ਕੀ ਕਦੇ ਸੋਚਿਆ ਮਰਨ ਤੋਂ ਬਾਅਦ ਕੀ ਹੁੰਦੈ ? 8 ਮਿੰਟ ਲਈ ਮਰੀ ਔਰਤ ਨੇ ਦੱਸੀ ਆਪਬੀਤੀ

Sunday, Jun 01, 2025 - 11:53 AM (IST)

ਕੀ ਕਦੇ ਸੋਚਿਆ ਮਰਨ ਤੋਂ ਬਾਅਦ ਕੀ ਹੁੰਦੈ ? 8 ਮਿੰਟ ਲਈ ਮਰੀ ਔਰਤ ਨੇ ਦੱਸੀ ਆਪਬੀਤੀ

ਇੰਟਰਨੈਸ਼ਨਲ ਡੈਸਕ : ਮੌਤ...ਇੱਕ ਐਸਾ ਸ਼ਬਦ ਜੋ ਸਿਰਫ਼ ਸੁਣਨ ਨਾਲ ਹੀ ਮਨ 'ਚ ਡਰ ਵਸਾ ਦਿੰਦਾ ਹੈ। ਹਰ ਇਨਸਾਨ ਜਾਣਦਾ ਹੈ ਕਿ ਇੱਕ ਦਿਨ ਇਹ ਸੱਚਾਈ ਉਸਦੇ ਸਾਹਮਣੇ ਹੋਣੀ ਹੈ ਪਰ ਫਿਰ ਵੀ ਅਸੀਂ ਇਸਦੀ ਕਲਪਨਾ ਨਹੀਂ ਕਰ ਸਕਦੇ। ਪਰ ਜਦੋਂ ਕੋਈ ਮੌਤ ਦੇ ਮੂੰਹ 'ਚ ਜਾ ਕੇ ਮੁੜ ਆਉਂਦਾ ਹੈ, ਤਾਂ ਉਹ ਅਨੁਭਵ ਸਿਰਫ਼ ਰੌਂਗਟੇ ਖੜ੍ਹੇ ਕਰਨ ਵਾਲਾ ਨਹੀਂ, ਸਗੋਂ ਜ਼ਿੰਦਗੀ ਦੇ ਅਰਥ ਨੂੰ ਨਵੀਂ ਰੋਸ਼ਨੀ 'ਚ ਸਮਝਾਉਂਦਾ ਹੈ।
33 ਸਾਲਾ ਬਰੀਆਨਾ ਲੈਫਰਟੀ, ਜੋ ਕਿ ਅਮਰੀਕਾ ਦੀ ਵਸਨੀਕ ਹੈ, ਇਕ ਐਸੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਕੇਂਦਰ ਬਣੀ। ਉਹ ਮਾਇੋਕਲੋਨਸ ਡਿਸਟੋਨੀਆ ਨਾਮਕ ਬਿਮਾਰੀ ਨਾਲ ਪੀੜਤ ਸੀ – ਇਹ ਇਕ ਅਜਿਹੀ ਨਿਊਰੋਲੌਜੀਕਲ ਸਮੱਸਿਆ ਹੈ ਜਿਸ ਵਿੱਚ ਮਾਸਪੇਸ਼ੀਆਂ ਬੇਕਾਬੂ ਹੋ ਜਾਂਦੀਆਂ ਹਨ। ਇੰਨੀ ਤੇਜ਼ੀ ਨਾਲ ਉਹਦੀ ਹਾਲਤ ਗੰਭੀਰ ਹੋਈ ਕਿ ਉਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਿੱਥੇ ਇੱਕ ਸਮੇਂ ਲਈ ਡਾਕਟਰਾਂ ਨੇ ਉਨ੍ਹੇ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ...30 ਨਹੀਂ 40 ਦਿਨ ਬੰਦ ਰਹਿਣਗੇ ਸਕੂਲ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

8 ਮਿੰਟ ਮੌਤ ਦੇ ਮੂੰਹ 'ਚ ਪਰ ਜਾਗਦੀ ਰਹੀ ਆਤਮਾ 

ਉਹ ਕਹਿੰਦੀ ਹੈ ਕਿ ਜਦੋਂ ਬਰੀਆਨਾ ਦੇ ਦਿਮਾਗ ਨੇ ਕੰਮ ਕਰਨਾ ਛੱਡ ਦਿੱਤਾ, ਉਨ੍ਹਾਂ 8 ਮਿੰਟਾਂ ਦੇ ਦੌਰਾਨ ਉਸਨੇ ਕਿਹਾ ਕਿ ਉਸਦੀ ਆਤਮਾ ਸਰੀਰ ਤੋਂ ਵੱਖ ਹੋ ਗਈ। “ਮੈਂ ਆਪਣੇ ਆਪ ਨੂੰ ਨਹੀਂ ਵੇਖਿਆ, ਪਰ ਮੈਂ ਇਕ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਕੋਈ ਦਰਦ ਨਹੀਂ ਸੀ, ਨਾ ਕੋਈ ਡਰ। ਸਭ ਕੁਝ ਬਹੁਤ ਹੀ ਸ਼ਾਂਤ ਸੀ। ਮੈਂ ਆਪਣੇ ਜੀਵਨ 'ਚ ਕਦੇ ਵੀ ਇੰਨਾ ਜ਼ਿੰਦਾ ਮਹਿਸੂਸ ਨਹੀਂ ਕੀਤਾ। ਉਸ ਦੌਰਾਨ ਬਰੀਆਨਾ ਨੇ ਕਿਹਾ ਕਿ ਉਸਦੀ ਮੁਲਾਕਾਤ ਐਸੇ ਜੀਵਾਂ ਨਾਲ ਹੋਈ ਜੋ ਮਨੁੱਖ ਵਰਗੇ ਨਹੀਂ ਸਨ, ਪਰ ਡਰਾਉਣੇ ਵੀ ਨਹੀਂ। “ਉਹ ਜੀਵ ਮੈਨੂੰ ਸਮਝ ਰਹੇ ਸਨ ਪਰ ਉਨ੍ਹਾਂ ਦੀ ਭਾਸ਼ਾ ਅਲੱਗ ਸੀ। ਇਹ ਕੋਈ ਜਾਦੂ ਨਹੀਂ ਸੀ, ਇਹ ਸੱਚ ਸੀ,”।

ਇਹ ਵੀ ਪੜ੍ਹੋ...ਬਰਡ ਫਲੂ ਦਾ ਕਹਿਰ: 5 ਇਲਾਕਿਆਂ 'ਚ ਵਾਇਰਸ ਦੀ ਪੁਸ਼ਟੀ, ਪੰਛੀ ਬਾਜ਼ਾਰ ਬੰਦ ਕਰਨ ਦੇ ਹੁਕਮ

ਮੌਤ ਇੱਕ ਅੰਤ ਨਹੀਂ, ਸਿਰਫ਼ ਰੂਪ ਬਦਲਣ ਦੀ ਪ੍ਰਕਿਰਿਆ

ਬਰੀਆਨਾ ਮੁੜ ਜੀਉਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਨਵੇਂ ਅਰਥ ਨੂੰ ਸਮਝੀ। ਉਹ ਕਹਿੰਦੀ ਹੈ, “ਮੌਤ ਸਿਰਫ਼ ਸਰੀਰਕ ਅੰਤ ਹੈ, ਪਰ ਆਤਮਾ – ਉਹ ਕਦੇ ਨਹੀਂ ਮਰਦੀ। ਸਾਡੀ ਚੇਤਨਾ, ਸਾਡਾ ਅਸਤੀਤਵ – ਇਹ ਸਦਾ ਕਾਇਮ ਰਹਿੰਦੇ ਹਨ।”

ਇਹ ਵੀ ਪੜ੍ਹੋ...ਸਾਵਧਾਨ ! ਫਿਰ ਆ ਰਿਹਾ ਭਿਆਨਕ ਤੁਫ਼ਾਨ...ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

ਵਿਗਿਆਨ ਤੇ ਰੂਹਾਨੀਤਾ ਵਿਚਕਾਰ ਦੀ ਲਕੀਰ

ਇਸ ਤਜਰਬੇ ਨੇ ਮੌਤ ਬਾਰੇ ਵਿਗਿਆਨ ਅਤੇ ਰੂਹਾਨੀ ਵਿਸ਼ਵਾਸਾਂ ਵਿਚਕਾਰ ਚਰਚਾ ਨੂੰ ਇੱਕ ਵਾਰ ਫਿਰ ਤੇਜ਼ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਡਾਕਟਰ ਇਸਨੂੰ ਦਿਮਾਗੀ ਰੈਸ਼ਨਲ ਦਿੰਦੇ ਹਨ, ਉੱਥੇ ਦੂਜੇ ਪਾਸੇ ਬਹੁਤੇ ਲੋਕ ਇਸਨੂੰ ਆਤਮਿਕ ਸਚਾਈ ਮੰਨ ਰਹੇ ਹਨ। ਬਰੀਆਨਾ ਦੀ ਕਹਾਣੀ ਸਾਨੂੰ ਸਿੱਖਾਉਂਦੀ ਹੈ ਕਿ ਜੀਵਨ ਬਹੁਤ ਕੀਮਤੀ ਹੈ। ਮੌਤ ਦਾ ਡਰ ਜ਼ਰੂਰੀ ਹੈ, ਪਰ ਇਹ ਅੰਤ ਨਹੀਂ – ਇਹ ਸਿਰਫ਼ ਇੱਕ ਬਦਲਾਅ ਹੈ। ਜੀਵਨ ਦੇ ਹਰ ਪਲ ਨੂੰ ਮਹਿਸੂਸ ਕਰੋ, ਪਿਆਰ ਕਰੋ, ਸਤਿਕਾਰ ਕਰੋ। ਕਦੇ ਨਹੀਂ ਪਤਾ – ਅਗਲੇ ਪਲ ਕੀ ਹੋਵੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News