ਅਚਾਨਕ ਕੀ ਹੋਇਆ ਇੰਡੀਆ ਨੂੰ ਸਿਰਫ ''ਭਾਰਤ'' ਕਹਿਣ ਦੀ ਲੋੜ ਪੈ ਗਈ: ਮਮਤਾ ਬੈਨਰਜੀ

Tuesday, Sep 05, 2023 - 04:08 PM (IST)

ਅਚਾਨਕ ਕੀ ਹੋਇਆ ਇੰਡੀਆ ਨੂੰ ਸਿਰਫ ''ਭਾਰਤ'' ਕਹਿਣ ਦੀ ਲੋੜ ਪੈ ਗਈ: ਮਮਤਾ ਬੈਨਰਜੀ

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਡੀਆ ਹੀ ਭਾਰਤ ਹੈ ਤਾਂ ਅਚਾਨਕ ਅਜਿਹਾ ਕੀ ਹੋਇਆ ਕਿ ਦੇਸ਼ ਨੂੰ ਸਿਰਫ ਭਾਰਤ ਹੀ ਕਹਿਣਾ ਚਾਹੀਦਾ। 'ਪ੍ਰੈਜ਼ੀਡੈਂਟ ਆਫ਼ ਭਾਰਤ' (ਭਾਰਤ ਦੇ ਰਾਸ਼ਟਰਪਤੀ) ਦੇ ਨਾਂ ਤੋਂ ਜੀ20 ਦੇ ਰਾਤ ਦੇ ਭੋਜ ਲਈ ਸੱਦੇ ਪੱਤਰ ਨੂੰ ਲੈ ਕੇ ਉਠੇ ਵਿਵਾਦ ਦੇ ਸੰਦਰਭ 'ਚ ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇਸ਼ ਨੂੰ ਇੰਡੀਆ ਦੇ ਨਾਂ ਤੋਂ ਜਾਣਦੀ ਹੈ। ਮਮਤਾ ਨੇ ਇੱਥੇ ਇਕ ਸਰਕਾਰੀ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਸੁਣਿਆ ਹੈ ਕਿ ਭਾਰਤ ਦਾ ਨਾਂ ਬਦਲਿਆ ਜਾ ਰਿਹਾ ਹੈ। ਮਾਣਯੋਗ ਰਾਸ਼ਟਰਪਤੀ ਦੇ ਨਾਂ ਤੋਂ ਭੇਜੇ ਗਏ ਜੀ20 ਦੇ ਸੱਦੇ ਪੱਤਰ 'ਤੇ 'ਭਾਰਤ' ਲਿਖਿਆ ਹੋਇਆ ਹੈ। ਅਸੀਂ ਦੇਸ਼ ਨੂੰ ਭਾਰਤ ਕਹਿੰਦੇ ਹਾਂ, ਇਸ ਵਿਚ ਨਵਾਂ ਕੀ ਹੈ? ਅੰਗਰੇਜ਼ੀ 'ਚ ਅਸੀਂ ਇੰਡੀਆ ਕਹਿੰਦੇ ਹਾਂ... ਕੁਝ ਵੀ ਨਵਾਂ ਨਹੀਂ ਹੈ। 

ਇਹ ਵੀ ਪੜ੍ਹੋ- ਦਿੱਲੀ 'ਚ CM ਕੇਜਰੀਵਾਲ ਤੇ ਉਪ ਰਾਜਪਾਲ ਨੇ ਮਿਲ ਕੇ 400 ਇਲੈਕਟ੍ਰਿਕ ਬੱਸਾਂ ਨੂੰ ਵਿਖਾਈ ਹਰੀ ਝੰਡੀ

ਦੁਨੀਆ ਸਾਨੂੰ ਇੰਡੀਆ ਦੇ ਨਾਂ ਤੋਂ ਜਾਣਦੀ ਹਾਂ। ਅਚਾਨਕ ਕੀ ਹੋ ਗਿਆ ਕਿ ਦੇਸ਼ ਦੇ ਨਾਂ ਨੂੰ ਬਦਲਣ ਦੀ ਲੋੜ ਪੈ ਗਈ? ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਇਤਿਹਾਸ ਨੂੰ ਫਿਰ ਤੋਂ ਲਿਖਿਆ ਜਾ ਰਿਹਾ ਹੈ। ਸਰਕਾਰ ਨੇ ਇਸ ਮੁੱਦੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਦੀ ਪ੍ਰਧਾਨਗੀ ਵਿਚ 9 ਅਤੇ 10 ਸਤੰਬਰ ਨੂੰ ਦਿੱਲੀ ਵਿਚ ਜੀ20 ਸ਼ਿਖਰ ਸੰਮਲੇਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ ਦੁਨੀਆ ਭਰ ਦੇ ਨੇਤਾ ਇਸ ਵਿਚ ਹਿੱਸਾ ਲੈਣਗੇ। 

ਇਹ ਵੀ ਪੜ੍ਹੋ ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Tanu

Content Editor

Related News