ਕੋਰੋਨਾ ਵਿਰੁੱਧ ਲੜਾਈ ''ਚ ਭਾਰਤ ਨੇ ਕੀਤੀ ਮਿਆਂਮਾਰ ਦੀ ਮਦਦ, WHO ਨੇ ਕੀਤੀ ਸ਼ਲਾਘਾ

10/15/2020 1:19:20 PM

ਨੈਸ਼ਨਲ ਡੈਸਕ- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਪ੍ਰਤੀਨਿਧੀ ਨੇ ਕੋਰੋਨਾ ਵਿਰੁੱਧ ਲੜਾਈ 'ਚ ਭਾਰਤ ਵਲੋਂ ਮਿਆਂਮਾਰ ਨੂੰ ਕੀਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਯੰਗੂਨ 'ਚ ਭਾਰਤੀ ਪੱਤਰਕਾਰ ਨਾਲ ਗੱਲ ਕਰਦੇ ਹੋਏ ਡਬਲਿਊ.ਐੱਚ.ਓ. ਪ੍ਰਤੀਨਿਧੀ ਡਾ. ਸਟੀਫਨ ਪਾਲ ਜੋਸਟ ਨੇ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਇਸ ਦੀ ਵੈਕਸੀਨ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਾਰਤ ਦੀ ਮਿਆਂਮਾਰ ਨੂੰ ਐਂਟੀਵਾਇਰਲ ਡਰੱਗ ਰੈਮਡੇਸੀਵਿਰ ਮਦਦ ਦੇ ਰੂਪ 'ਚ ਦੇਣ ਦੀ ਸ਼ਲਾਘਾ ਕੀਤੀ। ਮਹਾਮਾਰੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਅਤੇ ਇਸ ਨੂੰ ਨੈਸ਼ਨਲ ਹੈਲਥ ਅਥਾਰਿਟੀ ਅਤੇ ਸੈਂਟਰਲ ਕਮੇਟੀ ਨੇ ਅਪਣਾਇਆ ਹੈ।

ਇਸ ਦੇ ਨਾਲ ਹੀ ਲੋਕਾਂ ਨੂੰ ਹੋਰ ਵੱਧ ਸਾਵਧਾਨ ਅਤੇ ਚੌਕਸ ਰਹਿਣ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਗੁਆਂਢੀ ਦੇਸ਼ਾਂ ਨੂੰ ਕੋਰੋਨਾ ਨਾਲ ਲੜਨ 'ਚ ਮਦਦ ਦੇ ਦਾਇਰੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਨੇ ਇਸੇ ਮਹੀਨੇ 4 ਅਕਤੂਬਰ ਨੂੰ ਮਿਆਂਮਾਰ ਰੈਮਡੇਸੀਵਿਰ ਦੇ 3 ਹਜ਼ਾਰ ਟੀਕੇ ਦਿੱਤੇ ਸਨ। ਇਹ ਟੀਕੇ ਫੌਜ ਮੁਖੀ ਐੱਮ.ਐੱਮ. ਨਰਵਾਣੇ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਮਿਆਂਮਾਰ ਦੀ ਗੈਰ-ਫੌਜੀ ਨੇਤਾ ਆਂਗ ਸਾਨ ਸੂ ਕੀ ਨੂੰ ਸੌਂਪੇ ਸਨ।


DIsha

Content Editor

Related News