ਸਕਿਓਰਿਟੀ ਜਾਂਚ ਲਈ ਰੋਕਿਆ ਤਾਂ ਡਰਾਈਵਰ ਨੇ ਬੈਕ ਗੇਅਰ ਪਾ ਕੇ ਪੁਲਸ ਵਾਲਿਆਂ ''ਤੇ ਚੜ੍ਹਾ ''ਤੀ ਕਾਰ
Monday, Nov 18, 2024 - 09:27 AM (IST)
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਐਤਵਾਰ ਤੜਕੇ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਕਾਰ ਵਿਚ ਯਾਤਰਾ ਕਰ ਰਹੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨੌਜਵਾਨਾਂ ਵੱਲੋਂ ਕੀਤੇ ਇਸ ਹਮਲੇ ਵਿਚ 2 ਰਾਹਗੀਰ ਅਤੇ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ, ਪੁਲਸ ਕਾਂਸਟੇਬਲ ਅਨਿਰੁਧ ਸਹਸ੍ਰਬੁੱਧੇ ਅਤੇ ਦੋ ਹੋਰ ਅਧਿਕਾਰੀਆਂ ਨੇ ਸਵੇਰੇ ਕਰੀਬ 1.30 ਵਜੇ ਸਫਰਾਘਰ ਚੌਰਾਹੇ ਅਤੇ ਮੋਮੀਨਪੁਰਾ ਚੌਰਾਹੇ ਵਿਚਕਾਰ ਸੁਰੱਖਿਆ ਜਾਂਚ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਹਸ੍ਰਬੁੱਧੇ ਅਤੇ ਇਕ ਬੀਟ ਮਾਰਸ਼ਲ ਨੇ ਕਾਰ ਦਾ ਪਿੱਛਾ ਕੀਤਾ ਅਤੇ ਇਸ ਨੂੰ ਰੋਕਣ ਵਿਚ ਕਾਮਯਾਬ ਰਹੇ। ਹਾਲਾਂਕਿ ਡਰਾਈਵਰ ਨੇ ਕਾਰ ਨੂੰ ਪਿੱਛੇ ਕਰਕੇ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਹਸ੍ਰਬੁੱਧੇ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ ਵਿਚ ਕਾਰ ਨੇ ਇਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਇਕ ਘਰ ਦੀ ਰੇਲਿੰਗ ਨਾਲ ਜਾ ਟਕਰਾਈ। ਚਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਲੋਕਾਂ ਅਤੇ ਪੁਲਸ ਨੇ ਕਾਬੂ ਕਰ ਲਿਆ, ਜਦੋਂਕਿ ਇਕ ਨਾਬਾਲਗ ਸਮੇਤ ਦੋ ਹੋਰ ਭੱਜਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ : ਦਿਲਜੀਤ ਦਾ ਓਪਨ ਚੈਲੰਜ- 'ਸਾਰੀਆਂ ਸਟੇਟਾਂ 'ਚ ਬੈਨ ਕਰ ਦਿਓ ਦਾਰੂ, ਕਦੇ ਨਹੀਂ ਗਾਵਾਂਗਾ ਸ਼ਰਾਬ 'ਤੇ ਗਾਣਾ'
ਦੱਸਣਯੋਗ ਹੈ ਕਿ ਇਹ ਆਪਣੀ ਕਿਸਮ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਹੀਨੇ ਦਿੱਲੀ ਦੇ ਬੇਰ ਸਰਾਏ ਰੈੱਡ ਲਾਈਟ ਕਰਾਸਿੰਗ ਤੋਂ ਇਕ ਚਿੰਤਾਜਨਕ ਵੀਡੀਓ ਸਾਹਮਣੇ ਆਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਟਰੈਫਿਕ ਪੁਲਸ ਕਰਮਚਾਰੀ ਕਾਰ ਦੇ ਬੋਨਟ 'ਤੇ ਲਟਕ ਰਹੇ ਹਨ, ਜਦਕਿ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਹੈ ਅਤੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8