ਇਹ ਕਿਥੇ ਲਿਖਿਐ ਕਿ ਭਾਜਪਾ ਨੂੰ ਵੋਟ ਦੇਣ ਵਾਲਾ ਹਿੰਦੂ ਹੋਵੇਗਾ : ਗਹਿਲੋਤ

05/06/2023 3:57:13 PM

ਜੈਪੁਰ, (ਭਾਸ਼ਾ)– ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਦਿਆਂ ਵੀਰਵਾਰ ਨੂੰ ਸਵਾਲ ਉਠਾਇਆ ਕਿ ਇਹ ਕਿਥੇ ਲਿਖਿਆ ਹੈ ਕਿ ਜਿਹੜਾ ਭਾਜਪਾ ਨੂੰ ਵੋਟ ਦੇਵੇਗਾ ਉਹ ਹਿੰਦੂ ਹੋਵੇਗਾ। ਇਸਦੇ ਨਾਲ ਹੀ ਗਹਿਲੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਤੈਅ ਕਰਨ ਕਿ ਉਨ੍ਹਾਂ ਨੂੰ ‘ਵਿਕਾਸ ਤੇ ਵਿਜ਼ਨ’ ਚਾਹੀਦਾ ਹੈ ਜਾਂ ਸਿਰਫ ਲੋਕਾਂ ਨੂੰ ਭੜਕਾਉਣ ਵਾਲੇ ਮੁੱਦੇ। ਗਹਿਲੋਤ ਨਾਥਦੁਆਰਾ (ਰਾਜਸਮੰਦ) ’ਚ ਹਲਦੀਘਾਟੀ ਨੌਜਵਾਨ ਸੰਮੇਲਨ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਰਾਜ ’ਚ ਸਰਕਾਰਾਂ ਬਦਲਣ ’ਤੇ ਭਾਜਪਾ ਵਲੋਂ ਪਹਿਲੀ ਕਾਂਗਰਸ ਸਰਕਾਰ ਦੀਆਂ ਕਈ ਯੋਜਨਾਵਾਂ ਬੰਦ ਕਰਨ ਦਾ ਜ਼ਿਕਰ ਕਰਦਿਆਂ ਗਹਿਲੋਤ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਤੈਅ ਕਰ ਲਓ ਕਿ ਤੁਹਾਨੂੰ ਵਿਕਾਸ ਚਾਹੀਦਾ ਹੈ। ਤੁਹਾਨੂੰ ਵਿਜ਼ਨ ਚਾਹੀਦਾ ਹੈ ਜਾਂ....।

ਭਾਜਪਾ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਭੜਕਾਉਣ ਲਈ ਕੋਈ ਨਾ ਕੋਈ ਮੁੱਦਾ ਲੈ ਕੇ ਆ ਜਾਂਦੇ ਹੋ, ਧਰਮ ਦੇ ਨਾਂ ’ਤੇ, ਜਾਤ ਦੇ ਨਾਂ ’ਤੇ..... ਸਭ ਹਿੰਦੂ ਹਨ.. ਅਸੀਂ ਹਿੰਦੂ ਨਹੀਂ ਹਾਂ? ਇਹ ਕਿਥੇ ਲਿਖਿਆ ਹੈ ਕਿ ਭਾਜਪਾ ਨੂੰ ਜਿਹੜਾ ਵੋਟ ਪਾਏਗਾ ਉਹ ਹਿੰਦੂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੋਟ ਦਿਓਗੇ ਤਾਂ ਉਹ ਸਾਨੂੰ ਪ੍ਰਮਾਣ ਪੱਤਰ ਦੇਣਗੇ ਕਿ ਤੁਸੀਂ ਹਿੰਦੂ ਹੋ? ਭਾਜਪਾ ਨੂੰ ਵੋਟ ਨਹੀਂ ਦੇਵਾਂਗੇ ਤਾਂ?ਲੋਕਤੰਤਰ ’ਚ ਕੋਈ ਭਾਜਪਾ ਨੂੰ ਵੋਟ ਪਾਉਂਦਾ ਹੈ ਕੋਈ ਨਹੀਂ ਪਾਉਂਦਾ... ਕੋਈ ਕਾਂਗਰਸ ਨੂੰ ਵੋਟ ਪਾਉਂਦਾ ਹੈ ਕੋਈ ਨਹੀਂ ਵੀ ਪਾਉਂਦਾ। ਜਿਹੜੇ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਉਨ੍ਹਾਂ ਨੂੰ ਕੀ ਕਹੋਗੇ? ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਵੋਟ ਉਨ੍ਹਾਂ (ਭਾਜਪਾ) ਨੂੰ ਦਿਓ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਹਿੰਦੂ ਹਾਂ। ਉਨ੍ਹਾਂ ਨੂੰ ਵੋਟ ਨਾ ਦੇਣ ਵਾਲੇ ਹਿੰਦੂ ਨਹੀਂ ਹਨ। ਇਹ ਪਰਿਭਾਸ਼ਾ ਕਿੱਥੋਂ ਲੈ ਕੇ ਆਏ ਹਨ ਭਾਜਪਾ ਵਾਲੇ? ਇਹ ਗੱਲ ਦੇਸ ਦੇ ਹਿੱਤ ’ਚ ਨਹੀਂ ਹੈ। ਗਹਿਲੋਤ ਨੇ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਗਿਆਨ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਅੱਜ ਆਈ.ਟੀ. ’ਚ ਰਾਜਸਥਾਨ ਦੇਸ਼ ’ਚ ਪਹਿਲੇ ਸਥਾਨ ’ਤੇ ਹੈ। ਅਸੀਂ ਇੰਨਾ ਅੱਗੇ ਵੱਧ ਚੁੱਕੇ ਹਾਂ।


Rakesh

Content Editor

Related News