ਜਹਾਜ਼ ਹਾਦਸੇ ਨੇ ਖੋਹ ਲਿਆ ਸੁਹਾਗ, ਦੋ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

Friday, Jun 13, 2025 - 05:47 PM (IST)

ਜਹਾਜ਼ ਹਾਦਸੇ ਨੇ ਖੋਹ ਲਿਆ ਸੁਹਾਗ, ਦੋ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਨੈਸ਼ਨਲ ਡੈਸਕ- 10 ਜੂਨ ਨੂੰ ਵਿਆਹ ਹੋਇਆ ਅਤੇ 12 ਜੂਨ ਨੂੰ ਪਲੇਨ ਕ੍ਰੈਸ਼ ਹੋ ਗਿਆ। ਇਹ ਜਹਾਜ਼ ਹਾਦਸਾ ਵਡੋਦਰਾ ਦੇ ਰਹਿਣ ਵਾਲੇ ਮਾਹੇਸ਼ਵਰੀ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਗਿਆ। ਪਰਿਵਾਰ ਦੇ ਪੁੱਤ ਭਾਵਿਕ ਮਾਹੇਸ਼ਵਰੀ ਦਾ 10 ਜੂਨ ਨੂੰ ਵਿਆਹ ਹੋਇਆ ਸੀ। ਜਿਸ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ ਹੁਣ ਉੱਥੇ ਮਾਤਮ ਪਸਰ ਗਿਆ ਹੈ। ਵਿਆਹ ਦੇ ਮਹਿਜ ਦੋ ਦਿਨ ਬਾਅਦ ਹੀ ਭਾਵਿਕ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ।

ਭਾਵਿਕ ਪਿਛਲੇ ਕਈ ਸਾਲਾਂ ਤੋਂ ਲੰਡਨ ਵਿਚ ਨੌਕਰੀ ਕਰ ਰਹੇ ਸਨ। ਉਹ ਹਰ ਸਾਲ 15 ਦਿਨਾਂ ਲਈ ਵਡੋਦਰਾ ਆਪਣੇ ਪਰਿਵਾਰ ਨੂੰ ਮਿਲਣ ਲਈ ਆਉਂਦੇ ਸਨ। ਭਾਵਿਕ ਦੀ ਕੁੜਮਾਈ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਵਾਰ ਵਿਆਹ ਕਰਵਾ ਕੇ ਹੀ ਪਰਤੇ। ਪਰਿਵਾਰ ਦੀ ਸਹਿਮਤੀ ਨਾਲ 10 ਜੂਨ ਨੂੰ ਕੋਰਟ ਮੈਰਿਜ ਕਰਵਾਈ।

12 ਜੂਨ ਨੂੰ ਫਲਾਈਟ ਵਿਚ ਚੜ੍ਹਨ ਦੇ ਕੁਝ ਘੰਟਿਆ ਬਾਅਦ ਹੀ ਇਹ ਖ਼ਬਰ ਆਈ ਕਿ ਏਅਰ ਇੰਡੀਆ ਦੀ ਫਲਾਈਟ ਅਹਿਮਦਾਬਾਦ ਤੋਂ ਉਡਾਣ ਭਰਨ ਮਗਰੋਂ ਕ੍ਰੈਸ਼ ਹੋ ਗਿਆ। ਉਸ ਵਿਚ ਭਾਵਿਕ ਵੀ ਸਵਾਰ ਸੀ। ਇਸ ਖ਼ਬਰ ਨਾਲ ਮਾਹੇਸ਼ਵਰੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਵਾਲਿਆਂ ਦੇ ਹੰਝੂ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ।


author

Tanu

Content Editor

Related News