WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ
Friday, Nov 03, 2023 - 07:21 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਭਾਰਤ 'ਚ 71 ਲੱਖ ਤੋਂ ਵੱਧ ਅਕਾਊਂਟ ਬੈਨ ਕਰ ਦਿੱਤੇ ਹਨ। ਇਹ ਸਾਰੇ ਅਕਾਊਂਟ ਆਈ.ਟੀ. ਕਾਨੂੰਨ ਤਹਿਤ ਬੈਨ ਕੀਤੇ ਗਏ ਹਨ। ਸ਼ਿਕਾਇਤਾਂ 'ਤੇ ਆਧਾਰ 'ਤੇ ਵਟਸਐਪ ਹਰ ਮਹੀਨੇ ਇਹ ਕਾਰਵਾਈ ਕਰਦਾ ਹੈ ਅਤੇ ਮਹੀਨੇ ਦੇ ਅਖੀਰ 'ਚ ਯੂਜ਼ਰ ਸੇਫਟੀ ਰਿਪੋਰਟ ਜਾਰੀ ਕਰਦਾ ਹੈ।
1 ਸਤੰਬਰ ਤੋਂ 30 ਸਤੰਬਰ 2023 ਵਿਚਕਾਰ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ +91 ਕੰਟਰੀ ਕੋਡ ਵਾਲੇ 71,11,000 ਵਟਸਐਪ ਅਕਾਊਂਟ ਬੈਨ ਹੋਏ ਹਨ। ਇਨ੍ਹਾਂ 'ਚੋਂ 25,71,000 ਅਕਾਊਂਟ ਨੂੰ ਕੰਪਨੀ ਨੇ ਖੁਦ ਬੈਨ ਕੀਤਾ ਹੈ ਯਾਨੀ ਇਨ੍ਹਾਂ ਅਕਾਊਂਟ ਨੂੰ ਲੈ ਕੇ ਲੋਕਾਂ ਨੇ ਸ਼ਿਕਾਇਤਾਂ ਨਹੀਂ ਕੀਤੀਆਂ ਸਨ।
ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'
ਸਤੰਬਰ ਮਹੀਨੇ 'ਚ ਵਟਸਐਪ ਨੂੰ ਸ਼ਿਕਾਇਤ ਅਪੀਲ ਕਮੇਟੀ ਵੱਲੋਂ 6 ਆਦੇਸ਼ ਮਿਲੇ ਸਨ ਅਤੇ ਸਾਰਿਆਂ ਨੂੰ ਸਵੀਕਾਰ ਕੀਤਾ ਗਿਆ। ਇਸਤੋਂ ਪਹਿਲਾਂ ਅਗਸਤ 'ਚ ਵਟਸਐਪ ਨੇ ਭਾਰਤ 'ਚ 74 ਲੱਖ ਅਕਾਊਂਟ ਬੈਨ ਕੀਤੇ।
ਵਟਸਐਪ ਨੂੰ ਸਤੰਬਰ ਮੀਹਨੇ 'ਚ 10,442 ਯੂਜ਼ਰਜ਼ ਨੇ ਸਪੈਮ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਸਨ। ਅਕਾਊਂਟ ਸਪੋਰਟ ਨੂੰ ਲੈ ਕੇ 1,031, ਬੈਨ ਕਰਨ ਨੂੰ ਲੈ ਕੇ 7,396, ਪ੍ਰੋਡਕਟ ਸਪੋਰਟ ਨੂੰ ਲੈ ਕੇ 370, ਸੇਫਟੀ ਲਈ 127 ਅਤੇ ਅਦਰ ਸਪੋਰਟ ਨੂੰ ਲੈ ਕੇ 1,518 ਸ਼ਿਕਾਇਤਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਤੁਹਾਡਾ ਵੀ ਅਕਾਊਂਟ ਹੋ ਸਕਦਾ ਹੈ ਬੈਨ
2021 'ਚ ਨਵੇਂ ਅਈ.ਟੀ. ਨਿਯਮ ਆਉਣ ਤੋਂ ਬਾਅਦ ਵਟਸਐਪ ਹਰ ਮਹੀਨੇ ਸ਼ਿਕਾਇਤ ਅਪੀਲ ਦੀ ਰਿਪੋਰਟ ਜਾਰੀ ਕਰਦਾ ਹੈ। ਇਸ ਵਿਚ ਸਪੈਮ, ਨਿਊਡਿਟੀ ਆਦਿ ਨੂੰ ਲੈ ਕੇ ਸ਼ਿਕਾਇਤਾਂ ਸ਼ਾਮਲ ਹੁੰਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵਟਸਐਪ ਅਕਾਊਂਟ ਰਾਹੀਂ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਕਰਦੇ ਹੋ ਤਾਂ ਤੁਹਾਡਾ ਵੀ ਅਕਾਊਂਟ ਬੈਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਫੋਨ ਟੈਪਿੰਗ ਮਾਮਲਾ : ਸਰਕਾਰ ਨੇ ਐਪਲ ਨੂੰ ਭੇਜਿਆ ਨੋਟਿਸ, ਜਾਂਚ ਸ਼ੁਰੂ