਹ ਵਾਲੇ ਵੇਤਨਭੋਗੀਆਂ ਨਾਲ ਸੀ, ਜਿਨ੍ਹਾਂ ਪਿਛਲੇ ਕੁਝ ਮਹੀਨਿਆਂ ਵਿਚ ਤਾਲਿਬਾਨ ਨੂੰ ਆਪਣਾ ਹਥਿਆਰ ਤੇ ਵਫਾਦਾਰੀ ਵੇਚ ਦਿੱਤੀ ਸੀ, ਜਦੋਂਕਿ ਟਰੰਪ ਸਰਕਾਰ ਵਲੋਂ 2 ਦਹਾਕਿਆਂ ਦੇ ਅਮਰੀਕੀ ਨਿਵੇਸ਼ ਨੂੰ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੇ ਮਾਲਕ ਭੱਜ ਗਏ ਸਨ।

ਇਹ ਵੀ ਪੜ੍ਹੋ– ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ 'ਤੇ ਕੀ ਪਵੇਗਾ ਅਸਰ​​​​​​​

ਰੂਸ ਨੇ ਖੁੱਲ੍ਹਾ ਰੱਖਿਆ ਆਪਣਾ ਮਿਸ਼ਨ
ਹੁਣ ਅੱਗੇ ਕੀ? ਐਤਵਾਰ ਨੂੰ ਜਿਵੇਂ ਕਿ ਅਮਰੀਕੀਆਂ ਤੇ ਉਨ੍ਹਾਂ ਦੇ ਸਹਾਇਕਾਂ ਨੇ ਨਿਕਾਸੀ ਉਡਾਣਾਂ ’ਤੇ ਚੜ੍ਹਨ ਲਈ ਕਾਬੁਲ ਹਵਾਈ ਅੱਡੇ ਦੇ ਟਰਮੈਕ (ਸੜਕ) ’ਤੇ ਧੱਕਾ-ਮੁੱਕੀ ਕੀਤੀ, ਰੂਸੀ (ਤੇ ਚੀਨੀ) ਅਜਿਹੀ ਕੋਈ ਘਬਰਾਹਟ ਨਹੀਂ ਵਿਖਾ ਰਹੇ। ਰੀਗਨ ਵ੍ਹਾਈਟ ਹਾਊਸ ਵਾਂਗ ਤਾਲਿਬਾਨ ਨੂੰ ਗਲੇ ਲਾ ਕੇ ਉਨ੍ਹਾਂ ਆਪਣਾ ਮਿਸ਼ਨ ਖੁੱਲ੍ਹਾ ਰੱਖਿਆ ਹੈ ਅਤੇ ਆਪਣੇ ਲੋਕਾਂ ਨੂੰ ਜਗ੍ਹਾ ਦਿੱਤੀ ਹੈ। ਭਾਰਤ ਜਿਸ ਨੂੰ 9/11 ਦੇ ਹਮਲੇ ਤੋਂ ਬਾਅਦ ਦੇ ਦਹਾਕੇ ਵਿਚ ਭਾਰੀ ਨੁਕਸਾਨ ਝੱਲਣਾ ਪਿਆ ਹੈ, ਵਾਸ਼ਿੰਗਟਨ ਵਿਚ ਗੱਲਬਾਤ ਦਾ ਮੁਸ਼ਕਲ ਨਾਲ ਹਿੱਸਾ ਰਿਹਾ ਹੈ।

ਹੁਣ ਤਜਰਬੇ ਦੀ ਵਾਰੀ ਕਿਸ ਦੀ ?
ਭਾਰਤ ਇਕ ਵਾਰ ਮੁੜ ਕ੍ਰਾਸਹੇਅਰ ’ਚ ਹੈ। ਕਾਬੁਲ ਵਿਚ ਤਾਲਿਬਾਨ ਦੀ ਵਾਪਸੀ ਦੇ ਨਾਲ ਪਾਕਿਸਤਾਨ ਦਾ ਜਨਰਲ ਹੈੱਡਕੁਆਰਟਰ ਇਕ ਵਾਰ ਮੁੜ ਅੱਗ ਨਾਲ ਖੇਡਣ ਲਈ ਲਲਚਾਏਗਾ ਪਰ ਫਾਇਰਪਿਟ ਉਨ੍ਹਾਂ ਲੋਕਾਂ ਨੂੰ ਸੁਆਹ ਕਰ ਦਿੰਦਾ ਹੈ, ਜੋ ਇਸ ਨੂੰ ਸਾੜਦੇ ਹਨ ਜਿਵੇਂ ਕਿ ਲੰਡਨ, ਮਾਸਕੋ ਤੇ ਵਾਸ਼ਿੰਗਟਨ ਨੂੰ ਪਿਛਲੀ ਸਦੀ ਵਿਚ ਪਤਾ ਲੱਗ ਚੁੱਕਾ ਹੈ। ਸ਼ਾਇਦ ਹੁਣ ਇਸ ਦਾ ਤਜਰਬਾ ਕਰਨ ਦੀ ਵਾਰੀ ਬੀਜਿੰਗ ਦੀ ਹੈ। ਪਾਕਿਸਤਾਨ ਖੁਦ ਅਫਗਾਨ ਦੀ ਅੱਗ ਨਾਲ ਬੌਖਲਾ ਗਿਆ ਹੈ ਪਰ ਉਸ ਨੇ ਇਸ ਤੋਂ ਸਬਕ ਨਹੀਂ ਸਿੱਖਿਆ।

ਇਹ ਵੀ ਪੜ੍ਹੋ– ਅਫਗਾਨਿਸਤਾਨ 'ਚ ਅਮਰੀਕੀ ਫੌਜ ਦੀ ਅਗਵਾਈ ਪੰਜਵੇਂ ਰਾਸ਼ਟਰਪਤੀ ਦੇ ਹੱਥ ਨਹੀਂ ਜਾਵੇਗੀ: ਬਾਈਡੇਨ​​​​​​​

ਅਤੀਤ ਦੇ ਝਰੋਖੇ ’ਚੋਂ : ਮੌਜੂਦਾ ਅਸ਼ਾਂਤੀ ਲਈ ਹੁਣੇ ਜਿਹੇ ਦੇ ਘੱਟੋ-ਘੱਟ 4 ਅਮਰੀਕੀ ਰਾਸ਼ਟਰਪਤੀ ਸ਼ਾਮਲ ਹਨ। ਇਸ ਨੂੰ ਸਮਝਣ ਲਈ ਕਾਰਟਰ-ਰੀਗਨ ਯੁੱਗ ਵਿਚ ਜਾਣਾ ਪਵੇਗਾ ਜਦੋਂ ਲਗਾਤਾਰ ਡੈਮੋਕ੍ਰੇਟ ਤੇ ਰਿਪਬਲਿਕਨ ਰਾਸ਼ਟਰਪਤੀਆਂ ਨੇ ਸੋਚਿਆ ਸੀ ਕਿ ਸੋਵੀਅਤ ਸੰਘ ਨੂੰ ‘ਸਾਮਰਾਜਾਂ ਦਾ ਕਬਰਸਤਾਨ’ (ਅਫਗਾਨਿਸਤਾਨ) ਨਾਂ ਦੀ ਭੂਮੀ ਵਿਚ ਪਾਕਿਸਤਾਨ ਦੀ ਮਦਦ ਨਾਲ ਫਸਾਉਣਾ ਚੰਗਾ ਵਿਚਾਰ ਹੋਵੇਗਾ। ਤਾਲਿਬਾਨ ਦੇ ਪੂਰਵਜਾਂ ਨੂੰ ਵ੍ਹਾਈਟ ਹਾਊਸ ’ਚ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ‘ਮੁਜਾਹਿਦੀਨ’–ਆਜ਼ਾਦੀ ਘੁਲਾਟੀਆਂ ਦੇ ਰੂਪ ਵਿਚ ਮਨਾਇਆ ਗਿਆ। ਤਬਾਹੀ ਦੇ ਬੀਜ ਬੀਜੇ ਗਏ। ਮਾਸਕੋ ਮੂੰਹ ਦੀ ਖਾ ਕੇ ਪਿੱਛੇ ਹਟ ਗਿਆ। ਸੋਵੀਅਤ ਸੰਘ ਦਾ ਪਤਨ ਹੋ ਗਿਆ ਅਤੇ ਪਾਕਿਸਤਾਨ ਦੇ ਸਮਰਥਨ ਵਾਲਾ ਤਾਲਿਬਾਨ ਜਿਸ ਦੀ ਇਸਲਾਮਾਬਾਦ ਨੇ ਭਾਰਤ ਖਿਲਾਫ ਆਪਣੀ ਲਗਾਤਾਰ ਜੰਗ ਵਿਚ ਵਰਤੋਂ ਕੀਤੀ ਸੀ, ਹੁਣ ਅਫਗਾਨਿਸਤਾਨ ਵਿਚ ਤਾਕਤਵਰ ਹੋ ਗਿਆ। ਦੂਜੇ ਪਾਸੇ ਤਾਲਿਬਾਨ ਨੇ ਅਲਕਾਇਦਾ ਨੂੰ ਉਤਸ਼ਾਹ ਦਿੱਤਾ, ਜਿਸ ਨੇ ਇਸਲਾਮਿਕ ਦੁਨੀਆ ਵਿਚ ਅਮਰੀਕੀ ਬੇਵਫਾਈ ਦਾ ਬਦਲਾ ਲੈਣ ਲਈ 9/11 ਦੀ ਘਟਨਾ ਨੂੰ ਅੰਜਾਮ ਦਿੱਤਾ। ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਲਈ ਕੂਚ ਕੀਤਾ। ਇਸ ਤੋਂ ਬਾਅਦ 2003 ਵਿਚ ਇਰਾਕ ’ਤੇ ਚੜ੍ਹਾਈ ਕਰ ਦਿੱਤੀ, ਜਦੋਂਕਿ ਉਸ ਵੇਲੇ ਅਮਰੀਕਾ ਦਾ ਨਿਸ਼ਾਨਾ ਅਫਗਾਨਿਸਤਾਨ ਹੋਣਾ ਚਾਹੀਦਾ ਸੀ। ਓਸਾਮਾ-ਬਿਨ-ਲਾਦੇਨ ਦੇ ਖਾਤਮੇ ਤੋਂ ਪਹਿਲਾਂ ਇਸ ਬੇਅਸਰ ਜੰਗ ਵਿਚ ਇਕ ਦਹਾਕਾ ਤੇ ਇਕ ਟ੍ਰਿਲੀਅਨ ਡਾਲਰ ਬਰਬਾਦ ਹੋ ਗਏ ਸਨ।

 


Rakesh

Content Editor

Related News