Whatsapp ਡਾਊਨ ਹੋਣ ’ਤੇ ਲੋਕਾਂ ਨੇ ਪਾਇਆ ਹਾਸਾ, ਪੜ੍ਹੋ ਮਜ਼ੇਦਾਰ ਮੀਮਸ
Tuesday, Oct 25, 2022 - 03:32 PM (IST)
ਗੈਜੇਟ ਡੈਸਕ– ਦੁਨੀਆ ਭਰ ’ਚ ਕਰੀਬ ਡੇਢ ਘੰਟੇ ਤਕ ਵਟਸਐਪ ਡਾਊਨ ਰਹਿਣ ਤੋਂ ਬਾਅਦ ਮੁੜ ਕੰਮ ਕਰਨ ਲੱਗਾ ਹੈ। ਜ਼ਿਆਦਾਤਰ ਲੋਕ ਇਸਨੂੰ ਐਕਸੈੱਸ ਕਰ ਪਾ ਰਹੇ ਹਨ। ਡੇਢ ਘੰਟੇ ਤਕ ਵਟਸਐਪ ਡਾਊਨ ਰਹਿਣ ਕਾਰਨ ਯੂਜ਼ਰਜ਼ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਜ਼ਰਜ਼ ਨਾ ਹੀ ਗਰੁੱਪ ਚੈਟ ਕਰ ਪਾ ਰਹੇ ਸਨ ਅਤੇ ਨਾ ਹੀ ਨਿੱਜੀ ਮੈਸੇਜ ਭੇਜ ਪਾ ਰਹੇ ਸਨ। ਹਾਲਾਂਕਿ ਕਈ ਲੋਕਾਂ ਲਈ ਇਹ ਐਪ ਅਜੇ ਵੀ ਕੰਮ ਨਹੀਂ ਕਰ ਪਾ ਰਿਹਾ। ਇਨ੍ਹਾਂ ਸਭ ਵਿਚਕਾਰ ਪਰੇਸ਼ਾਨ ਯੂਜ਼ਰਜ਼ ਵਟਸਐਪ ਡਾਊਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਮੀਮਸ ਬਣਾ ਰਹੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ
ਵੇਖੋ ਕੁਝ ਮਜ਼ੇਦਾਰ ਮੀਮਸ
ਇਹ ਵੀ ਪੜ੍ਹੋ– ਦੀਵਾਲੀ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਚ ਨਹੀਂ ਚੱਲੇਗਾ Whatsapp, ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਿਲ
ਟਵਿਟਰ ’ਤੇ ਆਉਣ ਤੋਂ ਬਾਅਦ ਲੱਗੀ ਇਹ ਗਲੋਬਲ ਸਮੱਸਿਆ
ਜਦੋਂ ਤੁਹਾਡਾ ਵਟਸਐਪ ਚੱਲ ਰਿਹਾ ਹੋਵੇ ਪਰ ਤੁਸੀਂ ਟਵਿਟਰ ’ਤੇ ਆਉਂਦੇ ਹੋ ਅਤੇ ਵੇਖਦੇ ਹੋ ਕਿ ਬਾਕੀ ਸਾਰਿਆਂ ਨੂੰ ਵੀ ਇਹੀ ਸਮੱਸਿਆ ਹੋ ਰਹੀ ਹੈ ਤਾਂ ਅਜਿਹਾ ਅਹਿਸਾਸ ਹੁੰਦਾ ਹੈ ਕਿ ਚਲੋ ਸਾਰਿਆਂ ਨੂੰ ਇਹ ਸਮੱਸਿਆ ਹੋ ਰਹੀ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ
ਚੀਕਦੀ ਹੋਈ ਬੱਚੀ
ਮੈਂ ਆਪਣੇ ਫੋਨ ਨੂੰ ਫਿਰ ਤੋਂ ਚਾਲੂ ਕਰਨ ਤੋਂ ਬਾਅਦ, ਉਸਨੂੰ ਐਰੋਪਲੇਨ ਮੋਡ ’ਤੇ ਲਗਾ ਰਹੀ ਹਾਂ ਅਤੇ ਵਟਸਐਪ ਨੂੰ ਅਨਇੰਸਟਾਲ ਕਰ ਰਹੀ ਹਾਂ ਅਤੇ ਫਿਰ ਟਵਿਟਰ ’ਤੇ ਆ ਰਹੀ ਹਾਂ।
ਵਟਸਐਪ ਡਾਊਨ ਦੀ ਪੁਸ਼ਟੀ ਕਰਨ ਟਵਿਟਰ ’ਤੇ ਆਏ ਲੋਕ
ਹਰ ਕੋਈ ਜਿਸਨੇ ਵੇਖਿਆ ਕਿ ਵਟਸਐਪ ਡਾਊਨ ਹੈ, ਟਵਿਟਰ ’ਤੇ ਇਸਦੀ ਪੁਸ਼ਟੀ ਕਰਨ ਲਈ ਆਇਆ ਹੈ।