Plane Crash ਹੋਣ ਤੋਂ ਪਹਿਲਾਂ ਜਹਾਜ਼ 'ਚ ਸਵਾਰ ਵਿਜੇ ਰੂਪਾਨੀ ਦੀ ਤਸਵੀਰ ਆਈ ਸਾਹਮਣੇ
Thursday, Jun 12, 2025 - 05:38 PM (IST)
 
            
            ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਯਾਨੀ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਗਿਆ। ਏਅਰ ਇੰਡੀਆ ਦੀ ਇਕ ਫਲਾਈਟ, ਜਿਸ ਨੇ ਲੰਡਨ ਲਈ ਉਡਾਣ ਭਰੀ ਸੀ, ਟੇਕਆਫ ਦੇ ਕੁਝ ਮਿੰਟਾਂ ਬਾਅਦ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੇ ਸਮੇਂ ਜਹਾਜ਼ 'ਚ ਕੁੱਲ 242 ਲੋਕ ਸਵਾਰ ਸਨ, ਜਿਸ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਵੀ ਸ਼ਾਮਲ ਸਨ। ਜਹਾਜ਼ ਕ੍ਰੈਸ਼ ਤੋਂ ਠੀਕ ਪਹਿਲੇ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਜਹਾਜ਼ ਦੇ ਅੰਦਰ ਮੌਜੂਦ ਇਕ ਔਰਤ ਨੇ ਲਈ ਸੀ।
ਇਹ ਵੀ ਪੜ੍ਹੋ : Air India ਦਾ ਪਲੇਨ ਕ੍ਰੈਸ਼; ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ
ਜਹਾਜ਼ 'ਚ ਸਵਾਰ ਲੋਕਾਂ ਦੀ ਸੂਚੀ ਵੀ ਸਾਹਮਣੇ ਆਈ ਹੈ। ਇਸ ਸੂਚੀ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਨਾਂ ਵੀ ਸ਼ਾਮਲ ਹੈ। ਕਿਹਾ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਜਹਾਜ਼ ਕ੍ਰੈਸ਼ ਹੋਇਆ। ਏਅਰ ਇੰਡੀਆ ਮੁਤਾਬਕ ਜਹਾਜ਼ ਵਿਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਜਹਾਜ਼ ਵਿਚ 217 ਬਾਲਗ, 11 ਬੱਚੇ ਅਤੇ 2 ਨਵਜਨਮੇ ਬੱਚੇ ਸ਼ਾਮਲ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            