ਮਮਤਾ ਨੇ PM ਮੋਦੀ ਨੂੰ ਲਿਖੀ ਚਿੱਠੀ, ਆਕਸੀਜਨ ਦੀ ਸਪਲਾਈ ਵਧਾਉਣ ਦੀ ਕੀਤੀ ਮੰਗ
Friday, May 07, 2021 - 03:24 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੋਵਿਡ ਦੇ ਇਲਾਜ ਲਈ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਦੀ ਅਪੀਲ ਕੀਤੀ ਹੈ। ਮਮਤਾ ਨੇ ਇਹ ਵੀ ਕਿਹਾ ਕਿ ਕੇਂਦਰ ਨੇ ਪੱਛਮੀ ਬੰਗਾਲ 'ਚ ਕੁੱਲ ਉਤਪਾਦਨ 'ਚੋਂ ਹੋਰ ਸੂਬਿਆਂ ਲਈ ਆਕਸੀਜਨ ਵੰਡ 'ਚ ਪੱਛਮੀ ਬੰਗਾਲ ਦੀ ਜ਼ਰੂਰਤ ਵੱਧਣ ਦੇ ਬਾਵਜੂਦ ਵਾਧਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ 'ਚ ਆਕਸੀਜਨ ਦੀ ਰੋਜ਼ਾਨਾ ਖਪਤ ਪਿਛਲੇ 24 ਘੰਟਿਆਂ 'ਚ ਵੱਧ ਕੇ 470 ਟਨ ਹੋ ਗਈ ਹੈ ਅਤੇ ਲਗਭਗ ਇਕ ਹਫ਼ਤੇ 'ਚ ਇਹ ਵੱਧਕੇ 550 ਟਨ ਪ੍ਰਤੀ ਦਿਨ ਹੋਣ ਦੀ ਸੰਭਾਵਨਾ ਹੈ।
ਮਮਤਾ ਨੇ ਚਿੱਠੀ 'ਚ ਕਿਹਾ,''ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਮੈਡੀਕਲ ਆਕਸੀਜਨ ਦੀ ਵੰਡ ਦੀ ਸਮੀਖਿਆ ਕੀਤੀ ਜਾਵੇ ਅਤੇ ਹਰ ਦਿਨ ਘੱਟੋ-ਘੱਟ 550 ਟਨ ਵੰਡ ਦੇ ਨਿਰਦੇਸ਼ ਜਾਰੀ ਕੀਤੇ ਜਾਣ।'' ਉਨ੍ਹਾਂ ਕਿਹਾ ਕਿ ਅਪੀਲ ਮਾਤਰਾ ਤੋਂ ਘੱਟੋ-ਘੱਟ ਹੋਣ ਨਾਲ ਨਾ ਸਿਰਫ਼ ਸਪਲਾਈ 'ਤੇ ਪ੍ਰਤੀਕੂਲ ਪ੍ਰਭਾਵ ਪਵੇਗਾ, ਸਗੋਂ ਇਸ ਨਾਲ ਸੂਬੇ 'ਚ ਮਰੀਜ਼ਾਂ ਦੀ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ,''ਭਾਰਤ ਸਰਕਾਰ ਨੇ ਪਿਛਲੇ 10 ਦਿਨਾਂ ਦੌਰਾਨ ਪੱਛਮੀ ਬੰਗਾਲ ਦੇ ਕੁਲ ਉਤਪਾਦਨ 'ਚੋਂ ਹੋਰ ਸੂਬਿਆਂ ਲਈ ਮੈਡੀਕਲ ਆਕਸੀਜਨ ਦਾ ਵੰਡ 230 ਮੀਟ੍ਰਿਕ ਟਨ ਤੋਂ 360 ਮੀਟ੍ਰਿਕ ਟਨ ਤੱਕ ਵਧਾਇਆ ਹੈ, ਸਾਡੇ ਲਈ ਹਰ ਦਿਨ 308 ਟਨ ਪ੍ਰਤੀ ਦਿਨ ਰੱਖਿਆ ਗਿਆ ਹੈ, ਜਦੋਂ ਸੂਬੇ ਦੀ ਜ਼ਰੂਰਤ 50 ਟਨ ਕੀਤੀ ਹੈ।''
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'