ਪਿਤਾ ਨੇ ਬੁਲੇਟ ਤੋਂ ਕੀਤਾ ਇਨਕਾਰ ਤਾਂ PVC ਪਾਈਪ ’ਤੇ ਬਣਾਈ ਇਲੈਕਟ੍ਰਿਕ ਬਾਈਕ, 5 ਰੁਪਏ ’ਚ ਚੱਲੇਗੀ 150 ਕਿਮੀ.
Tuesday, Nov 01, 2022 - 12:47 PM (IST)
ਮੇਰਠ– ਉੱਤਰ ਪ੍ਰਦੇਸ਼ ਦੇ ਮੇਰਠ ’ਚ ਰਹਿਣ ਵਾਲੇ ਦੋ ਭਰਾਵਾਂ ਅਕਸ਼ੈ ਅਤੇ ਅਨਮੋਲ ਕੁਮਾਰ ਦੀ ਬੁਲੇਟ ਲੈਣ ਦੀ ਇੱਛਾ ਜਦੋਂ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ ਆਪਣੀ ਇਸ ਇੱਛਾ ਪੂਰੀ ਕਰਨ ਲਈ ਆਪਣੇ ਹੁਨਰ ਅਤੇ ਮਿਹਨਤ ਨਾਲ ਇਲੈਕਟ੍ਰਿਕ ਬਾਈਕ ਬਣਾ ਦਿੱਤੀ। ਜਿਸ ਦਾ ਨਾਮ ਤੇਜਸ ਰੱਖਿਆ ਗਿਆ ਹੈ। ਇਹ ਬਾਈਕ ਬਣਾਉਣ ’ਚ ਉਨ੍ਹਾਂ ਨੂੰ 3 ਮਹੀਨੇ ਲੱਗ ਗਏ। ਬਾਈਕ ਬਣਾਉਣ ਲਈ ਦੋਵਾਂ ਭਰਾਵਾਂ ਨੇ ਪੀ. ਵੀ. ਸੀ. ਪਾਈਪ ਦੀ ਵਰਤੋਂ ਕੀਤੀ ਹੈ। ਇਹ ਇਲੈਕਟ੍ਰਿਕ ਬਾਈਕ ਤੁਹਾਨੂੰ ਸਿਰਫ 5 ਰੁਪਏ ’ਚ 150 ਕਿਲੋਮੀਟਰ ਘੁਮਾ ਸਕਦੀ ਹੈ।
ਇਹ ਵੀ ਪੜ੍ਹੋ– Musk ਦਾ ਤੋਹਫ਼ਾ! ਭਾਰਤੀ ਯੂਜ਼ਰਜ਼ ਨੂੰ ਮਿਲਿਆ Tweet Edit ਕਰਨ ਦਾ ਫੀਚਰ
ਅਕਸ਼ੈ ਐੱਮ. ਏ. ਸੋਸ਼ਿਆਲੋਜੀ ਅਤੇ ਅਨਮੋਲ ਪਾਲੀਟੈਕਨਿਕ ਦੀ ਪੜ੍ਹਾਈ ਕਰ ਰਹੇ ਹਨ। ਆਰਟ ’ਚ ਦਿਲਚਸਪੀ ਰੱਖਣ ਵਾਲੇ ਅਕਸ਼ੈ ਨੇ ਪੀ. ਵੀ. ਸੀ. ਪਾਈਪ ’ਤੇ ਬਾਈਕ ਦਾ ਡਿਜ਼ਾਈਨ ਕੀਤਾ ਤਾਂ ਭਰਾ ਅਨਮੋਲ ਨੇ ਤਕਨੀਕੀ ਬਲੂਪ੍ਰਿੰਟ ਬਣਾਇਆ।
ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ
ਪੈਟਰੋਲ ਦੀਆਂ ਵਧਦੀਆਂ ਕੀਮਤਾਂ ’ਚ ਇਹ ਇਲੈਕਟ੍ਰਿਕ ਬਾਈਕ ਲੋਕਾਂ ਦੇ ਪੈਸੇ ਬਚਾ ਸਕਦੀ ਹੈ ਅਤੇ ਵਾਤਾਵਰਣ ਨੂੰ ਬਚਾਉਣ ’ਚ ਵੀ ਕਾਰਗਰ ਹੈ। ਅਨਮੋਲ ਅਤੇ ਅਕਸ਼ੈ ਨੇ ਤੇਜਸ ਦਾ ਨਾਂ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਨਾਂ ’ਤੇ ਰੱਖਿਆ ਹੈ। ਇਸ ਨੂੰ ਬਣਾਉਣ ’ਚ ਕੁੱਲ 35 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ। ਇਸ ’ਚ 22 ਹਜ਼ਾਰ ਰੁਪਏ ਦੀ ਬੈਟਰੀ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਬਾਈਕ ’ਤੇ ਕੰਮ ਕਰ ਰਹੇ ਹਨ ਤਾਂ ਜੋ ਇਸ ਦੀ ਕੀਮਤ ਨੂੰ ਹੋਰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ