ਜਾਣੋ ਕੌਣ ਹੈ ਖੁੱਲ੍ਹੇ ਕੇਸਾਂ ਵਾਲਾ ਵਾਇਰਲ ਜ਼ਖ਼ਮੀ ਨੌਜਵਾਨ ‘ਜੱਗੀ ਬਾਬਾ’

02/02/2021 5:51:17 PM

ਨਵੀਂ ਦਿੱਲੀ– 26 ਜਨਵਰੀ ਤੋਂ ਬਾਅਦ ਖੂਨ ਨਾਲ ਲੱਥ-ਪੱਥ, ਖੁੱਲ੍ਹੇ ਕੇਸਾਂ ਵਾਲੇ ਇਕ ਸਿੱਖ ਨੌਜਵਾਨ ਦੀਆਂ ਮੁਸਕਰਾਉਂਦੇ ਹੋਏ ਦੀਆਂ ਵਾਇਰਲ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆਂ ’ਤੇ ਕਾਫ਼ੀ ਲੋਕਪ੍ਰਿਅਤਾ ਹਾਸਲ ਕੀਤੀ। ਜ਼ਖ਼ਮੀ ਹਾਲਤ ’ਚ ਵੀ ਉਹ ਮੁਸਕਰਾ ਰਿਹਾ ਹੈ। ਤਸਵੀਰਾਂ ਵੇਖ ਕੇ ਹਰ ਕਿਸੇ ਦੇ ਮਨ ’ਚ ਸਵਾਲ ਉੱਠ ਰਿਹਾ ਹੈ ਕਿ ਆਖ਼ਿਰ ਇਹ ਨੌਜਵਾਨ ਕੌਣ ਹੈ ਅਤੇ ਕਿੱਥੋਂ ਆਇਆ ਹੈ? ਇਸ ਨਾਲ ਆਖ਼ਿਰ ਅਜਿਹਾ ਕੀ ਭਾਣਾ ਵਾਪਰ ਗਿਆ ਹੈ? ਅਸੀਂ ਤੁਹਾਨੂੰ ਇਸ ਨੌਜਵਾਨ ਬਾਰੇ ਜਾਣਕਾਰੀ ਦੇਵਾਂਗੇ। ਇਹ ਸਿੱਖ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂ ਜਗਸੀਰ ਸਿੰਘ (ਜੱਗੀ ਬਾਬਾ) ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ’ਚ ਡਟਿਆ ਹੋਇਆ ਸੀ ਤੇ ਲਾਂਗਰੀ ਦੀ ਸੇਵਾ ਨਿਭਾਉਂਦਾ ਸੀ। ਜੱਗੀ ਸਿੰਘ 26 ਜਨਵਰੀ ਦੀ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਸ ਵਲੋਂ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ। ਕੁੱਟਮਾਰ ਹੋਣ ਦੇ ਬਾਵਜੂਦ ਉਹ ਦਿੱਲੀ ਪੁਲਸ ਅੱਗੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ। 

PunjabKesari

ਲੋਕਾਂ ਵਲੋਂ ਅਤੇ ਉਸ ਨਾਲ ਮੌਜੂਦ ਕਿਸਾਨਾਂ ਵਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਕਿਸਾਨ ਅੰਦੋਲਨ ’ਚ ਮੌਜੂਦ ਪੁਲਸ ਪ੍ਰਸ਼ਾਸਨ ਲਈ ਵੀ ਲਾਂਗਰੀ ਦੀ ਸੇਵਾ ਕੀਤੀ ਸੀ, ਪੁਲਸ ਨੂੰ ਇਸ ਨੌਜਵਾਨ ਵਲੋਂ ਲੰਗਰ ਵੀ ਛਕਾਇਆ ਗਿਆ ਸੀ ਫਿਰ ਪੁਲਸ ਨੇ ਇਸ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ? ਜੱਗੀ ਸਿੰਘ ਇਕ ਗ਼ਰੀਬ ਪਰਿਵਾਰ ’ਚੋਂ ਹੈ। ਇੰਨਾ ਹੀ ਨਹੀਂ, ਕਿਸਾਨ ਸੰਘਰਸ਼ ਦੇ ਹੌਂਸਲੇ ਦੀ ਤਸਵੀਰ ਜਗਸੀਰ ਸਿੰਘ (ਜੱਗੀ ਬਾਬਾ) ਕੋਲ ਰਹਿਣ ਲਈ ਇਕ ਛੱਤ ਵੀ ਨਹੀਂ ਹੈ। 

PunjabKesari

ਅੱਜ ਪੰਧੇਰ ਪਿੰਡ ਦੀ ਪੰਚਾਇਤ ਵਲੋਂ ਜਗਸੀਰ ਸਿੰਘ ਦੇ ਘਰ ਲਈ ਜ਼ਮੀਨ ਦਿੱਤੀ ਗਈ। ਪਿੰਡ ਵਾਸੀਆਂ ਵਲੋਂ ਆਪਣੀ ਨੇਕ ਕਮਾਈ ’ਚੋਂ ਇੱਟਾਂ ਤੇ ਰੇਤੇ ਦੀ ਸੇਵਾ ਕਰਕੇ ਬਾਬਾ ਜੱਗੀ ਦੇ ਘਰ ਦੀ ਸ਼ੁਰੂਆਤ ਕਰਵਾਈ ਗਈ। ਪਿੰਡ ਦੀ ਪੰਚਾਇਤ ਨੇ ਲੋਕਾਂ ਨੂੰ ਵੀ ਜੱਗੀ ਸਿੰਘ ਦੇ ਘਰ ਦੀ ਉਸਾਰੀ ਲਈ ਸੇਵਾ ’ਚ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ।  

PunjabKesari

ਨੋਟ: ਇਸ ਸਿੱਖ ਨੌਜਵਾਨ ਦੀ ਬਹਾਦਰੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Rakesh

Content Editor

Related News