ਕੋਰੋਨਾਵਾਇਰਸ ਦੀ ਜਾਣਕਾਰੀ ਲਈ ਸਰਕਾਰ ਨੇ ਜਾਰੀ ਕੀਤਾ ਵਟਸਐਪ ਨੰਬਰ

03/20/2020 6:19:34 PM

ਗੈਜੇਟ ਡੈਸਕ– ਕੋਰੋਨਾਵਾਇਰਸ ਦਾ ਖੌਫ ਪੂਰੀ ਦੁਨੀਆ ’ਚ ਵਧਦਾ ਹੀ ਜਾ ਰਿਹਾ ਹੈ। ਭਾਰਤ ਸਰਕਾਰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕ ਰਹੀ ਹੈ। ਹੁਣ ਸਰਕਾਰ ਨੇ ਇੰਟਸੈਂਟ ਮੈਸੇਜਿੰਗ ਐਪ ਵਟਸਐਪ ’ਤੇ ਇਕ ਅਧਿਕਾਰਤ ਚੈਟਬਾਟ ਲਾਂਚ ਕੀਤਾ ਹੈ। ਇਸ ਚੈਟਬਾਟ ਨਾਲ ਤੁਸੀਂ ਕੋਰੋਨਾਵਾਇਰਸ (COVID0-19) ਨਾਲ ਜੁੜੀ ਸਾਰੀ ਜਾਣਕਾਰੀ ਲੈ ਸਕਦੇ ਹੋ। ਵਟਸਐਪ ਦੇ ਇਸ ਚੈਟਬਾਟ ਨੂੰ WhatsApp MyGov Corona Helpdesk ਨਾਂ ਦਿੱਤਾ ਗਿਆ ਹੈ। ਇਹ ਚੈਟਬਾਟ ਸਾਰੇ ਵਟਸਐਪ ਯੂਜ਼ਰਜ਼ ਲਈ ਉਪਲੱਬਧ ਹੈ। 

ਦੱਸ ਦੇਈਏ ਕਿ ਚੈਟਬਾਟ ਤੋਂ ਇਲਾਵਾ ਸਰਕਾਰ ਨੇ ਕੋਰੋਨਾਵਾਇਰਸ ਨੈਸ਼ਨਲ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਹ ਟੋਲ-ਫ੍ਰੀ ਨੰਬਰ - 011-23978046 ਅਤੇ 1075 ਹੈ। ਇਸ ਤੋਂ ਇਲਾਵਾ ncov2019@gov.in ਈ-ਮੇਲ ਐਡਰੈੱਸ ’ਤੇ ਵੀ ਲੋਕ ਕੋਰੋਨਾਵਾਇਰਸ ਨਾਲ ਜੁੜੀ ਕੋਈ ਵੀ ਜਾਣਕਾਰੀ ਲੈ ਸਕਦੇ ਹਨ। 

Prepare and help others to prepare#COVID2019 pic.twitter.com/U9O4H1iTQz

— NPPA~India🇮🇳 (@nppa_india) March 20, 2020

 

ਇੰਝ ਕੰਮ ਕਰਦਾ ਹੈ ਵਟਸਐਪ ਚੈਟਬਾਟ 
– ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣੇ ਫੋਨ ’ਚ MyGov Corona Helpdesk ਦੇ ਨਾਂ ਨਾਲ ਇਕ ਨੰਬਰ 9013151515 ਸੇਵ ਕਰਨਾ ਹੋਵੇਗਾ। – ਇਸ ਤੋਂ ਬਾਅਦ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਕਿਸੇ ਜਾਣਕਾਰੀ ਲਈ ਵਟਸਐਪ ’ਤੇ ਇਸ ਬਾਟ ਨੂੰ ਮੈਸੇਜ ਭੇਜਣਾ ਹੋਵੇਗਾ। 
– ਇਹ ਬਾਟ ਜੋ ਜਵਾਬ ਯੂਜ਼ਰਜ਼ ਨੂੰ ਭੇਜੇਗਾ ਉਹ ਆਟੋਮੇਟਿਡ ਹੋਵੇਗਾ। 

ਇਥੇ ਤੁਹਾਨੂੰ ਅਜਿਹੇ ਸਵਾਲਾਂ ਦੇ ਆਸਾਨੀ ਨਾਲ ਜਵਾਬ ਮਿਲਣਗੇ
o       What is Coronavirus?, 

o       What are symptoms?

o       How do you protect yourself?

o       Myth busters

o       Travel advisory

ਇਸ ਕਾਰਨ ਚੁਕਿੱਆ ਗਿਆ ਇਹ ਕਦਮ
ਇਸ ਚੈਟਬਾਟ ਨੂੰ ਭਾਰਤ ’ਚ ਲਿਆਉਣ ਦਾ ਸਭ ਤੋਂ ਵੱਡਾ ਉਦੇਸ਼ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਮਿਲ ਸਕੇ ਅਤੇ ਇਸ ਵਾਇਰਸ ਨਾਲ ਜੁੜੇ ਉਨ੍ਹਾਂ ਦੇ ਭਰਮ ਨੂੰ ਦੂਰ ਕੀਤਾ ਜਾ ਸਕੇ। 

ਜ਼ਿਕਰਯੋਗ ਹੈ ਕਿ ਦੇਸ਼ ’ਚ ਹੁਣ ਤਕ ਕੋਰੋਨਾਵਾਇਰਸ ਦੇ 193 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ’ਚੋਂ 25 ਵਿਦੇਸ਼ੀ ਹਨ। ਦੇਸ਼ ’ਚ ਕੁਲ 4 ਲੋਕਾਂ ਨੂੰ ਕੋਰੋਨਾਵਾਇਰਸ ਆਪਣੀ ਚਪੇਟ ’ਚ ਲੈ ਚੁੱਕਾ ਹੈ। ਸਰਕਾਰ ਲਗਾਤਾਰ ਲੋਕਾਂ ਨੂੰ ਕੋਰੋਨਾਵਾਇਰਸ ਪ੍ਰਤੀ ਜਾਗਰੂਕ ਕਰ ਰਹੀ ਹੈ। ਵੀਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਬਧੋਨ ’ਚ ਦੇਸ਼ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਘਰ ’ਚ ਹੀ ਰਹਿਣ ਦੀ ਅਪੀਲ ਕੀਤੀ। ਉਥੇ ਹੀ 22 ਮਾਰਚ ਯਾਨੀ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਜਨਤਾ ਕਰਫਿਊ ਦਾ ਐਲਾਨ ਵੀ ਕੀਤਾ। ਦੱਸ ਦੇਈਏ ਕਿ ਦੁਨੀਆ ਭਰ ’ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਢਾਈ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। 

 


Rakesh

Content Editor

Related News