ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਦੀ ਦਰ 6.5 ਫ਼ੀਸਦੀ, ਦੇਸ਼ ਦੀ ਤੁਲਨਾ 'ਚ ਕਿਤੇ ਬਿਹਤਰ: ਮਮਤਾ ਬੈਨਰਜੀ
Saturday, Jul 04, 2020 - 02:11 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੂਨ 'ਚ ਸੂਬੇ 'ਚ ਬੇਰੋਜ਼ਗਾਰੀ ਦਰ 6.5 ਫੀਸਦੀ ਰਹੀ ਹੈ, ਜੋ ਦੇਸ਼ ਦੀ ਤੁਲਨਾ 'ਚ ਕਿਤੇ ਬਿਹਤਰ ਹੈ। ਦੇਸ਼ 'ਚ ਬੇਰੋਜ਼ਗਾਰੀ ਦੀ ਦਰ 11 ਫੀਸਦੀ ਹੈ। ਮੁੱਖ ਮੰਤਰੀ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਨਾਮੀ (ਸੀ.ਐੱਮ.ਆਈ.ਈ.) ਵਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੱਤਾ। ਬੈਨਰਜੀ ਨੇ ਸ਼ਨੀਵਾਰ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਸਰਕਾਰ ਵਲੋਂ ਕੋਵਿਡ-19 ਆਫ਼ਤ ਅਤੇ ਅਮਫਾਨ ਚੱਕਰਵਾਤ ਨਾਲ ਨਜਿੱਠਣ ਲਈ ਅਪਣਾਈ ਗਈ ਆਰਥਿਕ ਰਣਨੀਤਕ ਹੈ।
ਮਮਤਾ ਨੇ ਟਵੀਟ ਕੀਤਾ,''ਅਸੀਂ ਕੋਵਿਡ-19 ਆਫ਼ਤ ਅਤੇ ਅਮਫਾਨ ਨਾਲ ਹੋਏ ਨੁਕਸਾਨ ਨਾਲ ਨਜਿੱਠਣ ਲਈ ਇਕ ਬਿਹਤਰ ਆਰਥਿਕ ਰਣਨੀਤੀ ਅਪਣਾਈ। ਇਸ ਦਾ ਸਬੂਤ ਬੇਰੋਜ਼ਗਾਰੀ ਦਰ ਦੇ ਅੰਕੜਿਆਂ ਤੋਂ ਮਿਲਦਾ ਹੈ। ਜੂਨ 2020 'ਚ ਪੱਛਮੀ ਬੰਗਾਲ ਦੀ ਬੇਰੋਜ਼ਗਾਰੀ ਦੀ ਦਰ 6.5 ਫੀਸਦੀ ਰਹੀ, ਜਦੋਂ ਕਿ ਦੇਸ਼ 'ਚ ਇਹ 11 ਫੀਸਦੀ ਰਹੀ। ਉੱਥੇ ਹੀ ਉੱਤਰ ਪ੍ਰਦੇਸ਼ 'ਚ ਇਹ 9.6 ਫੀਸਦੀ ਅਤੇ ਹਰਿਆਣਾ 'ਚ 33.6 ਫੀਸਦੀ ਰਹੀ।'' ਸੀ.ਐੱਮ.ਆਈ.ਈ. ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਜੂਨ 'ਚ ਦੇਸ਼ 'ਚ ਬੇਰੋਗਾਰੀ ਦੀ ਦਰ ਘੱਟ ਕੇ 11 ਫੀਸਦੀ ਰਹਿ ਗਈ, ਜਦੋਂ ਕਿ ਮਈ 'ਚ ਇਹ 23.5 ਫੀਸਦੀ ਸੀ। ਇਸ ਦਾ ਕਾਰਨ ਤਾਲਾਬੰਦੀ 'ਚ ਢਿੱਲ ਤੋਂ ਬਾਅਦ ਆਰਥਿਕ ਗਤੀਵਿਧੀਆਂ ਸ਼ੁਰੂ ਹੋਣਾ ਹੈ।