ਪੱਛਮੀ ਬੰਗਾਲ 'ਚ ਸਿੱਖ ਸੁਰੱਖਿਆ ਮੁਲਾਜ਼ਮ ਦੀ ਪੱਗ ਨਾਲ ਬੇਅਦਬੀ, ਹਰਭਜਨ ਨੇ ਜਤਾਇਆ ਇਤਰਾਜ਼

10/09/2020 11:46:01 PM

ਕੋਲਕਾਤਾ : ਪੱਛਮੀ ਬੰਗਾਲ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪੁਲਸ ਦਾ ਗੁੰਡਾਰਾਜ ਵਧਦਾ ਹੀ ਜਾ ਰਿਹਾ ਹੈ। ਭਾਜਪਾ ਦੇ ਨਵਾਨ ਮੁਹਿੰਮ ਦੌਰਾਨ ਬੰਗਾਲ ਪੁਲਸ ਦੀ ਗੁੰਡਾਗਰਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਸ ਦੌਰਾਨ ਬੰਗਾਲ ਦੇ ਇੱਕ ਪੁਲਸ ਮੁਲਾਜ਼ਮ ਨੂੰ ਇੱਕ ਆਨ-ਡਿਊਟੀ ਸਿੱਖ ਸੁਰੱਖਿਆ ਮੁਲਾਜ਼ਮ ਦੀ ਪੱਗ ਖਿੱਚਦੇ ਹੋਏ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਉਥੇ ਹੀ ਸਿੱਖ ਸੁਰੱਖਿਆ ਮੁਲਾਜ਼ਮ ਦੀ ਪਹਿਲਾਂ ਕੁੱਟਮਾਰ ਕੀਤੀ ਫਿਰ ਉਸ ਦੀ ਪੱਗ ਉਤਾਰੇ ਜਾਣ 'ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਇਸ ਮਾਮਲੇ ਨੂੰ ਦੇਖਣ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਬੀਜੇਪੀ ਨੇਤਾ ਇੰਪ੍ਰੀਤ ਸਿੰਘ ਬਕਸ਼ੀ ਦਾ ਇੱਕ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ।

ਸਿੱਖ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ
ਇਸ ਵਾਇਰਲ ਮੀਡੀਆ 'ਚ ਕੋਲਕਾਤਾ ਪੁਲਸ ਇਸ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ, ਜਿਸ ਦੀ ਕੁੱਟਮਾਰ ਦੌਰਾਨ ਪੱਗ ਖੁੱਲ੍ਹ ਗਈ ਹੈ। ਇਸ ਵੀਡੀਓ ਤੋਂ ਬਾਅਦ ਲੋਕ ਇਨ੍ਹਾਂ ਦੋਸ਼ੀ ਪੁਲਸ ਵਾਲਿਆਂ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਵੀਡੀਓ 'ਤੇ ਹੁਣ ਤੱਕ ਬੰਗਾਲ ਸਰਕਾਰ ਜਾਂ ਪੁਲਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਬੀਜੇਪੀ ਖ਼ਿਲਾਫ਼ ਟੀ.ਐੱਮ.ਸੀ. ਜ਼ਰੂਰ ਪਹਿਲਕਾਰ ਹੈ। 

ਦੱਸ ਦਈਏ ਕਿ ਪੱਛਮੀ ਬੰਗਾਲ 'ਚ ਕੈਲਾਸ਼ ਵਿਜੇਵਰਗੀ ਅਤੇ ਮੁਕੁਲ ਰਾਏ ਵਰਗੇ ਭਾਜਪਾ ਦੇ ਸੀਨੀਅਰ ਨੇਤਾਵਾਂ 'ਤੇ ਦੰਗਾ ਕਰਨ ਅਤੇ ਮਹਾਮਾਰੀ ਐਕਟ ਦੀ ਉਲੰਘਣਾ ਕਰਨ ਦਾ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਭਾਜਪਾ ਦੇ ਰਾਜ ਸਕੱਤਰੇਤ ਮਾਰਚ ਦੌਰਾਨ ਵੀਰਵਾਰ ਨੂੰ ਕੋਲਕਾਤਾ ਅਤੇ ਹਾਵੜਾ ਦੀਆਂ ਸੜਕਾਂ 'ਤੇ ਪਾਰਟੀ ਕਰਮਚਾਰੀਆਂ ਦੀ ਪੁਲਸ ਨਾਲ ਝੜਪ ਹੋਈ ਸੀ।
 


Inder Prajapati

Content Editor

Related News