242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, ਅਮਿਤ ਸ਼ਾਹ ਨੇ CM ਪਟੇਲ ਨਾਲ ਕੀਤੀ ਗੱਲਬਾਤ

Thursday, Jun 12, 2025 - 03:17 PM (IST)

242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, ਅਮਿਤ ਸ਼ਾਹ ਨੇ CM ਪਟੇਲ ਨਾਲ ਕੀਤੀ ਗੱਲਬਾਤ

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਮਿਲੀ ਜਾਣਕਾਰੀ ਮੁਤਾਬਕ ਅਹਿਮਦਾਬਾਦ ਏਅਰਪੋਰਟ ਤੋਂ ਜਹਾਜ਼ ਦੇ ਟੇਕ ਆਫ਼ ਕਰਨ ਦੇ ਤੁਰੰਤ ਬਾਅਦ ਹਾਦਸਾ ਵਾਪਰਿਆ। ਅਹਿਮਦਾਬਾਦ ਪੁਲਸ ਕੰਟਰੋਲ ਰੂਮ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਅਤੇ ਟੇਕ ਆਫ਼ ਕਰਨ ਦੇ ਕੁਝ ਦੇਰ ਬਾਅਦ ਮੇਘਾਨੀਨਗਰ ਕੋਲ ਕਰੈਸ਼ ਹੋ ਗਿਆ।

ਇਹ ਵੀ ਪੜ੍ਹੋ- Air India ਦਾ ਪਲੇਨ ਕ੍ਰੈਸ਼; ਸਾਬਕਾ CM ਵਿਜੇ ਰੂਪਾਨੀ ਵੀ ਸਨ ਸਵਾਰ

ਇਸ ਹਾਦਸੇ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਹਾਜ਼ ਹਾਦਸੇ ਦੇ ਸਬੰਧ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਰਜਨੀਕਾਂਤਭਾਈ ਪਟੇਲ, ਗ੍ਰਹਿ ਮੰਤਰੀ ਅਤੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਹਰ ਤਰ੍ਹਾਂ ਦੀ ਮਦਦ ਉਪਲਬਧ ਕਰਾਉਣ ਦਾ ਭਰੋਸਾ ਵੀ ਦਿੱਤਾ ਹੈ। 

ਇਹ ਵੀ ਪੜ੍ਹੋ- ਕ੍ਰੈਸ਼ ਹੋਇਆ ਏਅਰ ਇੰਡੀਆ ਦਾ ਜਹਾਜ਼, 200 ਤੋਂ ਵੱਧ ਲੋਕ ਸਨ ਸਵਾਰ

ਦੱਸ ਦੇਈਏ ਕਿ ਏਅਰਪੋਰਟ ਤੋਂ ਮੇਘਾਨੀਨਗਰ ਦੀ ਦੂਰੀ 15 ਕਿਲੋਮੀਟਰ ਦੇ ਕਰੀਬ ਹੈ। ਹਾਦਸੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਜਹਾਜ਼ ਦੇ ਕਰੈਸ਼ ਹੋ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਘਟਨਾ ਵਾਲੀ ਥਾਂ 'ਤੇ ਕਾਲਾ ਧੂੰਏਂ ਦਾ ਗੁਬਾਰਾ ਆਸਮਾਨ ਵਿਚੋਂ ਉੱਠਦਾ ਵਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਅਜੇ ਤੱਕ ਹਾਦਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। NDRF ਅਤੇ BSF ਦੀਆਂ ਟੀਮਾਂ ਨੂੰ ਹਾਦਸੇ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ ਹੈ।

 


author

Tanu

Content Editor

Related News