ਪੱਛਮੀ ਬੰਗਾਲ ਸਰਕਾਰ ਨੇ 100 ਫੀਸਦੀ ਸਮਰੱਥਾ ਨਾਲ ਥੀਏਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ
Tuesday, Feb 02, 2021 - 01:31 AM (IST)
ਨਵੀਂ ਦਿੱਲੀ - ਤਾਮਿਲਨਾਡੂ ਤੋਂ ਬਾਅਦ ਹੁਣ ਪੱਛਮੀ ਬੰਗਾਲ ਸਰਕਾਰ ਨੇ 100 ਫੀਸਦੀ ਸਮਰੱਥਾ ਨਾਲ ਥੀਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫਿਲਮ ਫੈਸਟਿਵਲ ਦੇ ਉਦਘਾਟਨ ਸਮਾਰੋਹ ਵਿੱਚ ਇਸ ਗੱਲ ਦੀ ਘੋਸ਼ਣਾ ਵੱਲ ਸੋਮਵਾਰ ਨੂੰ ਮੁੱਖ ਸਕੱਤਰ ਵੱਲੋਂ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਐਡਵਾਇਜ਼ਰੀ ਜਾਰੀ ਕੀਤੀ ਗਈ। ਹਾਲਾਂਕਿ ਮੁੱਖ ਮੰਤਰੀ ਨੇ ਸਾਰੇ ਥੀਏਟਰ ਮਾਲਿਕਾਂ ਨਾਲ ਹਰ ਇੱਕ ਸ਼ੋਅ ਤੋਂ ਬਾਅਦ ਉਚਿਤ ਸੈਨੇਟਾਇਜੇਸ਼ਨ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਸਿਨੇਮਾ ਹਾਲ ਦੇ ਅੰਦਰ ਮਾਸਕ ਲਗਾਉਣ ਨੂੰ ਵੀ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ। ਕੋਲਕਾਤਾ ਫੈਸਟਿਵਲ ਦੇ 26ਵੇਂ ਸੰਸਕਰਣ ਦੇ ਉਦਘਾਟਨ 'ਤੇ ਮਮਤਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਇਸ ਈਵੈਂਟ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਸੀ। ਦੱਸ ਦਈਏ ਕਿ ਮਮਤਾ ਬੈਨਰਜੀ ਨੇ ਸਿਨੇਮਾ ਘਰਾਂ ਨੂੰ ਇਹ ਛੋਟ ਅਜਿਹੇ ਸਮੇਂ 'ਚ ਦਿੱਤੀ ਹੈ, ਜਦੋਂ ਇੱਕ ਦਿਨ ਪਹਿਲਾਂ ਹੀ ਕੇਂਦਰ ਨੇ ਤਾਮਿਲਨਾਡੂ ਸਰਕਾਰ ਨੂੰ ਅਜਿਹਾ ਹੀ ਆਦੇਸ਼ ਵਾਪਸ ਲੈਣ ਨੂੰ ਕਿਹਾ ਹੈ।