28 ਸਾਲ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ ! ਜਦੋਂ 2 ਜਹਾਜ਼ਾਂ ਦੀ ਟੱਕਰ ਨੇ ਵਿਛਾ'ਤੀਆਂ ਸੀ 300 ਤੋਂ ਵੱਧ ਲਾਸ਼ਾਂ

Friday, Jun 13, 2025 - 01:00 PM (IST)

28 ਸਾਲ ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ ! ਜਦੋਂ 2 ਜਹਾਜ਼ਾਂ ਦੀ ਟੱਕਰ ਨੇ ਵਿਛਾ'ਤੀਆਂ ਸੀ 300 ਤੋਂ ਵੱਧ ਲਾਸ਼ਾਂ

ਚਰਖੀ ਦਾਦਰੀ- ਅਹਿਮਦਾਬਾਦ ਜਹਾਜ਼ ਹਾਦਸੇ ਮਗਰੋਂ ਹਰਿਆਣਾ ਵਿਚ ਵਾਪਰੇ ਜਹਾਜ਼ ਹਾਦਸੇ ਨੂੰ ਯਾਦ ਕਰ ਕੇ ਲੋਕ ਕੰਬ ਗਏ। ਅੱਜ ਤੋਂ 28 ਸਾਲ ਪਹਿਲਾਂ 12 ਨਵੰਬਰ 1996 ਨੂੰ ਚਰਖੀ ਦਾਦਰੀ ਨੇੜੇ ਆਸਮਾਨ ਵਿਚ 2 ਜਹਾਜ਼ਾਂ ਵਿਚਾਲੇ ਟੱਕਰ ਹੋ ਗਈ ਸੀ। ਜਿਸ ਕਾਰਨ 349 ਲੋਕ ਮੌਤ ਦੇ ਮੂੰਹ ਵਿਚ ਚੱਲੇ ਗਏ। ਸਾਊਦੀ ਅਰਬ ਜਹਾਜ਼ ਅਤੇ ਕਜ਼ਾਕਿਸਤਾਨ ਦੇ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਵੱਡੇ ਜਹਾਜ਼ ਹਾਦਸਿਆਂ ਵਿਚ ਸ਼ਾਮਲ ਹੋ ਗਿਆ। ਜਿਸ ਜਹਾਜ਼ ਹਾਦਸੇ ਨੂੰ ਯਾਦ ਕਰ ਕੇ ਚਰਖੀ ਦਾਦਰੀ ਦੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। 

ਇਹ ਵੀ ਪੜ੍ਹੋ-  'ਲੰਚ ਲਈ ਹੋਸਟਲ ਗਿਆ ਸੀ ਪੁੱਤ, ਉੱਤੇ ਆ ਡਿੱਗਾ ਜਹਾਜ਼ ਤਾਂ...', ਪਲੇਨ ਕ੍ਰੈਸ਼ ਮਗਰੋਂ ਔਰਤ ਦਾ ਬਿਆਨ

12 ਨਵੰਬਰ 1996 ਨੂੰ ਵਾਪਰਿਆ ਸੀ ਭਿਆਨਕ ਹਾਦਸਾ

ਦੱਸ ਦੇਈਏ ਕਿ 12 ਨਵੰਬਰ 1996 ਦੀ ਉਸ ਸ਼ਾਮ ਨੂੰ ਯਾਦ ਕਰਕੇ ਲੋਕ ਅਜੇ ਵੀ ਕੰਬ ਜਾਂਦੇ ਹਨ। ਦਰਅਸਲ ਸਾਊਦੀ ਅਰਬ ਦਾ ਇਕ ਕਾਰਗੋ ਜਹਾਜ਼ ਅਤੇ ਕਜ਼ਾਕਿਸਤਾਨ ਏਅਰਲਾਈਨਜ਼ ਦਾ ਇਕ ਯਾਤਰੀ ਜਹਾਜ਼ ਚਰਖੀ ਦਾਦਰੀ ਤੋਂ 5 ਕਿਲੋਮੀਟਰ ਦੂਰ ਪਿੰਡ ਟਿਕਾਨ ਕਲਾਂ ਅਤੇ ਖੇੜੀ ਸਨਸਨਵਾਲ ਦੇ ਨੇੜੇ ਟਕਰਾ ਗਏ ਸਨ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੇ ਨਾਲ ਹੀ ਅਸਮਾਨ ਵਿਚ ਬਿਜਲੀ ਚਮਕ ਗਈ ਅਤੇ ਦੋਵਾਂ ਜਹਾਜ਼ਾਂ ਵਿਚ ਸਵਾਰ 349 ਲੋਕਾਂ ਦੀ ਜ਼ਿੰਦਗੀ ਇਕ ਪਲ ਵਿਚ ਅੱਗ ਦੀਆਂ ਲਪੇਟਾਂ ਵਿਚ ਸਮਾ ਗਈ।

ਇਹ ਵੀ ਪੜ੍ਹੋ- ਆਖ਼ਰ ਕਿੱਥੇ ਹੁੰਦੀ ਹੈ ਸੀਟ 11A, ਜਿੱਥੇ ਬੈਠੇ ਪਲੇਨ ਕ੍ਰੈਸ਼ ਦੇ ਇਕਲੌਤੇ Survivor ਰਮੇਸ਼ ਦੀ ਬਚੀ ਜਾਨ

ਹਾਦਸੇ ਵਾਲੀ ਜ਼ਮੀਨ ਹੋਈ ਬੰਜਰ

ਇੱਥੋਂ ਦੇ ਵਸਨੀਕ ਉਸ ਦਿਨ ਨੂੰ ਯਾਦ ਕਰ ਕੇ ਦੱਸਦੇ ਹਨ ਕਿ ਉਸ ਦਿਨ ਸਰਦੀਆਂ ਦਾ ਮੌਸਮ ਸੀ ਅਤੇ ਅਸਮਾਨ ਸਾਫ਼ ਸੀ। ਸ਼ਾਮ 7 ਵਜੇ ਦੇ ਕਰੀਬ ਅਚਾਨਕ ਆਲੇ-ਦੁਆਲੇ ਦੇ ਖੇਤਾਂ 'ਤੇ ਅੱਗ ਦੇ ਗੋਲੇ ਵਰ੍ਹਣ ਲੱਗੇ। ਲੋਕ ਘਬਰਾਹਟ ਵਿਚ ਆਪਣੇ ਘਰਾਂ ਤੋਂ ਬਾਹਰ ਭੱਜ ਗਏ ਪਰ ਫਿਰ ਕੁਝ ਪਿੰਡ ਵਾਸੀ ਘਬਰਾਹਟ ਵਿਚ ਖੇਤਾਂ ਵੱਲ ਭੱਜਦੇ ਦੇਖੇ ਗਏ। ਇਹ ਇਕ ਭਿਆਨਕ ਜਹਾਜ਼ ਹਾਦਸਾ ਸੀ, ਜੋ ਕੁਝ ਘੰਟਿਆਂ ਬਾਅਦ ਦੁਨੀਆ ਭਰ ਵਿਚ ਦੇਸ਼ ਦੀ ਬਦਨਾਮੀ ਦਾ ਇਕ ਵੱਡਾ ਕਾਰਨ ਬਣ ਗਿਆ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਦੀ ਜ਼ਮੀਨ ਬੰਜਰ ਹੋ ਗਈ ਅਤੇ ਜਹਾਜ਼ਾਂ ਅਤੇ ਲਾਸ਼ਾਂ ਦੋਵਾਂ ਦੇ ਅਵਸ਼ੇਸ਼ ਲਗਭਗ 10 ਕਿਲੋਮੀਟਰ ਦੇ ਘੇਰੇ ਵਿਚ ਖਿੰਡ ਗਏ।

ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਬਾਰੇ PM ਮੋਦੀ ਨੇ ਕਿਹਾ- 'ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ...'

ਦਰੱਖਤਾਂ 'ਤੇ ਲਟਕਦੀਆਂ ਸਨ ਲਾਸ਼ਾਂ- ਚਸ਼ਮਦੀਦ

ਮਹਾਸਿੰਘ ਠੇਕੇਦਾਰ ਨੇ ਦੱਸਿਆ ਕਿ ਉਹ ਤੁਰੰਤ ਜੀਪ ਲੈ ਕੇ ਮੌਕੇ 'ਤੇ ਪਹੁੰਚੇ ਤਾਂ ਚਾਰੋਂ ਪਾਸੇ ਬੁਰਾ ਹਾਲ ਸੀ। ਲਾਸ਼ ਦਰੱਖਤਾਂ 'ਤੇ ਲਟਕੀਆਂ ਹੋਈਆਂ ਸਨ। ਤੁਰੰਤ ਚਾਰ ਲੋਕਾਂ ਨੂੰ ਜੀਪ ਵਿਚ ਪਾ ਕੇ ਹਸਪਤਾਲ ਪਹੁੰਚਾਇਆ ਅਤੇ ਵਾਪਸ ਮੌਕੇ 'ਤੇ ਆ ਕੇ ਵੇਖਿਆ ਤਾਂ ਮੰਜ਼ਰ ਵੇਖ ਰੂਹ ਕੰਬ ਉੱਠੀ। ਕਿਸੇ ਵੀ ਯਾਤਰੀ ਨੂੰ ਨਹੀਂ ਬਚਾਇਆ ਜਾ ਸਕਿਆ।


 


author

Tanu

Content Editor

Related News