ਪੱਛਮੀ ਬੰਗਾਲ ''ਚ TMC ਦੇ 2 ਵਰਕਰਾਂ ਦਾ ਕਤਲ, ਕਾਂਗਰਸ ''ਤੇ ਲੱਗੇ ਦੋਸ਼

06/15/2019 12:40:42 PM

ਕੋਲਕਾਤਾ— ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਨਤੀਜੇ ਦੇ ਬਾਅਦ ਤੋਂ ਜਾਰੀ ਸਿਆਸੀ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਮੁਰਸ਼ੀਦਾਬਾਦ ਜ਼ਿਲੇ 'ਚ ਰਾਜ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ 2 ਵਰਕਰਾਂ ਦੇ ਘਰ 'ਤੇ ਬੰਬ ਸੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮਾਰੇ ਗਏ ਵਰਕਰਾਂ ਦੀ ਪਛਾਣ ਖੈਰੂਦੀਨ ਸ਼ੇਖ ਅਤੇ ਸੋਹੇਲ ਰਾਣਾ ਦੇ ਰੂਪ 'ਚ ਕੀਤੀ ਗਈ ਹੈ। ਟੀ.ਐੱਮ.ਸੀ ਵਰਕਰਾਂ ਦੇ ਕਤਲ ਲਈ ਨੂੰ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਰਸ਼ੀਦਾਬਾਦ 'ਚ ਅਣਪਛਾਤੇ ਲੋਕਾਂ ਨੇ ਟੀ.ਐੱਮ.ਸੀ. ਦੇ ਵਰਕਰਾਂ ਖੈਰੂਦੀਨ ਸ਼ੇਖ ਅਤੇ ਸੋਹੇਲ ਰਾਣਾ ਦੇ ਘਰ ਦੇ ਅੰਦਰ ਬੰਬ ਸੁੱਟ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਖੈਰੂਦੀਨ ਦੇ ਬੇਟੇ ਮਿਲਾਨ ਸ਼ੇਖ ਨੇ ਕਿਹਾ,''ਅਸੀਂ ਸੌਂ ਰਹੇ ਸੀ, ਉਦੋਂ ਅਚਾਨਕ ਸਾਡੇ ਘਰ 'ਤੇ ਬੰਬ ਸੁੱਟ ਦਿੱਤਾ ਗਿਆ। ਉਨ੍ਹਾਂ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ। ਕੁਝ ਦਿਨ ਪਹਿਲਾਂ ਹੀ ਮੇਰੇ ਅੰਕਲ ਦਾ ਕਤਲ ਕੀਤਾ ਗਿਆ ਸੀ। ਇਸ ਦੇ ਪਿੱਛੇ ਕਾਂਗਰਸ ਹੈ।''PunjabKesariਇਸ ਤੋਂ ਪਹਿਲਾਂ ਰਾਜ ਸਰਕਾਰ ਦੇ ਉੱਤਰ 24 ਪਰਗਨਾ ਜ਼ਿਲੇ 'ਚ ਵੀਰਵਾਰ ਦੀ ਰਾਤ ਨੂੰ ਇਕ ਮਹਿਲਾ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਜਪਾ ਨੇਤਾਵਾਂ ਨੇ ਦੱਸਿਆ ਕਿ ਭਾਜਪਾ ਦੀ ਮਹਿਲਾ ਨੇਤਾ ਸਰਸਵਤੀ ਦਾਸ ਉੱਤਰ 24 ਪਰਗਨਾ ਦੇ ਹੰਨੀਬਲ 'ਚ ਅਮਲਾਨੀ ਗ੍ਰਾਮ ਪੰਚਾਇਤ 'ਚ ਸਰਗਰਮ ਵਰਕਰ ਸੀ। ਸਰਸਵਤੀ ਦਾਸ (42) ਦੇ ਕਤਲ ਦਾ ਦੋਸ਼ੀ ਭਾਜਪਾ ਨੇਤਾਵਾਂ ਨੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ 'ਤੇ ਲਗਾਇਆ ਹੈ। ਉੱਤਰ 24 ਪਰਗਨਾ ਦਾ ਮਾਹੌਲ ਬੀਤੇ ਸ਼ਨੀਵਾਰ ਤੋਂ ਗਰਮ ਹੈ, ਜਦੋਂ ਸੰਦੇਸ਼ਖਲੀ 'ਚ ਤ੍ਰਿਣਮੂਲ ਅਤੇ ਭਾਜਪਾ ਦੇ ਵਰਕਰਾਂ ਦਰਮਿਆਨ ਝੜਪ 'ਚ ਘੱਟੋ-ਘੱਟ 3 ਲੋਕ ਮਾਰੇ ਗਏ ਸਨ। ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਟੀ.ਐੱਮ.ਸੀ. ਸਮਰਥਿਤ ਗੁੰਡਿਆਂ ਨੇ ਉਨ੍ਹਾਂ ਦੇ 2 ਵਰਕਰਾਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਤੋਂ ਪਹਿਲਾਂ ਦਮਦਮ ਅਤੇ ਕੂਚਬਿਹਾਰ 'ਚ ਤ੍ਰਿਣਮੂਲ ਕਾਂਗਰਸ ਦੇ 2 ਵਰਕਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਦਮਦਮ ਦੀ ਘਟਨਾ 'ਚ ਇਕ ਭਾਜਪਾ ਵਰਕਰ ਅਤੇ ਇਕ ਸੁਪਾਰੀ ਕਿਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


DIsha

Content Editor

Related News