ਨਾਈਟ ਡਿਊਟੀ ''ਤੇ ਮਹਿਲਾ ਡਾਕਟਰ ਨਾਲ ਹੈਵਾਨੀਅਤ, CM ਬੋਲੀ- ਮੁਲਜ਼ਮਾਂ ਨੂੰ ਦਿਵਾਵਾਂਗੇ ਫਾਂਸੀ ਦੀ ਸਜ਼ਾ
Saturday, Aug 10, 2024 - 05:35 PM (IST)

ਕੋਲਕਾਤਾ- ਦੇਸ਼ ਦੇ ਕਈ ਸੂਬਿਆਂ 'ਚ ਔਰਤਾਂ ਨਾਲ ਬਲਾਤਕਾਰ ਜਿਹੇ ਘਿਨੌਣੇ ਅਪਰਾਧ ਦਿਨੋਂ-ਦਿਨ ਵੱਧ ਰਹੇ ਹਨ। ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ 'ਚ ਸ਼ੁੱਕਰਵਾਰ ਨੂੰ ਇਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਫਿਰ ਉਸ ਦਾ ਕਤਲ ਕੀਤੇ ਜਾਣ ਦੀ ਸਨਸਨੀਖੇਜ਼ ਵਾਰਦਾਤ ਵਾਪਰੀ। ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਨੂੰ ਮੰਦਭਾਗਾ ਅਤੇ ਘਿਣਾਉਣੀ ਦੱਸਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਪੀੜਤ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ- 'ਸਾਨੂੰ ਭਾਰਤ ਆਉਣ ਦਿਓ', BSF ਨੂੰ ਮਿੰਨਤਾਂ-ਤਰਲੇ ਪਾ ਰਹੇ ਹਜ਼ਾਰਾਂ ਬੰਗਲਾਦੇਸ਼ੀ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਇਸ ਮਾਮਲੇ ਨੂੰ ਫਾਸਟ ਟਰੈਕ ਅਦਾਲਤ 'ਚ ਲਿਜਾਉਣ ਦੇ ਨਿਰਦੇਸ਼ ਦਿੱਤੇ ਹਨ। ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿਵਾਵਾਂਗੇ। ਉਨ੍ਹਾਂ ਦੱਸਿਆ ਕਿ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਸ ਘਟਨਾ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਡਾਕਟਰ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਪੂਰੀ ਜਾਂਚ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਚਾਹੁੰਦੇ ਹਾਂ। ਮਮਤਾ ਨੇ ਕਿਹਾ ਕਿ ਜਿਵੇਂ ਕਾਨੂੰਨ ਵਿਵਸਥਾ ਯਕੀਨੀ ਕਰਨਾ ਸਾਡੀ ਜ਼ਿੰਮੇਵਾਰੀ ਹੈ, ਉਂਝ ਹੀ ਹਸਪਤਾਲ ਸੁਪਰਡੈਂਟ ਦੀ ਵੀ ਜ਼ਿੰਮੇਵਾਰੀ ਹੈ। ਅਸੀਂ ਇਹ ਵੀ ਜਾਂਚ ਕਰਾਂਗੇ ਕਿ ਉਨ੍ਹਾਂ ਵਲੋਂ ਕੋਈ ਲਾਪ੍ਰਵਾਹੀ ਹੋਈ ਹੈ ਜਾਂ ਨਹੀਂ। ਮੈਂ ਲਗਾਤਾਰ ਪੁਲਸ ਦੇ ਸੰਪਰਕ ਵਿਚ ਹਾਂ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਸਿਸੋਦੀਆ ਨੇ ਤਸਵੀਰ ਕੀਤੀ ਸਾਂਝੀ, ਕਿਹਾ- 'ਆਜ਼ਾਦ ਸਵੇਰ ਦੀ ਪਹਿਲੀ ਚਾਹ'
ਪੋਸਟਮਾਰਟਮ 'ਚ ਮਹਿਲਾ ਡਾਕਟਰ ਨਾਲ ਹੈਵਾਨੀਅਤ ਦੀ ਗੱਲ
ਦੱਸਣਯੋਗ ਹੈ ਕਿ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਦੀ ਤੀਜੀ ਮੰਜ਼ਿਲ 'ਤੇ ਸੈਮੀਨਾਰ ਹਾਲ ਦੇ ਅੰਦਰ ਇਕ ਟਰੇਨੀ ਮਹਿਲਾ ਡਾਕਟਰ ਸ਼ੁੱਕਰਵਾਰ ਸਵੇਰੇ ਰਹੱਸਮਈ ਹਲਾਤਾਂ 'ਚ ਮ੍ਰਿਤਕ ਪਈ ਮਿਲੀ ਸੀ। ਪੋਸਟਮਾਰਟਮ ਰਿਪਰੋਟ ਤੋਂ ਪਤਾ ਲੱਗਾ ਕਿ ਪੀੜਤ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਮਹਿਲਾ ਡਾਕਟਰ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉਸ ਦੀਆਂ ਦੋਵੇਂ ਅੱਖਾਂ ਅਤੇ ਮੂੰਹ ਤੋਂ ਖੂਨ ਵਹਿ ਰਿਹਾ ਸੀ। ਪੀੜਤਾਂ ਦੇ ਪ੍ਰਾਈਵੇਟ ਪਾਰਟ ਤੋਂ ਵੀ ਖ਼ੂਨ ਵਹਿ ਰਿਹਾ ਸੀ। ਕੋਲਕਾਤਾ ਪੁਲਸ ਮੁਤਾਬਕ ਘਟਨਾ ਸ਼ੁੱਕਰਵਾਰ ਸਵੇਰੇ 3 ਤੋਂ 6 ਵਜੇ ਦਰਮਿਆਨ ਦੀ ਹੈ। ਪੁਲਸ ਮੁਤਾਬਕ ਪੀੜਤਾਂ ਦੀ ਲਾਸ਼ ਅਰਧ ਨਗਨ ਹਾਲਤ ਵਿਚ ਬਰਾਮਦ ਕੀਤੀ ਗਈ ਸੀ। ਉਸ ਦੀ ਗਰਦਨ ਦੀ ਹੱਡੀ ਵੀ ਟੁੱਟੀ ਹੋਈ ਮਿਲੀ ਹੈ। ਮਹਿਲਾ ਡਾਕਟਰ ਨਾਈਟ ਡਿਊਟੀ 'ਤੇ ਸੀ।
ਇਹ ਵੀ ਪੜ੍ਹੋ- ਜਿਸ ਨੇ ਜਨਮ ਦਿੱਤਾ ਉਸ ਨੇ ਖੋਹ ਲਏ 2 ਮਾਸੂਮ ਬੱਚੀਆਂ ਦੇ ਸਾਹ, ਕਾਤਲ ਮਾਂ ਦਾ ਕਬੂਲਨਾਮਾ- 'ਹਾਂ ਮੈਂ ਹੀ ਮਾਰਿਆ'
ਪਿਤਾ ਨੇ ਲਾਏ ਦੋਸ਼
ਪੀੜਤਾ ਦੇ ਪਿਤਾ ਨੇ ਕਿਹਾm ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਧੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ। ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਇਸ ਗੱਲ ਦਾ ਸਬੂਤ ਹਨ। ਉਹ ਅਰਧ ਨਗਨ ਹਾਲਤ 'ਚ ਮਿਲੀ ਸੀ। ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ (ਹਸਪਤਾਲ ਦੇ ਅਧਿਕਾਰੀ) ਜਾਂਚ ਵਿਚ ਦੇਰੀ ਕਿਉਂ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8