''ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਕੀ ਹੋਇਆ ਸੀ'', ਹਵਾਬਾਜ਼ੀ ਮੰਤਰੀ ਨੇ ਦੱਸੀ ਕੱਲੀ-ਕੱਲੀ ਗੱਲ

Saturday, Jun 14, 2025 - 03:04 PM (IST)

''ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਕੀ ਹੋਇਆ ਸੀ'', ਹਵਾਬਾਜ਼ੀ ਮੰਤਰੀ ਨੇ ਦੱਸੀ ਕੱਲੀ-ਕੱਲੀ ਗੱਲ

ਨਵੀਂ ਦਿੱਲੀ : ਅਹਿਮਦਾਬਾਦ ਜਹਾਜ਼ ਹਾਦਸੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਉਹਨਾਂ ਨੇ ਇਸ ਹਾਦਸੇ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 'ਹਾਦਸੇ ਦਾ ਸ਼ਿਕਾਰ ਹੋਇਆ AIC 171 ਜਹਾਜ਼ 650 ਫੁੱਟ ਦੀ ਉਚਾਈ 'ਤੇ ਖ਼ਰਾਬ ਹੋ ਗਿਆ ਸੀ। ਪਾਇਲਟ ਨੇ ਐਮਰਜੈਂਸੀ ਕਾਲ ਦਿੱਤੀ ਸੀ।' 4-5 ਸਕਿੰਟ ਦੇ ਸੁਨੇਹੇ ਵਿੱਚ ਸੁਮਿਤ ਕਹਿ ਰਿਹਾ ਸਨ, 'ਮੇਡੇ, ਮੇਡੇ, ਮੇਡੇ...। ਸ਼ਕਤੀ ਘੱਟ ਰਹੀ ਹੈ, ਜਹਾਜ਼ ਉੱਠ ਨਹੀਂ ਰਿਹਾ। ਅਸੀਂ ਬਚਾਂਗੇ ਨਹੀਂ।' ਜਹਾਜ਼ ਹਵਾਈ ਅੱਡੇ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਦੁਪਹਿਰ 1:40 ਵਜੇ ਹਾਦਸਾਗ੍ਰਸਤ ਹੋ ਗਿਆ। ਸਾਨੂੰ ਹਾਦਸੇ ਦੀ ਜਾਣਕਾਰੀ 2 ਵਜੇ ਮਿਲੀ। ਅੱਗ 'ਤੇ ਸ਼ਾਮ 6 ਵਜੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : Breaking: ਪਾਉਂਟਾ ਸਾਹਿਬ 'ਚ ਜ਼ਬਰਦਸਤ ਹੰਗਾਮਾ, ਰੱਜ ਕੇ ਵਰ੍ਹੇ ਇੱਟਾਂ-ਪੱਥਰ, ਪੁਲਸ ਨੇ ਕਰ 'ਤਾ ਲਾਠੀਚਾਰਜ

ਉਹਨਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਸਾਨੂੰ ਕੱਲ੍ਹ ਸ਼ਾਮ (ਸ਼ੁੱਕਰਵਾਰ) 5 ਵਜੇ ਹਾਦਸੇ ਵਾਲੀ ਥਾਂ ਤੋਂ ਬਲੈਕ ਬਾਕਸ ਮਿਲਿਆ ਹੈ, ਜਿਸਦੀ ਜਾਂਚ ਕਰਨੀ ਅਜੇ ਬਾਕੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਪਹਿਲੇ ਦਿਨ ਤੋਂ ਹੀ ਹਾਦਸੇ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ, 2 ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਉਹਨਾਂ ਕਿਹਾ ਕਿ ਇਸ ਹਾਦਸੇ ਤੋਂ ਪਹਿਲਾਂ, ਜਹਾਜ਼ ਨੇ ਪੈਰਿਸ ਤੋਂ ਦਿੱਲੀ ਅਤੇ ਦਿੱਲੀ ਤੋਂ ਅਹਿਮਦਾਬਾਦ ਦੀ ਉਡਾਣ ਬਿਨਾਂ ਕਿਸੇ ਘਟਨਾ ਦੇ ਤੈਅ ਕੀਤੀ ਸੀ। ਉਹਨਾਂ ਕਿਹਾ ਕਿ ਜਹਾਜ਼ ਹਾਦਸੇ ਕਾਰਨ ਹਵਾਈ ਅੱਡਾ ਦੁਪਹਿਰ 2.30 ਵਜੇ ਬੰਦ ਕਰ ਦਿੱਤਾ ਗਿਆ ਸੀ ਅਤੇ ਸਾਰੇ ਪ੍ਰੋਟੋਕੋਲ ਪੂਰੇ ਕਰਨ ਤੋਂ ਬਾਅਦ ਸ਼ਾਮ 5 ਵਜੇ ਖੋਲ੍ਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਡਾਣਾਂ ਆਮ ਵਾਂਗ ਸ਼ੁਰੂ ਕਰ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰ ਦੇਵੇਗੀ ਵਾਇਰਲ ਵੀਡੀਓ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ, "ਉਡਾਣ ਭਰਨ ਤੋਂ ਲਗਭਗ 650 ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਜਹਾਜ਼ ਦੀ ਉਚਾਈ ਘੱਟਣੀ ਸ਼ੁਰੂ ਹੋ ਗਈ। ਪਾਇਲਟ ਨੇ ਤੁਰੰਤ ਏਟੀਸੀ ਨੂੰ ਐਮਰਜੈਂਸੀ ਬਾਰੇ ਸੂਚਿਤ ਕੀਤਾ। ਏਟੀਸੀ ਨੇ ਜਦੋਂ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕੋਈ ਜਵਾਬ ਨਹੀਂ ਮਿਲਿਆ। 1 ਮਿੰਟ ਬਾਅਦ ਜਹਾਜ਼ ਹਵਾਈ ਅੱਡੇ ਤੋਂ 2 ਕਿਲੋਮੀਟਰ ਦੂਰ ਮੇਘਾਨੀ ਨਗਰ ਵਿੱਚ ਹਾਦਸਾਗ੍ਰਸਤ ਹੋ ਗਿਆ।' 

ਇਹ ਵੀ ਪੜ੍ਹੋ : Rain Alert: 14, 15, 16, 17, 18 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, IMD ਵਲੋਂ ਭਾਰੀ ਮੀਂਹ ਦਾ ਵੀ ਅਲਰਟ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

rajwinder kaur

Content Editor

Related News